ਉਘੇ ਸਮਾਜ ਸੇਵੀ ਗਿਆਨ ਪਾਲ ਸਿੰਘ, ਬਰੈਂਪਟਨ ਸ਼ਿਟੀਜਨ ਐਵਾਰਡ ਨਾਲ ਸਨਮਾਨਿਤ
ਬੀਤੇ ਦਿਨੀਂ ਬਰੈਂਪਟਨ ਸ਼ਹਿਰ ਦੀ ਸਥਾਪਨਾ ਵਰੇ੍ਹਗੰਢ ਮੌਕੇ ਪੰਜਾਬੀ ਭਾਈਚਾਰੇ ਵਿਚ ਜਾਣੇ ਪਹਿਚਾਣੇ ਉਘੇ ਸਮਾਜ ਸੇਵੀ ਗਿਆਨ ਪਾਲ ਸਿੰਘ ਨੂੰ ਬਰੈਂਪਟਨ ਸ਼ਿਟੀਜਨ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਸ੍ਰ: ਗਿਆਨਪਾਲ ਸਿੰਘ ਨੂੰ ਇਹ ਐਵਾਰਡ ਬਰੈਂਪਟਨ ਦੇ ਮੇਅਰ ਮਾਣਯੋਗ ਪੈਟਰਿਕ ਬਰਾਊਨ ਨੇ ਭੇਂਟ ਕੀਤਾ ਤੇ ਗਿਆਨ ਪਾਲ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।ਇਹ ਐਵਾਰਡ ਉਨ੍ਹਾਂ ਨੂੰ […]
By : Hamdard Tv Admin
ਬੀਤੇ ਦਿਨੀਂ ਬਰੈਂਪਟਨ ਸ਼ਹਿਰ ਦੀ ਸਥਾਪਨਾ ਵਰੇ੍ਹਗੰਢ ਮੌਕੇ ਪੰਜਾਬੀ ਭਾਈਚਾਰੇ ਵਿਚ ਜਾਣੇ ਪਹਿਚਾਣੇ ਉਘੇ ਸਮਾਜ ਸੇਵੀ ਗਿਆਨ ਪਾਲ ਸਿੰਘ ਨੂੰ ਬਰੈਂਪਟਨ ਸ਼ਿਟੀਜਨ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਸ੍ਰ: ਗਿਆਨਪਾਲ ਸਿੰਘ ਨੂੰ ਇਹ ਐਵਾਰਡ ਬਰੈਂਪਟਨ ਦੇ ਮੇਅਰ ਮਾਣਯੋਗ ਪੈਟਰਿਕ ਬਰਾਊਨ ਨੇ ਭੇਂਟ ਕੀਤਾ ਤੇ ਗਿਆਨ ਪਾਲ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।ਇਹ ਐਵਾਰਡ ਉਨ੍ਹਾਂ ਨੂੰ ਬਰੈਂਪਟਨ ਸ਼ਹਿਰ ਸਬੰਧੀ ਦਿੱਤੀਆਂ ਸੇਵਾਵਾਂ ਬਦਲੇ ਦਿੱਤਾ ਗਿਆ। ਇਹ ਵੀ ਵਰਨਣਯੋਗ ਹੈ ਕਿ ਗਿਆਨ ਪਾਲ ਸਿੰਘ ਇੰਡੋ ਕੈਨੇਡੀਅਨ ਗੁਲਫ ਐਸੋਸੀਏਸ਼ਨ ਦੇ ਫਾਊਂਡਰ ਡਾਇਰੈਕਟਰ ਹਨ ਅਤੇ ਉਹ ਫਲਾਵਰ ਸਿਟੀ ਦੇ ਫਰੈਂਡਜ਼ ਕਲੱਬ ਤੋਂ ਇਲਾਵਾ ਕਈ ਹੋਰ ਸੰਸਥਾਵਾਂ ਨਾਲ ਜੁੜੇ ਹੋਏ ਹਨ।ਗਿਆਨ ਪਾਲ ਸਿੰਘ ਕੈਨੇਡਾ ਪੱਧਰ ਤੇ ਸਿਹਤ ਸੇਵਾਵਾਂ ਲਈ ਫੰਡ ਇਕੱਠਾ ਕਰਕੇ ਮੱਦਦ ਕੀਤੀ ਹੈ। ਵੱਖ-ਵੱਖ ਆਗੂਆਂ ਨੇ ਕੇਂਦਰੀ ਮੰਤਰੀ ਕਮਲ ਖਹਿਰਾ, ਵਿਧਾਇਕ ਅਮਰਜੋਤ ਸੰਧੂ, ਐਮ.ਪੀ. ਸ਼ੌਕਤ ਅਲੀ,ਕੌਂਸਲਰ ਨਵਜੀਤ ਬਰਾੜ ਤੇ ਹੋਰ ਕਈਆਂ ਨੇ ਗਿਆਨ ਪਾਲ ਸਿੰਘ ਦੇ ਕੰਮਾਂ ਦੀ ਸ਼ਲਾਘਾ ਕੀਤੀ।