Begin typing your search above and press return to search.

‘ਇਹ ਕਿਥੇ ਟਲਦੇ ਆ’! ‘ਟਾਈਗਰ 3’ ਦੇ ਸਕ੍ਰੀਨਿੰਗ ਦੌਰਾਨ ਹੋਈ ਹੁਲੱੜਬਾਜ਼ੀ, ਸਿਨੇਮਾ ਹਾਲ ’ਚ ਕੀਤੀ ਗਈ ਆਤਿਸ਼ਬਾਜ਼ੀ, ਦੇਖੋ ਤਸਵੀਰਾਂ

ਮੁੰਬਈ, 13 ਨਵੰਬਰ: ਸ਼ੇਖਰ ਰਾਏ- ਬੀਤੇ ਦਿਨ ਯਾਨੀ ਕਿ ਦੀਵਾਲੀ ਵਾਲੇ ਦਿਨ ਬਾਲੀਵੁੱਡ ਐਕਟਰ ਸਲਮਾਨ ਖਾਨ, ਕੈਟਰੀਨਾ ਕੈਫ ਤੇ ਇਮਰਾਨ ਹਾਸ਼ਮੀ ਸਟਾਰਰ ਫਿਲਮ ‘ਟਾਈਗਰ 3’ ਰਿਲੀਜ਼ ਹੋਈ। ਹਾਲਾਂਕਿ ਦੀਵਾਲੀ ਹੋਣ ਕਾਰਨ ਸਿਨੇਮਾ ਘਰਾਂ ਵਿਚ ਦਰਕਸ਼ਾਂ ਦੀ ਭੀੜ ਤਾਂ ਦੇਖਣ ਨੂੰ ਨਹੀਂ ਮਿਲੀ ਪਰ ਫਿਰ ਵੀ ਕਾਫੀ ਲੋਕ ਸਿਨੇਮਾ ਘਰਾਂ ’ਚ ਸਲਮਾਨ ਖਾਨ ਦੀ ਫਿਲਮ ਦੇਖਣ […]

‘ਇਹ ਕਿਥੇ ਟਲਦੇ ਆ’! ‘ਟਾਈਗਰ 3’ ਦੇ ਸਕ੍ਰੀਨਿੰਗ ਦੌਰਾਨ ਹੋਈ ਹੁਲੱੜਬਾਜ਼ੀ, ਸਿਨੇਮਾ ਹਾਲ ’ਚ ਕੀਤੀ ਗਈ ਆਤਿਸ਼ਬਾਜ਼ੀ, ਦੇਖੋ ਤਸਵੀਰਾਂ
X

Editor EditorBy : Editor Editor

  |  13 Nov 2023 9:50 AM IST

  • whatsapp
  • Telegram


ਮੁੰਬਈ, 13 ਨਵੰਬਰ: ਸ਼ੇਖਰ ਰਾਏ- ਬੀਤੇ ਦਿਨ ਯਾਨੀ ਕਿ ਦੀਵਾਲੀ ਵਾਲੇ ਦਿਨ ਬਾਲੀਵੁੱਡ ਐਕਟਰ ਸਲਮਾਨ ਖਾਨ, ਕੈਟਰੀਨਾ ਕੈਫ ਤੇ ਇਮਰਾਨ ਹਾਸ਼ਮੀ ਸਟਾਰਰ ਫਿਲਮ ‘ਟਾਈਗਰ 3’ ਰਿਲੀਜ਼ ਹੋਈ। ਹਾਲਾਂਕਿ ਦੀਵਾਲੀ ਹੋਣ ਕਾਰਨ ਸਿਨੇਮਾ ਘਰਾਂ ਵਿਚ ਦਰਕਸ਼ਾਂ ਦੀ ਭੀੜ ਤਾਂ ਦੇਖਣ ਨੂੰ ਨਹੀਂ ਮਿਲੀ ਪਰ ਫਿਰ ਵੀ ਕਾਫੀ ਲੋਕ ਸਿਨੇਮਾ ਘਰਾਂ ’ਚ ਸਲਮਾਨ ਖਾਨ ਦੀ ਫਿਲਮ ਦੇਖਣ ਪਹੁੰਚੇ। ਪਰ ਅਜਿਹੇ ਵਿਚ ਹੁਣ ਇਕ ਵੀਡੀਓ ਸੋਸ਼ਲ ਮੀਡੀਆ ਉਪਰ ਟ੍ਰੈਂਡ ਕਰ ਰਹੀ ਹੈ। ਜਿਸਦੇ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕਾਂ ਨੇ ਫਿਲਮ ‘ਟਾਈਗਰ 3’ ਦੇਖਦੇ ਹੋਏ ਸਿਨੇਮਾ ਹਾਲ ਵਿਚ ਹੀ ਪਟਾਖੇ ਫੋੜਨੇ ਸ਼ੁਰੂ ਕਰ ਦਿੱਤੇ।ਜਿਸ ਤੋਂ ਬਾਅਦ ਚਾਰੋ ਪਾਸੇ ਹਫੜਾ-ਦਫੜੀ ਮੱਚ ਗਈ। ਇਹ ਪਟਾਖੇ ਕੋਈ ਇਕ ਜਾਂ ਦੋ ਨਹੀਂ ਬਜਾਏ ਗਏ ਸਗੋਂ ਪੂਰਾ ਹਾਲ ਹੀ ਪਟਾਖਿਆਂ ਦੀ ਆਵਾਜ਼ ਨਾਲ ਗੂੰਜ ਉੱਠਿਆ।
ਸੋਸ਼ਲ ਮੀਡੀਆ ਉੱਪਰ ਵਾਇਰਲ ਹੋਣ ਵਾਲਾ ਇਹ ਵੀਡੀਓ ਮੁੰਬਾਈ ਦਾ ਦੱਸਿਆ ਜਾ ਰਿਹਾ ਹੈ। ਜਿਥੇ ਸਲਮਾਨ ਖਾਨ ਦੀ ਫਿਲਮ ‘ਟਾਈਗਰ 3’ ਦੇਖਣ ਆਏ ਲੋਕਾਂ ਵਿਚੋਂ ਕੁੱਝ ਸ਼ਰਾਰਤੀ ਅਨਸਰਾਂ ਨੇ ਸਿਨੇਮਾ ਹਾਲ ਦੇ ਵਿਚ ਹੀ ਪਟਾਖੇ ਚਲਾਉਣੇ ਸ਼ੁਰੂ ਕਰ ਦਿੱਤੇ। ਇਹ ਤਸਵੀਰਾਂ ਬਿਆਨ ਕਰਦੀਆਂ ਹਨ ਕਿ ਪਟਾਖੇ ਕੋਈ ਇਕ ਥਾਂ ਤੋਂ ਨਹੀਂ ਸਗੋਂ ਵੱਖ ਵੱਖ ਥਾਵਾਂ ਤੋਂ ਚਲਾਏ ਗਏ ਸੀ। ਤੁਸੀਂ ਵੀ ਦੇਖੋ ਇਹ ਤਸਵੀਰਾਂ
ਤੁਹਾਨੁੰ ਦੱਸ ਦਈਏ ਕਿ ‘ਟਾਈਗਰ 3’ ਫਿਲਮ ਦੀ ਸਕ੍ਰੀਨਿੰਗ ਦੌਰਾਨ ਕੀਤੀ ਗਈ ਇਹ ਆਤੀਸ਼ਬਾਜ਼ੀ ਸਿਨੇਮਾ ਹਾਲ ਦੇ ਬਾਹਰ ਨਹੀਂ ਸਗੋਂ ਅੰਦਰ ਕੀਤੀ ਗਈ। ਜਿਸ ਤੋਂ ਬਾਅਦ ਉਥੇ ਹਫੜਾ-ਦਫੜੀ ਦਾ ਮਹੌਲ ਦੇਖਣ ਨੂੰ ਮਿਲਿਆ ਹਰ ਕੋਈ ਆਪਣੀ ਹਾਣ ਬਚਾਉਣ ਦੀ ਕੋਸ਼ੀਸ਼ ਕਰਦਾ ਦਿਖਾਈ ਦੱਤਾ।
ਇਹ ਵੀਡੀਓ ਮਹਾਰਾਸ਼ਟਰ ਦੇ ਮਾਲੇਗਾਂਓ ਦਾ ਦੱਸਿਆ ਜਾ ਰਿਹਾ ਹੈ। ਜਿਥੋਂ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ ਉੱਪਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ। ਇਹ ਸਿਨੇਮਾ ਹਾਲ ਮਾਲੇਗਾਂਓ ਦਾ ਮੋਹਨ ਥੇਅਟਰ ਦੱਸਿਆ ਜਾ ਰਿਹਾ ਹੈ। ਜਿਥੇ ਇਸ ਤਰਾਂ ਦੀ ਹਰਕਤ ਨੂੰ ਅੰਜਾਮ ਦਿੱਤਾ ਗਿਆ। ਇਥੇ ਭੀੜ ਉੱਪਰ ਕਾਬੂ ਪਾਇਆ ਜਾਣਾ ਵੀ ਔਖਾ ਦਿਖਾਈ ਦੇ ਰਿਹਾ ਸੀ।
ਹਾਲਾਂਕਿ ਇਸ ਦੌਰਾਨ ਕਿਸੇ ਤਰਾਂ ਦੇ ਕੋਈ ਜਾਨ ਮਾਲ ਦੇ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ। ਪਰ ਇਸ ਤਰ੍ਹਾਂ ਸਿਨੇਮਾ ਹਾਲ ਵਿਚ ਆਤੀਸ਼ਬਾਜ਼ੀ ਹੋਣਾ ਸਿਨੇਮਾ ਵਿਚ ਫਿਲਮ ਦੇਖਣ ਆਏ ਲੋਕਾਂ ਦੀ ਸੁਰੱਖਿਆ ਉੱਪਰ ਵੱਡੇ ਸਵਾਲ ਖੜੇ ਕਰਦਾ ਹੈ। ਇਸ ਦੌਰਾਨ ਕਿਸੇ ਵਿਅਕਤੀ ਉੱਪਰ ਕੋਈ ਕਾਰਵਾਈ ਕੀਤੀ ਗਈ ਜਾ ਨਹੀਂ ਇਸ ਬਾਰੇ ਵੀ ਕੋਈ ਜਾਣਕਾਰੀ ਫਿਲਹਾਲ ਦੀ ਘੜੀ ਸਾਹਮਣੇ ਨਹੀਂ ਆਈ ਹੈ। ਪਰ ਇਹ ਤਸਵੀਰਾਂ ਜ਼ਰੂਰ ਡਰਾ ਦੇਣ ਵਾਲੀਆਂ ਹਨ।

Next Story
ਤਾਜ਼ਾ ਖਬਰਾਂ
Share it