ਇੰਗਲੈਂਡ ਵਿਚ 5 ਪੰਜਾਬੀਆਂ ਨੂੰ 122 ਸਾਲ ਦੀ ਕੈਦ
ਲੰਡਨ, 13 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬਰਤਾਨੀਆ ਵਿਚ ਪੰਜਾਬੀ ਨੌਜਵਾਨ ਦੇ ਪੰਜ ਕਾਤਲਾਂ ਨੂੰ ਕੁਲ 122 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 23 ਸਾਲ ਦੇ ਅਰਮਾਨ ਸਿੰਘ ਨੂੰ ਅਗਸਤ 2023 ਵਿਚ ਤੇਜ਼ਧਾਰ ਹਥਿਆਰਾਂ, ਹਾਕੀਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਕੋਹ ਕੋਹ ਕੇ ਮਾਰਿਆ ਗਿਆ। ਅਦਾਲਤ ਨੇ ਅਰਸ਼ਦੀਪ ਸਿੰਘ, ਜਗਦੀਪ ਸਿੰਘ, ਸ਼ਿਵਦੀਪ ਸਿੰਘ ਅਤੇ ਮਨਜੋਤ […]

By : Editor Editor
ਲੰਡਨ, 13 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬਰਤਾਨੀਆ ਵਿਚ ਪੰਜਾਬੀ ਨੌਜਵਾਨ ਦੇ ਪੰਜ ਕਾਤਲਾਂ ਨੂੰ ਕੁਲ 122 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 23 ਸਾਲ ਦੇ ਅਰਮਾਨ ਸਿੰਘ ਨੂੰ ਅਗਸਤ 2023 ਵਿਚ ਤੇਜ਼ਧਾਰ ਹਥਿਆਰਾਂ, ਹਾਕੀਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਕੋਹ ਕੋਹ ਕੇ ਮਾਰਿਆ ਗਿਆ। ਅਦਾਲਤ ਨੇ ਅਰਸ਼ਦੀਪ ਸਿੰਘ, ਜਗਦੀਪ ਸਿੰਘ, ਸ਼ਿਵਦੀਪ ਸਿੰਘ ਅਤੇ ਮਨਜੋਤ ਸਿੰਘ ਨੂੰ 28-28 ਸਾਲ ਦੀ ਸਜ਼ਾ ਸੁਣਾਈ ਜਦਕਿ ਸੁਖਮਨਦੀਪ ਸਿੰਘ ਨੂੰ ਹਮਲੇ ਦੌਰਾਨ ਮਦਦ ਕਰਨ ਦੇ ਦੋਸ਼ ਹੇਠ 10 ਸਾਲ ਵਾਸਤੇ ਜੇਲ ਭੇਜਣ ਦੇ ਹੁਕਮ ਦਿਤੇ। ਪੱਛਮੀ ਇੰਗਲੈਂਡ ਦੇ ਸ਼ਰੂਜ਼ਬਰੀ ਸ਼ਹਿਰ ਵਿਚ ਹੋਈ ਵਾਰਦਾਤ ਮਗਰੋਂ ਪੁਲਿਸ ਨੇ ਪੜਤਾਲ ਆਰੰਭੀ ਤਾਂ ਪਤਾ ਲੱਗਾ ਕਿ ਦੋ ਗੱਡੀਆਂ ਵਿਚ ਸਵਾਰ 8 ਨਕਾਬਪੋਸ਼ ਹਮਲਾਵਰਾਂ ਨੇ ਅਰਮਾਨ ਸਿੰਘ ਘੇਰ ਲਿਆ ਜਿਨ੍ਹਾਂ ਖਤਰਨਾਕ ਹਥਿਆਰ ਸਨ।
ਅਗਸਤ 2023 ਵਿਚ ਅਰਮਾਨ ਸਿੰਘ ਦਾ ਕੀਤਾ ਸੀ ਕਤਲ
ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਅਰਮਾਨ ਸਿੰਘ ਦੇ ਸਿਰ ’ਤੇ ਕੁਹਾੜੀ ਨਾਲ ਤਿੰਨ ਵਾਰ ਕੀਤੇ ਗਏ। ਪੋਸਟਮਾਰਟਮ ਰਿਪੋਰਟ ਵਿਚ ਸਿਰ ਵਿਚ ਕਈ ਫ੍ਰੈਕਚਰ ਸਾਹਮਣੇ ਆਏ। ਇਸ ਤੋਂ ਇਲਾਵਾ ਲੋਹੇ ਦੀ ਰੌਡ ਅਤੇ ਹਾਕੀ ਨਾਲ ਵੀ ਹਮਲਾ ਹੋਇਆ ਜਦਕਿ ਪਿੱਠ ਵਿਚ ਛੁਰਾ ਮਾਰਿਆ ਗਿਆ ਅਤੇ ਅਰਮਾਨ ਮੌਕੇ ’ਤੇ ਹੀ ਦਮ ਤੋੜ ਗਿਆ। ਐਨੀ ਵੱਡੀ ਵਾਰਦਾਤ ਦੇ ਮਕਸਦ ਬਾਰੇ ਹੁਣ ਤਕ ਪਤਾ ਨਹੀਂ ਲੱਗ ਸਕਿਆ। ਵਕੀਲ ਨੇ ਕਿਹਾ ਕਿ ਕਤਲ ਸਾਬਤ ਕਰਨ ਲਈ ਇਹ ਲਾਜ਼ਮੀ ਨਹੀਂ ਕਿ ਇਸ ਦਾ ਮਕਸਦ ਵੀ ਸਾਬਤ ਕੀਤਾ ਜਾਵੇ ਅਤੇ ਨਾ ਹੀ ਇਹ ਚੀਜ਼ ਸਾਬਤ ਕਰਨ ਦੀ ਜ਼ਰੂਰਤ ਹੈ ਕਿ ਵਾਰਦਾਤ ਕਿਉਂ ਹੋਈ। ਜ਼ਾਲਮਾਨਾ ਤਰੀਕੇ ਨਾਲ ਕੀਤੇ ਗਏ ਇਸ ਕਤਲ ਦੇ ਦੋਸ਼ੀਆਂ ਨੂੰ ਹਰ ਹਾਲਤ ਵਿਚ ਸਜ਼ਾ ਹੋਣੀ ਚਾਹੀਦੀ ਸੀ।


