ਉਨਟਾਰੀਓ ਦੇ ਕਿਚਨਰ ਵਿਧਾਨ ਸਭਾ ਹਲਕੇ ਵਿਚ ਜ਼ਿਮਨੀ ਚੋਣ ਅੱਜ
ਕਿਚਨਰ, 30 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਧਾਨ ਸਭਾ ਦੇ ਨਵੇਂ ਮੈਂਬਰ ਦੀ ਚੋਣ ਲਈ ਕਿਚਨਰ ਸੈਂਟਰ ਹਲਕੇ ਦੇ ਲੋਕ ਅੱਜ ਵੋਟਾਂ ਪਾਉਣਗੇ। ਜੁਲਾਈ ਵਿਚ ਲੌਰਾ ਮੇਅ Çਲੰਡੋ ਦੇ ਅਸਤੀਫੇ ਮਗਰੋਂ ਖਾਲੀ ਹੋਈ ਇਹ ਸੀਟ ਐਨ.ਡੀ.ਪੀ. ਕੋਲ ਸੀ ਪਰ ਇਸ ਵਾਰ ਮੁਕਾਬਲਾ ਸਖਤ ਮੰਨਿਆ ਜਾ ਰਿਹਾ ਹੈ। ਐਨ.ਡੀ.ਪੀ. ਦੀ ਉਮੀਦਵਾਰ ਡੈਬੀ ਚੈਪਮੈਨ ਅਤੇ ਗਰੀਨ ਪਾਰਟੀ […]
By : Editor Editor
ਕਿਚਨਰ, 30 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਧਾਨ ਸਭਾ ਦੇ ਨਵੇਂ ਮੈਂਬਰ ਦੀ ਚੋਣ ਲਈ ਕਿਚਨਰ ਸੈਂਟਰ ਹਲਕੇ ਦੇ ਲੋਕ ਅੱਜ ਵੋਟਾਂ ਪਾਉਣਗੇ। ਜੁਲਾਈ ਵਿਚ ਲੌਰਾ ਮੇਅ Çਲੰਡੋ ਦੇ ਅਸਤੀਫੇ ਮਗਰੋਂ ਖਾਲੀ ਹੋਈ ਇਹ ਸੀਟ ਐਨ.ਡੀ.ਪੀ. ਕੋਲ ਸੀ ਪਰ ਇਸ ਵਾਰ ਮੁਕਾਬਲਾ ਸਖਤ ਮੰਨਿਆ ਜਾ ਰਿਹਾ ਹੈ। ਐਨ.ਡੀ.ਪੀ. ਦੀ ਉਮੀਦਵਾਰ ਡੈਬੀ ਚੈਪਮੈਨ ਅਤੇ ਗਰੀਨ ਪਾਰਟੀ ਦੀ ਉਮੀਦਵਾਰ ਐਸਲਿਨ ਕਲੈਂਸੀ ਦੋਵੇਂ ਹੀ ਸ਼ਹਿਰ ਦੀਆਂ ਕੌਂਸਲਰ ਹਨ। ਦੋਹਾਂ ਨੂੰ ਹੀ ਘਰ ਘਰ ਜਾ ਪ੍ਰਚਾਰ ਦੌਰਾਨ ਅਫੌਰਡੇਬਿਲਿਟੀ ਹੀ ਮੁੱਖ ਮੁੱਦਾ ਸੁਣਨ ਨੂੰ ਮਿਲਿਆ।
ਜੁਲਾਈ ਤੋਂ ਪਹਿਲਾਂ ਐਨ.ਡੀ.ਪੀ. ਕੋਲ ਸੀ ਕਿਚਨਰ ਸੈਂਟਰ ਦੀ ਸੀਟ
ਦੂਜੇ ਪਾਸੇ ਪੀ.ਸੀ. ਪਾਰਟੀ ਦੇ ਉਮੀਦਵਾਰ ਰੌਬ ਇਲੀਅਟ ਪਾਰਟੀ ਦੇ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ ਪਰ ਇਲਾਕੇ ਦੇ ਵਸਨੀਕ ਨਾ ਹੋਣ ਕਾਰਨ ਲੋਕਾਂ ਦਾ ਝੁਕਾਅ ਉਨ੍ਹਾਂ ਵੱਲ ਘੱਟ ਹੀ ਮਹਿਸੂਸ ਕੀਤਾ ਗਿਆ। ਅੱਜ ਵੋਟਾਂ ਪੈਣ ਦਾ ਸਿਲਸਿਲਾ ਬੰਦ ਹੋਣ ਮਗਰੋਂ ਗਿਣਤੀ ਆਰੰਭ ਹੋ ਜਾਵੇਗੀ ਅਤੇ ਕੁਝ ਘੰਟੇ ਵਿਚ ਨਵੇਂ ਵਿਧਾਇਕ ਦਾ ਐਲਾਨ ਕਰ ਦਿਤਾ ਜਾਵੇਗਾ।