ਉਨਟਾਰੀਓ ਦੇ ਸ਼ਹਿਰਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰੇਗੀ ਡਗ ਫੋਰਡ ਸਰਕਾਰ
ਟੋਰਾਂਟੋ ਸਣੇ ਪੰਜ ਸ਼ਹਿਰਾਂ ਦੀ ਆਮਦਨ ਅਤੇ ਖਰਚ ਦਾ ਲੇਖਾ ਜੋਖਾ ਕਰਨ ਦੇ ਹੁਕਮ ਟੋਰਾਂਟੋ, 27 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਡਗ ਫੋਰਡ ਸਰਕਾਰ ਦੇ ਹਾਊਸਿੰਗ ਬਿਲ ਕਾਰਨ ਉਨਟਾਰੀਓ ਦੀਆਂ ਮਿਊਂਸਪੈਲਟੀਜ਼ ਦੀ ਆਮਦਨ ਵਿਚ ਆਉਣ ਵਾਲੀ ਕਮੀ ਦੀ ਭਰਪਾਈ ਹੋਣ ਦੀ ਆਸ ਬੱਝੀ ਹੈ। ਸੂਬਾ ਸਰਕਾਰ ਵੱਲੋਂ ਟੋਰਾਂਟੋ, ਬਰੈਂਪਟਨ ਅਤੇ ਮਿਸੀਸਾਗਾ ਸਣੇ ਕਈ ਸ਼ਹਿਰਾਂ ਦੀ ਆਮਦਨ […]

ਟੋਰਾਂਟੋ ਸਣੇ ਪੰਜ ਸ਼ਹਿਰਾਂ ਦੀ ਆਮਦਨ ਅਤੇ ਖਰਚ ਦਾ ਲੇਖਾ ਜੋਖਾ ਕਰਨ ਦੇ ਹੁਕਮ
ਟੋਰਾਂਟੋ, 27 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਡਗ ਫੋਰਡ ਸਰਕਾਰ ਦੇ ਹਾਊਸਿੰਗ ਬਿਲ ਕਾਰਨ ਉਨਟਾਰੀਓ ਦੀਆਂ ਮਿਊਂਸਪੈਲਟੀਜ਼ ਦੀ ਆਮਦਨ ਵਿਚ ਆਉਣ ਵਾਲੀ ਕਮੀ ਦੀ ਭਰਪਾਈ ਹੋਣ ਦੀ ਆਸ ਬੱਝੀ ਹੈ। ਸੂਬਾ ਸਰਕਾਰ ਵੱਲੋਂ ਟੋਰਾਂਟੋ, ਬਰੈਂਪਟਨ ਅਤੇ ਮਿਸੀਸਾਗਾ ਸਣੇ ਕਈ ਸ਼ਹਿਰਾਂ ਦੀ ਆਮਦਨ ਅਤੇ ਖਰਚਿਆਂ ਦਾ ਲੇਖਾ ਜੋਖਾ ਕਰਵਾਇਆ ਜਾ ਰਿਹਾ ਹੈ ਜਿਸ ਦੇ ਆਧਾਰ ’ਤੇ ਸਬੰਧਤ ਸ਼ਹਿਰ ਨੂੰ ਹੋਣ ਵਾਲੇ ਨੁਕਸਾਨ ਦੇ ਇਵਜ਼ ਵਿਚ ਤੈਅਸ਼ੁਦਾ ਰਕਮ ਦਿਤੀ ਜਾ ਸਕਦੀ ਹੈ। ਸੂਬਾ ਸਰਕਾਰ ਵੱਲੋਂ ਅਰਨਸਟ ਐਂਡ ਯੰਗ ਐਲ.ਐਲ.ਪੀ. ਨੂੰ ਟੋਰਾਂਟੋ, ਮਿਸੀਸਾਗਾ, ਬਰੈਂਪਟਨ, ਕੈਲੇਡਨ ਅਤੇ ਨਿਊ ਮਾਰਕਿਟ ਸ਼ਹਿਰ ਦੀ ਆਮਦਨ ਅਤੇ ਖਰਚੇ ਦਾ ਆਡਿਟਨ ਕਰਨ ਲਈ ਚੁਣਿਆ ਗਿਆ ਹੈ ਅਤੇ ਇਸ ਸਾਲ ਦੇ ਅੰਤ ਤੱਕ ਆਡਿਟ ਰਿਪੋਰਟ ਆ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਮਿਊਂਸਪੈਲਿਟੀਜ਼ ਵੱਲੋਂ ਨਵੇਂ ਕਾਨੂੰਨ ਕਰ ਕੇ ਆਮਦਨ ਵਿਚ ਵੱਡਾ ਨੁਕਸਾਨ ਹੋਣ ਦਾ ਜ਼ਿਕਰ ਕੀਤਾ ਗਿਆ।
