Begin typing your search above and press return to search.

ਇਜ਼ਰਾਈਲ ਦੇ ਹਮਲੇ ’ਚ ਗਾਜ਼ਾ ਵਿਚ 35 ਲੋਕਾਂ ਦੀ ਮੌਤ

ਤੇਲ ਅਵੀਵ, 27 ਮਈ, ਨਿਰਮਲ : ਇਜ਼ਰਾਈਲ ਵਲੋਂ ਗਾਜ਼ਾ ’ਤੇ ਹਮਲੇ ਲਗਾਤਾਰ ਜਾਰੀ ਹਨ। ਇਸੇ ਤਰ੍ਹਾਂ ਬੀਤੇ ਦਿਨ ਇਜ਼ਰਾਈਲ ਨੇ ਗਾਜ਼ਾ ’ਤੇ ਮੁੜ ਹਮਲਾ ਕੀਤਾ। ਜਿਸ ਵਿਚ ਕਈ ਲੋਕਾਂ ਦੀ ਮੌਤ ਹੋ ਗਈ। ਦੱਸਦੇ ਚਲੀਏ ਕਿ ਦੇਰ ਰਾਤ ਗਾਜ਼ਾ ਦੇ ਸ਼ਰਨਾਰਥੀ ਕੈਂਪ ’ਤੇ ਹੋਏ ਹਵਾਈ ਹਮਲੇ ਵਿਚ 35 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ […]

ਇਜ਼ਰਾਈਲ ਦੇ ਹਮਲੇ ’ਚ ਗਾਜ਼ਾ ਵਿਚ 35 ਲੋਕਾਂ ਦੀ ਮੌਤ
X

Editor EditorBy : Editor Editor

  |  27 May 2024 4:08 AM IST

  • whatsapp
  • Telegram


ਤੇਲ ਅਵੀਵ, 27 ਮਈ, ਨਿਰਮਲ : ਇਜ਼ਰਾਈਲ ਵਲੋਂ ਗਾਜ਼ਾ ’ਤੇ ਹਮਲੇ ਲਗਾਤਾਰ ਜਾਰੀ ਹਨ। ਇਸੇ ਤਰ੍ਹਾਂ ਬੀਤੇ ਦਿਨ ਇਜ਼ਰਾਈਲ ਨੇ ਗਾਜ਼ਾ ’ਤੇ ਮੁੜ ਹਮਲਾ ਕੀਤਾ। ਜਿਸ ਵਿਚ ਕਈ ਲੋਕਾਂ ਦੀ ਮੌਤ ਹੋ ਗਈ। ਦੱਸਦੇ ਚਲੀਏ ਕਿ ਦੇਰ ਰਾਤ ਗਾਜ਼ਾ ਦੇ ਸ਼ਰਨਾਰਥੀ ਕੈਂਪ ’ਤੇ ਹੋਏ ਹਵਾਈ ਹਮਲੇ ਵਿਚ 35 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਹਨ। ਫਲਸਤੀਨੀ ਸਿਹਤ ਮੰਤਰਾਲੇ ਦਾ ਦਾਅਵਾ ਹੈ ਕਿ ਇਹ ਹਮਲਾ ਇਜ਼ਰਾਈਲ ਵੱਲੋਂ ਕੀਤਾ ਗਿਆ ਸੀ। ਹਮਲੇ ’ਚ ਦਰਜਨਾਂ ਲੋਕ ਜ਼ਖਮੀ ਵੀ ਹੋਏ ਹਨ।

ਸੀਐਨਐਨ ਦੀ ਖ਼ਬਰ ਮੁਤਾਬਕ ਗਾਜ਼ਾ ਦੇ ਅਧਿਕਾਰੀਆਂ ਅਤੇ ਫਲਸਤੀਨ ਰੈੱਡ ਕ੍ਰੀਸੈਂਟ ਸੋਸਾਇਟੀ ਨੇ ਕਿਹਾ ਕਿ ਹਮਲਾ ਇੱਕ ਸ਼ਰਨਾਰਥੀ ਕੈਂਪ ’ਤੇ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਇਜ਼ਰਾਈਲ ਦੇ ਕਬਜ਼ੇ ਵਾਲੇ ਇਨ੍ਹਾਂ ਇਲਾਕਿਆਂ ਨੂੰ ਫੌਜ ਵੱਲੋਂ ਸੁਰੱਖਿਅਤ ਜ਼ੋਨ ਐਲਾਨਿਆ ਗਿਆ ਸੀ, ਪਰ ਜਦੋਂ ਉਜਾੜੇ ਗਏ ਲੋਕਾਂ ਨੂੰ ਇੱਥੇ ਰੱਖਿਆ ਗਿਆ ਤਾਂ ਉਨ੍ਹਾਂ ’ਤੇ ਹਮਲਾ ਕੀਤਾ ਗਿਆ।

ਇਸ ਦੇ ਨਾਲ ਹੀ ਇਜ਼ਰਾਈਲ ਡਿਫੈਂਸ ਫੋਰਸ (ਆਈ.ਡੀ.ਐੱਫ.) ਨੇ ਹਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਸ ਨੇ ਰਫਾਹ ’ਚ ਹਮਾਸ ਦੇ ਉਸ ਕੰਪਾਊਂਡ ’ਤੇ ਹਮਲਾ ਕੀਤਾ, ਜਿਸ ’ਚ ਕੁਝ ਸਮਾਂ ਪਹਿਲਾਂ ਹਮਾਸ ਦੇ ਅੱਤਵਾਦੀ ਕੰਮ ਕਰ ਰਹੇ ਸਨ।

ਐਤਵਾਰ (26 ਮਈ) ਨੂੰ ਹਮਾਸ ਦੀ ਅਲ-ਕਾਸਿਮ ਬ੍ਰਿਗੇਡ ਨੇ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਵਿੱਚ ਇੱਕ ਵੱਡਾ ਮਿਜ਼ਾਈਲ ਹਮਲਾ ਕੀਤਾ ਸੀ। ਹਮਾਸ ਦੇ ਰੱਖਿਆ ਵਿੰਗ ਅਲ-ਕਾਸਿਮ ਬ੍ਰਿਗੇਡ ਨੇ ਕਿਹਾ ਸੀ ਕਿ ਇਹ ਕਾਰਵਾਈ ਇਜ਼ਰਾਇਲੀ ਕਤਲੇਆਮ ਦੇ ਜਵਾਬ ’ਚ ਕੀਤੀ ਗਈ ਹੈ। ਬਾਅਦ ਵਿੱਚ ਇਜ਼ਰਾਇਲੀ ਫੌਜ ਨੇ ਵੀ ਮੰਨਿਆ ਕਿ ਰਫਾਹ ਤੋਂ 8 ਰਾਕੇਟ ਦਾਗੇ ਗਏ ਸਨ।

ਰਿਪੋਰਟ ਮੁਤਾਬਕ ਜਨਵਰੀ ਤੋਂ ਬਾਅਦ ਇਸਰਾਈਲ ’ਤੇ ਹਮਾਸ ਦਾ ਇਹ ਪਹਿਲਾ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਹਮਾਸ ਅਲ-ਅਕਸਾ ਟੀਵੀ ਨੇ ਦੱਸਿਆ ਕਿ ਰਾਕੇਟ ਹਮਲੇ ਗਾਜ਼ਾ ਪੱਟੀ ਤੋਂ ਸ਼ੁਰੂ ਕੀਤੇ ਗਏ ਸਨ। ਰਿਪੋਰਟ ਮੁਤਾਬਕ ਇਜ਼ਰਾਇਲੀ ਫੌਜ ਨੇ ਸੰਭਾਵਿਤ ਹਮਲਿਆਂ ਦੀ ਚਿਤਾਵਨੀ ਦਿੰਦੇ ਹੋਏ ਕਈ ਸ਼ਹਿਰਾਂ ’ਚ ਸਾਇਰਨ ਵਜਾਏ ਸਨ।

ਤੇਲ ਅਵੀਵ ਵਿੱਚ ਪਿਛਲੇ 5 ਮਹੀਨਿਆਂ ਤੋਂ ਸਾਇਰਨ ਦੀ ਆਵਾਜ਼ ਕਦੇ ਨਹੀਂ ਸੁਣੀ ਗਈ ਸੀ। ਅਜਿਹੇ ’ਚ ਇਜ਼ਰਾਇਲੀ ਫੌਜ ਨੇ ਅੱਜ ਅਚਾਨਕ ਸਾਇਰਨ ਦੀ ਆਵਾਜ਼ ਆਉਣ ਦੇ ਸਬੰਧ ’ਚ ਸ਼ੁਰੂਆਤ ’ਚ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਪਰ ਬਾਅਦ ’ਚ ਕਿਹਾ ਕਿ 8 ਰਾਕੇਟ ਹਮਲੇ ਕੀਤੇ ਗਏ।

ਇਜ਼ਰਾਇਲੀ ਫੌਜ ਨੇ ਕਿਹਾ ਸੀ ਕਿ ਰਫਾਹ ਤੋਂ ਇਹ ਹਮਲੇ ਮੱਧ ਇਜ਼ਰਾਈਲ ’ਤੇ ਕੀਤੇ ਗਏ ਸਨ। ਉਹ ਇਨ੍ਹਾਂ ਵਿੱਚੋਂ ਕਈ ਹਮਲਿਆਂ ਨੂੰ ਰੋਕਣ ਵਿੱਚ ਸਫ਼ਲ ਰਹੇ। ਇਸ ਦੌਰਾਨ ਇਜ਼ਰਾਈਲ ਦੀ ਐਮਰਜੈਂਸੀ ਮੈਡੀਕਲ ਸਰਵਿਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕਿਸੇ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਅਲ-ਕਾਸਿਮ ਬ੍ਰਿਗੇਡ ਨੇ ਇਜ਼ਰਾਇਲੀ ਫੌਜ ਨੂੰ ਦਾਅਵਾ ਕੀਤਾ ਸੀ ਕਿ ਗਾਜ਼ਾ ’ਚ ਕਈ ਇਜ਼ਰਾਇਲੀ ਫੌਜੀਆਂ ਨੂੰ ਬੰਧਕ ਬਣਾ ਲਿਆ ਗਿਆ ਹੈ। ਸ਼ਨੀਵਾਰ ਨੂੰ ਹਮਾਸ ਦੇ ਅਲ-ਕਾਸਿਮ ਬ੍ਰਿਗੇਡ ਦੇ ਬੁਲਾਰੇ ਅਬੂ ਉਬੈਦਾ ਨੇ ਰਿਕਾਰਡ ਕੀਤੇ ਸੰਦੇਸ਼ ਰਾਹੀਂ ਇਹ ਜਾਣਕਾਰੀ ਦਿੱਤੀ।

ਹਮਾਸ ਦੇ ਬੁਲਾਰੇ ਉਬੈਦਾ ਨੇ ਦਾਅਵਾ ਕੀਤਾ ਕਿ ਉਸ ਦੇ ਲੜਾਕਿਆਂ ਨੇ ਸ਼ਨੀਵਾਰ ਨੂੰ ਉੱਤਰੀ ਗਾਜ਼ਾ ਦੇ ਜਬਲੀਆ ਵਿੱਚ ਲੜਾਈ ਦੌਰਾਨ ਕਈ ਇਜ਼ਰਾਈਲੀ ਸੈਨਿਕਾਂ ਨੂੰ ਮਾਰ ਦਿੱਤਾ ਅਤੇ ਕੁਝ ਨੂੰ ਬੰਧਕ ਬਣਾ ਲਿਆ। ਹਾਲਾਂਕਿ ਕਿੰਨੇ ਸੈਨਿਕਾਂ ਨੂੰ ਅਗਵਾ ਕੀਤਾ ਗਿਆ ਹੈ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉਬੈਦਾ ਨੇ ਕਿਹਾ ਕਿ ਹਮਲਿਆਂ ਦੇ ਦੌਰਾਨ, ਸਾਡੇ ਲੜਾਕਿਆਂ ਨੇ ਯਹੂਦੀ ਬਲਾਂ ਲਈ ਇੱਕ ਸੁਰੰਗ ਵਿੱਚ ਜਾਲ ਵਿਛਾ ਦਿੱਤਾ। ਜਿਵੇਂ ਹੀ ਉਹ ਸੁਰੰਗ ਵਿਚ ਦਾਖਲ ਹੋਏ ਅਸੀਂ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕੁਝ ਇਜ਼ਰਾਇਲੀ ਫੌਜੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਵੀ ਹੋਏ। ਬਾਅਦ ਵਿਚ ਬਾਕੀ ਯਹੂਦੀ ਫ਼ੌਜਾਂ ਉਥੋਂ ਪਿੱਛੇ ਹਟ ਗਈਆਂ।

Next Story
ਤਾਜ਼ਾ ਖਬਰਾਂ
Share it