ਉਨਟਾਰੀਓ ਦੇ ਸੰਜੇ ਮਦਾਨ ਨੂੰ ਸਾਥੀ ਦੀ ਮੁਖਬਰੀ ਕਾਰਨ ਮਿਲੀ ਸਜ਼ਾ
ਟੋਰਾਂਟੋ, 19 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਸਰਕਾਰ ਦੇ 4 ਕਰੋੜ 70 ਲੱਖ ਡਾਲਰ ਡਕਾਰਨ ਦੇ ਦੋਸ਼ ਹੇਠ 10 ਸਾਲ ਦੀ ਸਜ਼ਾ ਭੁਗਤ ਰਹੇ ਸੰਜੇ ਮਦਾਨ ਦਾ ਸਾਥੀ ਵਿਧਾਨ ਸਿੰਘ ਅਸਲ ਵਿਚ ਪੁਲਿਸ ਦਾ ਮੁਖਬਰ ਸੀ। ‘ਟੋਰਾਂਟੋ ਸਟਾਰ’ ਵੱਲੋਂ ਅਦਾਲਤੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਮੁਤਾਬਕ ਵਿਧਾਨ ਸਿੰਘ ਨੇ ਆਪਣੇ ਦੋਸਤ ਦੀਆਂ ਅੰਦਰਲੀਆਂ ਗੱਲਾਂ […]
By : Hamdard Tv Admin
ਟੋਰਾਂਟੋ, 19 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਸਰਕਾਰ ਦੇ 4 ਕਰੋੜ 70 ਲੱਖ ਡਾਲਰ ਡਕਾਰਨ ਦੇ ਦੋਸ਼ ਹੇਠ 10 ਸਾਲ ਦੀ ਸਜ਼ਾ ਭੁਗਤ ਰਹੇ ਸੰਜੇ ਮਦਾਨ ਦਾ ਸਾਥੀ ਵਿਧਾਨ ਸਿੰਘ ਅਸਲ ਵਿਚ ਪੁਲਿਸ ਦਾ ਮੁਖਬਰ ਸੀ। ‘ਟੋਰਾਂਟੋ ਸਟਾਰ’ ਵੱਲੋਂ ਅਦਾਲਤੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਮੁਤਾਬਕ ਵਿਧਾਨ ਸਿੰਘ ਨੇ ਆਪਣੇ ਦੋਸਤ ਦੀਆਂ ਅੰਦਰਲੀਆਂ ਗੱਲਾਂ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੂੰ ਦੱਸੀਆਂ ਪਰ ਸੰਜੇ ਮਦਾਨ ਨੂੰ ਕੰਨੋ ਕੰਨ ਖਬਰ ਨਾ ਹੋਈ।
ਅਦਾਲਤੀ ਦਸਤਾਵੇਜ਼ਾਂ ਰਾਹੀਂ ਹੋਇਆ ਅਹਿਮ ਖੁਲਾਸਾ
ਮੁਢਲੇ ਤੌਰ ’ਤੇ ਵਿਧਾਨ ਸਿੰਘ ਨੂੰ ਇਸ ਮਾਮਲੇ ਵਿਚ ਸੰਜੇ ਮਦਾਨ ਦਾ ਸਾਥੀ ਮੁਲਜ਼ਮ ਹੀ ਦੱਸਿਆ ਗਿਆ ਪਰ ਅਦਾਲਤੀ ਫੈਸਲਾ ਆਉਣ ਮਗਰੋਂ ਕਈ ਜਣਿਆਂ ਨੇ ਹੈਰਾਨੀ ਜ਼ਾਹਰ ਕੀਤੀ ਕਿ ਆਖਰਕਾਰ ਵਿਧਾਨ ਸਿੰਘ ਦੀ ਭੂਮਿਕਾ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਗਿਆ। ਸੰਜੇ ਸਿੰਘ ਨੇ ਅਦਾਲਤੀ ਫੈਸਲੇ ਮਗਰੋਂ ਸਾਰੀ ਰਕਮ ਵਾਪਸ ਕਰਨ ਦਾ ਵਾਅਦਾ ਕੀਤਾ ਜਿਸ ਵਿਚੋਂ ਤਿੰਨ ਕਰੋੜ ਡਾਲਰ ਤੁਰਤ ਦਿਤੇ ਜਾਣੇ ਸਨ ਜਦਕਿ ਬਾਕੀ ਰਕਮ 15 ਸਾਲ ਦੇ ਅੰਦਰ ਵਾਪਸ ਕਰਨ ਦਾ ਵਾਅਦਾ ਕੀਤਾ ਗਿਆ।