ਉਨਟਾਰੀਓ ’ਚ ਘੱਟੋ ਘੱਟ ਉਜਰਤ ਦਰ 17.20 ਡਾਲਰ ਪ੍ਰਤੀ ਘੰਟਾ ਹੋਈ
ਟੋਰਾਂਟੋ, 29 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੀ ਡਗ ਫੋਰਡ ਸਰਕਾਰ ਵੱਲੋਂ ਘੱਟੋ ਘੱਟ ਉਜਰਤ ਵਿਚ 65 ਸੈਂਟ ਦਾ ਵਾਧਾ ਕੀਤਾ ਜਾ ਰਿਹਾ ਹੈ ਜੋ ਪਹਿਲੀ ਅਕਤੂਬਰ ਤੋਂ ਲਾਗੂ ਹੋਵੇਗਾ। ਨਵੀਆਂ ਦਰਾਂ ਲਾਗੂ ਹੋਣ ’ਤੇ ਉਨਟਾਰੀਓ ਵਿਚ ਪ੍ਰਤੀ ਘੰਟਾ ਮਿਹਨਤਾਨਾ 17.20 ਡਾਲਰ ਹੋ ਜਾਵੇਗਾ ਜੋ ਇਸ ਵੇਲੇ 16.55 ਡਾਲਰ ਪ੍ਰਤੀ ਘੰਟਾ ਚੱਲ ਰਿਹਾ ਹੈ। ਸੂਬਾ […]

ਟੋਰਾਂਟੋ, 29 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੀ ਡਗ ਫੋਰਡ ਸਰਕਾਰ ਵੱਲੋਂ ਘੱਟੋ ਘੱਟ ਉਜਰਤ ਵਿਚ 65 ਸੈਂਟ ਦਾ ਵਾਧਾ ਕੀਤਾ ਜਾ ਰਿਹਾ ਹੈ ਜੋ ਪਹਿਲੀ ਅਕਤੂਬਰ ਤੋਂ ਲਾਗੂ ਹੋਵੇਗਾ। ਨਵੀਆਂ ਦਰਾਂ ਲਾਗੂ ਹੋਣ ’ਤੇ ਉਨਟਾਰੀਓ ਵਿਚ ਪ੍ਰਤੀ ਘੰਟਾ ਮਿਹਨਤਾਨਾ 17.20 ਡਾਲਰ ਹੋ ਜਾਵੇਗਾ ਜੋ ਇਸ ਵੇਲੇ 16.55 ਡਾਲਰ ਪ੍ਰਤੀ ਘੰਟਾ ਚੱਲ ਰਿਹਾ ਹੈ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਕਿਰਤੀਆਂ ਨੂੰ ਸਾਲਾਨਾ ਆਧਾਰ ’ਤੇ ਮਿਹਨਤਾਨੇ ਵਿਚ 3.9 ਫੀ ਸਦੀ ਵਾਧਾ ਮਿਲੇਗਾ ਜੋ ਉਨਟਾਰੀਓ ਦੇ ਕੰਜ਼ਿਊਮਰ ਪ੍ਰਾਈਸ ਇੰਡੈਕਸ ’ਤੇ ਆਧਾਰਤ ਹੈ। ਇਸ ਦੇ ਨਾਲ ਹੀ ਉਨਟਾਰੀਓ, ਕੈਨੇਡਾ ਦਾ ਦੂਜਾ ਸਭ ਤੋਂ ਵੱਧ ਮਿਹਨਤਾਨਾ ਅਦਾ ਕਰਨ ਵਾਲਾ ਸੂਬਾ ਬਣ ਜਾਵੇਗਾ।
1 ਅਕਤੂਬਰ ਤੋਂ ਲਾਗੂ ਹੋਣਗੀਆਂ ਵਧੀਆਂ ਹੋਈਆਂ ਦਰਾਂ
ਬੀ.ਸੀ. ਵਿਚ ਸਭ ਤੋਂ ਵੱਧ 17.40 ਸੈਂਟ ਪ੍ਰਤੀ ਘੰਟਾ ਉਜਰਤ ਦਰ ਮਿਲ ਰਹੀ ਹੈ। ਕਿਰਤ ਮੰਤਰੀ ਡੇਵਿਡ ਪਿਚੀਨੀ ਨੇ ਦੱਸਿਆ ਕਿ ਹਫਤੇ ਵਿਚ 40 ਘੰਟੇ ਕੰਮ ਕਰਨ ਵਾਲੇ ਇਕ ਕਿਰਤੀ ਨੂੰ ਉਜਰਤ ਦਰਾਂ ਵਿਚ ਵਾਧੇ ਮਗਰੋਂ ਸਾਲਾਨਾ 1,355 ਡਾਲਰ ਦਾ ਫਾਇਦਾ ਹੋਵੇਗਾ। ਇਸ ਵੇਲੇ ਉਨਟਾਰੀਓ ਵਿਚ 9 ਲੱਖ 35 ਹਜ਼ਾਰ ਕਿਰਤੀ 17.20 ਡਾਲਰ ਪ੍ਰਤੀ ਘੰਟਾ ਤੋਂ ਘੱਟ ਜਾਂ ਇਸ ਦੇ ਬਰਾਬਰ ਮਿਹਨਤਾਨੇ ’ਤੇ ਕੰਮ ਕਰ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਉਨਟਾਰੀਓ ਵਿਚ ਘੱਟੋ ਘੱਟ ਉਜਰਤ ਦਰ ਵਿਚ ਪਿਛਲੇ ਸਾਲ ਵਾਧਾ ਕੀਤਾ ਗਿਆ ਜਦੋਂ 15.50 ਡਾਲਰ ਤੋਂ ਵਧਾ ਕੇ 16.55 ਸੈਂਟ ਕੀਤੀ ਗਈ ਪਰ ਇਸ ਦੌਰਾਨ ਮਹਿੰਗਾਈ ਵਿਚ ਵੀ ਅੰਤਾਂ ਦਾ ਵਾਧਾ ਹੋ ਚੁੱਕਾ ਹੈ।