ਉਡਦੇ ਜਹਾਜ਼ ਵਿਚ ਮੁਸਾਫਰ ਨੇ ਪਾਇਆ ਖੌਰੂ
ਸ਼ਿਕਾਗੋ, 23 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਇਕ ਹਵਾਈ ਮੁਸਾਫਰ ਨੇ ਉਡਦੇ ਜਹਾਜ਼ ਵਿਚ ਖੌਰੂ ਪਾ ਦਿਤਾ ਅਤੇ ਦਰਵਾਜ਼ਾ ਖੋਲ੍ਹਣ ਦਾ ਯਤਨ ਕਰਨ ਲੱਗਾ। ਸਾਥੀ ਮੁਸਾਫਰਾਂ ਨੇ ਵੀ ਮੌਕਾ ਸੰਭਾਲਣ ਵਿਚ ਦੇਰ ਨਾ ਕੀਤੀ ਅਤੇ ਉਸ ਦੀਆਂ ਲੱਤਾਂ-ਬਾਹਾਂ ਬੰਨ੍ਹ ਦਿਤੀਆਂ ਪਰ ਰੌਲਾ ਫਿਰ ਵੀ ਨਾ ਰੁਕਿਆ ਅਤੇ ਮੁਸਾਫਰ ਦੇ ਮੂੰਹ ’ਤੇ ਚੇਪੀ ਲਾਉਣੀ ਪਈ। […]
By : Editor Editor
ਸ਼ਿਕਾਗੋ, 23 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਇਕ ਹਵਾਈ ਮੁਸਾਫਰ ਨੇ ਉਡਦੇ ਜਹਾਜ਼ ਵਿਚ ਖੌਰੂ ਪਾ ਦਿਤਾ ਅਤੇ ਦਰਵਾਜ਼ਾ ਖੋਲ੍ਹਣ ਦਾ ਯਤਨ ਕਰਨ ਲੱਗਾ। ਸਾਥੀ ਮੁਸਾਫਰਾਂ ਨੇ ਵੀ ਮੌਕਾ ਸੰਭਾਲਣ ਵਿਚ ਦੇਰ ਨਾ ਕੀਤੀ ਅਤੇ ਉਸ ਦੀਆਂ ਲੱਤਾਂ-ਬਾਹਾਂ ਬੰਨ੍ਹ ਦਿਤੀਆਂ ਪਰ ਰੌਲਾ ਫਿਰ ਵੀ ਨਾ ਰੁਕਿਆ ਅਤੇ ਮੁਸਾਫਰ ਦੇ ਮੂੰਹ ’ਤੇ ਚੇਪੀ ਲਾਉਣੀ ਪਈ। ਸ਼ਿਕਾਗੋ ਜਾ ਰਹੀ ਅਮੈਰਿਕਨ ਏਅਰਲਾਈਨਜ਼ ਦੀ ਫਲਾਈਟ 1219 ਵਿਚ ਪਏ ਖੌਰੂ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋ ਰਹੀਆਂ ਹਨ। ਨਿਊ ਮੈਕਸੀਕੋ ਦੇ ਐਲਬਕਰਕੀ ਤੋਂ ਰਵਾਨਾ ਹੋਏ ਜਹਾਜ਼ ਵਿਚ ਵਾਪਰੀ ਘਟਨਾ ਬਾਰੇ ਅਮੈਰਿਕਨ ਏਅਰਲਾਈਨਜ਼ ਦੇ ਬੁਲਾਰੇ ਨੇ ਤਸਦੀਕ ਕਰ ਦਿਤੀ।
ਸਾਥੀ ਮੁਸਾਫਰਾਂ ਨੇ ਸੀਟ ਨਾਲ ਬੰਨ੍ਹ ਕੇ ਮੂੰਹ ’ਤੇ ਲਾਈ ਚੇਪੀ
ਇਕ ਮੁਸਾਫਰ ਨੇ ਟਵਿਟਰ ’ਤੇ ਵੀਡੀਓ ਅਪਲੋਡ ਕਰਦਿਆਂ ਲਿਖਿਆ ਕਿ ਉਹ ਆਪਣੀ ਸੀਟ ’ਤੇ ਬੈਠਾ ਸੀ ਜਦੋਂ ਦੇਖਿਆ ਕਿ ਇਕ ਜਣਾ ਜਹਾਜ਼ ਦਾ ਦਰਵਾਜ਼ਾ ਖੋਲ੍ਹਣ ਦਾ ਯਤਨ ਕਰ ਰਿਹਾ ਹੈ। ਮੈਂ ਤੁਰਤ ਖੜ੍ਹਾ ਹੋ ਗਿਆ ਅਤੇ ਕੁਝ ਹੋਰ ਮੁਸਾਫਰਾਂ ਨੂੰ ਨਾਲ ਲੈ ਕੇ ਉਸ ਮੁਸਾਫਰ ਨੂੰ ਕਾਬੂ ਕੀਤਾ। ਵੀਡੀਓ ਵਿਚ ਲਾਲ ਟੀਸ਼ਰਟ ਵਾਲਾ ਮੁਸਾਫਰ ਦਰਵਾਜ਼ਾ ਖੋਲ੍ਹਣ ਦਾ ਯਤਨ ਕਰਦਿਆਂ ਫੜਿਆ ਗਿਆ ਅਤੇ ਕੋਈ ਵਸ ਨਾ ਚਲਦਾ ਵੇਖ ਮੁਸਾਫਰਾਂ ਨੇ ਉਸ ਨੂੰ ਬੰਨ੍ਹਣ ਦਾ ਫੈਸਲਾ ਕਰ ਲਿਆ। ਬਾਅਦ ਵਿਚ ਜਹਾਜ਼ ਹਵਾਈ ਅੱਡੇ ’ਤੇ ਉਤਰਿਆ ਤਾਂ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਈ। ਇਥੇ ਦਸਣਾ ਬਣਦਾ ਹੈ ਕਿ ਉਡਦੇ ਜਹਾਜ਼ ਦਾ ਦਰਵਾਜ਼ਾ ਖੁੱਲ੍ਹ ਕੇ ਡਿੱਗਣ ਜਾਂ ਖੁਰਾਫਾਤੀ ਮੁਸਾਫਰਾਂ ਵੱਲੋਂ ਖੋਲ੍ਹਣ ਦੇ ਯਤਨ ਕਰਨ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ।