Begin typing your search above and press return to search.

ਇੰਗਲੈਂਡ ਵਿਚ ਪੰਜਾਬੀ ਨੌਜਵਾਨ ਦੀ ਦਰਦ ਭਰੀ ਮੌਤ

ਕਪੂਰਥਲਾ, 23 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਸੁਨਹਿਰੀ ਭਵਿੱਖ ਲਈ ਪੱਛਮੀ ਮੁਲਕਾਂ ਵੱਲ ਜਾ ਰਹੇ ਪੰਜਾਬੀ ਨੌਜਵਾਨਾਂ ਵਿਚੋਂ ਕਈ ਖੁਸ਼ਕਿਸਮਤ ਨਹੀਂ ਹੁੰਦੇ ਅਤੇ ਮੰਜ਼ਿਲ ’ਤੇ ਪੁੱਜਣ ਤੋਂ ਪਹਿਲਾਂ ਹੀ ਅਣਹੋਣੀ ਰਾਹ ਰੋਕ ਲੈਂਦੀ ਹੈ। ਇੰਗਲੈਂਡ ਪੁੱਜੇ ਆਕਾਸ਼ਦੀਪ ਸਿੰਘ ਨਾਲ ਵੀ ਇਸੇ ਕਿਸਮ ਦੀ ਘਟਨਾ ਵਾਪਰੀ ਜੋ ਕੁਝ ਦਿਨ ਬਿਮਾਰ ਰਹਿਣ ਮਗਰੋਂ ਸਦੀਵੀ ਵਿਛੋੜਾ ਦੇ ਗਿਆ। ਕਪੂਰਥਲਾ […]

ਇੰਗਲੈਂਡ ਵਿਚ ਪੰਜਾਬੀ ਨੌਜਵਾਨ ਦੀ ਦਰਦ ਭਰੀ ਮੌਤ
X

Editor EditorBy : Editor Editor

  |  23 March 2024 5:39 AM IST

  • whatsapp
  • Telegram

ਕਪੂਰਥਲਾ, 23 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਸੁਨਹਿਰੀ ਭਵਿੱਖ ਲਈ ਪੱਛਮੀ ਮੁਲਕਾਂ ਵੱਲ ਜਾ ਰਹੇ ਪੰਜਾਬੀ ਨੌਜਵਾਨਾਂ ਵਿਚੋਂ ਕਈ ਖੁਸ਼ਕਿਸਮਤ ਨਹੀਂ ਹੁੰਦੇ ਅਤੇ ਮੰਜ਼ਿਲ ’ਤੇ ਪੁੱਜਣ ਤੋਂ ਪਹਿਲਾਂ ਹੀ ਅਣਹੋਣੀ ਰਾਹ ਰੋਕ ਲੈਂਦੀ ਹੈ। ਇੰਗਲੈਂਡ ਪੁੱਜੇ ਆਕਾਸ਼ਦੀਪ ਸਿੰਘ ਨਾਲ ਵੀ ਇਸੇ ਕਿਸਮ ਦੀ ਘਟਨਾ ਵਾਪਰੀ ਜੋ ਕੁਝ ਦਿਨ ਬਿਮਾਰ ਰਹਿਣ ਮਗਰੋਂ ਸਦੀਵੀ ਵਿਛੋੜਾ ਦੇ ਗਿਆ। ਕਪੂਰਥਲਾ ਜ਼ਿਲ੍ਹੇ ਦੇ ਬਲਾਕ ਸੁਲਤਾਨਪੁਰ ਲੋਧੀ ਵਿਚ ਆਉਂਦੇ ਪਿੰਡ ਸ਼ਤਾਬਗੜ੍ਹ ਨਾਲ ਸਬੰਧਤ 20 ਸਾਲਾ ਆਕਾਸ਼ਦੀਪ ਸਿੰਘ ਦੇ ਪਿਤਾ ਦਿਲਬਾਗ ਸਿੰਘ ਅਤੇ ਦਾਦਾ ਬਹਾਦਰ ਸਿੰਘ ਨੇ ਦੱਸਿਆ ਕਿ ਉਹ ਡੇਢ ਮਹੀਨਾ ਪਹਿਲਾਂ ਹੀ ਇੰਗਲੈਂਡ ਗਿਆ ਸੀ ਅਤੇ ਖੰਘ-ਜ਼ੁਕਾਮ ਤੋਂ ਸ਼ੁਰੂ ਹੋਈ ਬਿਮਾਰੀ ਨੇ ਉਸ ਨੂੰ ਪਰਵਾਰ ਤੋਂ ਖੋਹ ਲਿਆ।

ਮਾਮੂਲੀ ਖੰਘ-ਜ਼ੁਕਾਮ ਤੋਂ ਬਾਅਦ ਦਮ ਤੋੜਿਆ

ਆਕਾਸ਼ਦੀਪ ਸਿੰਘ ਆਪਣੀ ਮਾਤਾ ਰਾਜਵੰਤ ਕੌਰ ਨਾਲ ਇੰਗਲੈਂਡ ਗਿਆ ਸੀ ਅਤੇ ਰਾਜਵੰਤ ਕੌਰ ਕੁਝ ਦਿਨ ਪਹਿਲਾਂ ਪੰਜਾਬ ਪਰਤ ਆਏ। ਆਕਾਸ਼ਦੀਪ ਨੇ ਬਿਮਾਰ ਹੋਣ ਦੀ ਗੱਲ ਫੋਨ ’ਤੇ ਪਰਵਾਰ ਨੂੰ ਦੱਸੀ ਪਰ ਫਿਕਰਮੰਦ ਨਾ ਹੋਣ ਬਾਰੇ ਵੀ ਆਖਿਆ ਕਿਉਂਕ ਉਸ ਨੂੰ ਲੱਗ ਰਿਹਾ ਸੀ ਕਿ ਉਹ ਜਲਦ ਹੀ ਸਿਹਤਯਾਬ ਹੋ ਜਾਵੇਗਾ। ਇਸੇ ਦੌਰਾਨ ਰਾਜਵੰਤ ਕੌਰ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ ਦਾ ਹੈਲਥ ਕਾਰਡ ਵੀ ਨਹੀਂ ਸੀ ਬਣਿਆ ਹੋਇਆ ਪਰ ਉਹ ਆਪਣਾ ਇਲਾਜ ਕਰਵਾ ਰਿਹਾ ਸੀ। ਜਦੋਂ ਆਕਾਸ਼ਦੀਪ ਦੇ ਅਕਾਲ ਚਲਾਣੇ ਦੀ ਖਬਰ ਪਿੰਡ ਸ਼ਤਾਬਗੜ੍ਹ ਰਹਿੰਦੇ ਪਰਵਾਰ ਨੂੰ ਮਿਲੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਪਰਵਾਰ ਨੂੰ ਸਮਝ ਨਹੀਂ ਆ ਰਿਹਾ ਕਿ ਆਖਰ ਅਜਿਹਾ ਕੀ ਭਾਣਾ ਵਰਤਿਆ ਕਿ ਆਕਾਸ਼ਦੀਪ ਦਮ ਤੋੜ ਗਿਆ। ਮੌਤ ਦੇ ਅਸਲ ਕਾਰਨਾਂ ਬਾਰੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਉਧਰ ਪਿੰਡ ਦੇ ਸਰਪੰਚ ਹਰਬੀਰ ਸਿੰਘ ਨੇ ਦੁਖੀ ਪਰਵਾਰ ਵੱਲੋਂ ਭਾਰਤ ਸਰਕਾਰ ਅਤੇ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਅਪੀਲ ਕੀਤੀ ਹੈ ਕਿ ਆਕਾਸ਼ਦੀਪ ਸਿੰਘ ਦੀ ਦੇਹ ਪੰਜਾਬ ਲਿਆਉਣ ਵਿਚ ਮਦਦ ਕੀਤੀ ਜਾਵੇ।

ਦੋ ਮਹੀਨੇ ਪਹਿਲਾਂ ਹੀ ਇੰਗਲੈਂਡ ਗਿਆ ਸੀ ਆਕਾਸ਼ਦੀਪ ਸਿੰਘ

ਇਥੇ ਦਸਣਾ ਬਣਦਾ ਹੈ ਕਿ ਵਿਦੇਸ਼ਾਂ ਵਿਚ ਇਕੱਲੇ ਰਹਿ ਰਹੇ ਨੌਜਵਾਨਾਂ ਦੀ ਸਾਂਭ ਸੰਭਾਲ ਕਰਨ ਵਾਲਾ ਕੋਈ ਨਹੀਂ ਹੁੰਦਾ ਅਤੇ ਹੈਲਥ ਕਾਰਡ ਨਾ ਹੋਣ ਕਾਰਨ ਆਕਾਸ਼ਦੀਪ ਸਿੰਘ ਕਿਸੇ ਹਸਪਤਾਲ ਵਿਚ ਦਾਖਲ ਨਹੀਂ ਸੀ ਹੋ ਸਕਦਾ। ਪੱਛਮੀ ਮੁਲਕਾਂ ਵਿਚ ਆਧੁਨਿਕ ਸਿਹਤ ਸਹੂਲਤਾਂ ਹੋਣ ਦੇ ਬਾਵਜੂਦ ਖੰਘ ਜ਼ੁਕਾਮ ਤੋਂ ਸ਼ੁਰੂ ਹੋਈ ਬਿਮਾਰੀ ਨਾਲ ਇਕ ਨੌਜਵਾਨ ਦੀ ਮੌਤ ਵੱਡੇ ਸਵਾਲ ਪੈਦਾ ਕਰ ਰਹੀ ਹੈ। ਆਪਣੇ ਪੁੱਤ ਦੇ ਵਿਛੋੜੇ ਕਾਰਨ ਸੋਗ ਵਿਚ ਡੁੱਬੀ ਮਾਤਾ ਰਾਜਵੰਤ ਕੌਰ ਨੇ ਦੱਸਿਆ ਕਿ ਆਕਾਸ਼ਦੀਪ ਇੰਗਲੈਂਡ ਰਹਿ ਕੇ ਕਮਾਈ ਕਰਨਾ ਚਾਹੁੰਦਾ ਸੀ ਤਾਂਕਿ ਪਰਵਾਰ ਦੀਆਂ ਆਰਥਿਕ ਔਕੜਾਂ ਦੂਰ ਕਰ ਸਕੇ। ਆਕਾਸ਼ਦੀਪ ਦੀਆਂ ਸਧਰਾਂ ਮਨ ਵਿਚ ਹੀ ਰਹਿ ਗਈਆਂ ਅਤੇ ਪਰਵਾਰ ਪਹਿਲਾਂ ਨਾਲੋਂ ਵੀ ਮੁਸ਼ਕਲ ਦੌਰ ਵਿਚੋਂ ਲੰਘ ਰਿਹਾ ਹੈ। ਇਲਾਕੇ ਦੇ ਲੋਕ ਪਰਵਾਰ ਨਾਲ ਦੁਖ ਸਾਂਝਾ ਕਰਨ ਪੁੱਜੇ ਰਹੇ ਹਨ ਪਰ ਸਾਰੀ ਪਰਵਾਰ ਨੂੰ ਸਾਰੀ ਉਮਰ ਇਹ ਦੁਖ ਹੰਢਾਉਣਾ ਪਵੇਗਾ।

Next Story
ਤਾਜ਼ਾ ਖਬਰਾਂ
Share it