Begin typing your search above and press return to search.

ਇਜ਼ਰਾਈਲ ਦੇ ਫਲਸਤੀਨੀ ਕੈਂਪ ’ਤੇ ਹਵਾਈ ਹਮਲੇ ਵਿਚ ਹਮਾਸ ਦੇ 50 ਲੜਾਕਿਆਂ ਦੀ ਮੌਤਾਂ

ਯੇਰੂਸ਼ਲਮ, 1 ਨਵੰਬਰ, ਨਿਰਮਲ : ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ ਹੈ, ਜਿਸ ਵਿੱਚ ਹੁਣ ਤੱਕ ਸਾਢੇ ਨੌਂ ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਇਸ ਦੌਰਾਨ ਫਲਸਤੀਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲ ਨੇ ਉਤਰੀ ਗਾਜ਼ਾ ’ਚ ਜਬਾਲੀਆ ਸ਼ਰਨਾਰਥੀ ਕੈਂਪ ’ਤੇ ਹਮਲਾ ਕੀਤਾ। ਇਸ ਹਮਲੇ ’ਚ 50 ਲੜਾਕਿਆਂ ਦੀ ਮੌਤ ਹੋ ਗਈ […]

ਇਜ਼ਰਾਈਲ ਦੇ ਫਲਸਤੀਨੀ ਕੈਂਪ ’ਤੇ ਹਵਾਈ ਹਮਲੇ ਵਿਚ ਹਮਾਸ ਦੇ 50 ਲੜਾਕਿਆਂ ਦੀ ਮੌਤਾਂ
X

Hamdard Tv AdminBy : Hamdard Tv Admin

  |  1 Nov 2023 6:20 AM IST

  • whatsapp
  • Telegram


ਯੇਰੂਸ਼ਲਮ, 1 ਨਵੰਬਰ, ਨਿਰਮਲ : ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ ਹੈ, ਜਿਸ ਵਿੱਚ ਹੁਣ ਤੱਕ ਸਾਢੇ ਨੌਂ ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਇਸ ਦੌਰਾਨ ਫਲਸਤੀਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲ ਨੇ ਉਤਰੀ ਗਾਜ਼ਾ ’ਚ ਜਬਾਲੀਆ ਸ਼ਰਨਾਰਥੀ ਕੈਂਪ ’ਤੇ ਹਮਲਾ ਕੀਤਾ। ਇਸ ਹਮਲੇ ’ਚ 50 ਲੜਾਕਿਆਂ ਦੀ ਮੌਤ ਹੋ ਗਈ ਅਤੇ 150 ਤੋਂ ਜ਼ਿਆਦਾ ਜ਼ਖਮੀ ਹੋ ਗਏ ਸਨ।

ਇਸ ਦੇ ਨਾਲ ਹੀ ਹਮਾਸ ਦੇ ਅੱਤਵਾਦੀਆਂ ਨੇ ਗਾਜ਼ਾ ’ਚ ਇਜ਼ਰਾਇਲੀ ਫੌਜ ਦੇ ਜਵਾਨਾਂ ਨੂੰ ਵੀ ਮਾਰ ਦਿੱਤਾ ਹੈ। ਦੱਸ ਦੇਈਏ ਕਿ ਇਜ਼ਰਾਇਲੀ ਲੋਕਾਂ ਨੇ ਅਗਵਾ ਅਤੇ ਹੱਤਿਆਵਾਂ ਦੇ ਖਿਲਾਫ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਮਿਸਰ ਨੇ ਇਜ਼ਰਾਇਲੀ ਹਵਾਈ ਹਮਲਿਆਂ ਨੂੰ ਅਣਮਨੁੱਖੀ ਦੱਸਿਆ ਹੈ। ਮਿਸਰ ਨੇ ਕਿਹਾ ਕਿ ਇਹ ਹਮਲਾ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਹੈ। ਇਜ਼ਰਾਈਲ ਹਸਪਤਾਲਾਂ, ਸ਼ਰਨਾਰਥੀ ਕੈਂਪਾਂ ’ਤੇ ਹਮਲਾ ਕਰਦਾ ਹੈ। ਮਿਸਰ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਜ਼ਰਾਈਲੀ ਹਮਲਿਆਂ ਨੂੰ ਰੋਕਣ ਅਤੇ ਗਾਜ਼ਾ ਵਾਸੀਆਂ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਦਖਲ ਦੇਣ। ਮਿਸਰ ਤੋਂ ਇਲਾਵਾ ਜਾਰਡਨ ਨੇ ਵੀ ਇਜ਼ਰਾਇਲੀ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਸਾਊਦੀ ਅਰਬ ਨੇ ਕਿਹਾ ਕਿ ਇਜ਼ਰਾਇਲੀ ਸੁਰੱਖਿਆ ਬਲ ਵਾਰ-ਵਾਰ ਉਨ੍ਹਾਂ ਇਲਾਕਿਆਂ ’ਤੇ ਹਮਲੇ ਕਰ ਰਹੇ ਹਨ, ਜਿੱਥੇ ਆਮ ਨਾਗਰਿਕ ਹਨ। ਇਹ ਗਲਤ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਗਾਜ਼ਾ ’ਚ ਹਮਾਸ ਦੇ ਹਮਲੇ ਕਾਰਨ ਇਜ਼ਰਾਇਲੀ ਰੱਖਿਆ ਬਲ ਦੇ ਦੋ ਜਵਾਨਾਂ ਦੀ ਮੌਤ ਹੋ ਗਈ ਹੈ। ਮਾਰੇ ਗਏ ਸੈਨਿਕਾਂ ਦੀ ਪਛਾਣ ਸਾਰਜੈਂਟ ਰਾਮਤ ਗਨ ਅਤੇ ਸਾਰਜੈਂਟ ਰੋਈ ਵੁਲਫ ਵਜੋਂ ਕੀਤੀ ਹੈ। ਦੋਵੇਂ ਫੌਜੀਆਂ ਦੀ ਉਮਰ ਸਿਰਫ 20 ਸਾਲ ਸੀ। ਦੋਵੇਂ ਸੈਨਿਕ ਉੱਤਰੀ ਗਾਜ਼ਾ ਵਿੱਚ ਮਾਰੇ ਗਏ ਹਨ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਜ਼ਰਾਇਲੀ ਫੋਰਸ ਗਾਜ਼ਾ ਪੱਟੀ ਦੇ ਅੰਦਰ ਹਮਾਸ ਦੇ ਅੱਤਵਾਦੀਆਂ ਦੇ ਖਿਲਾਫ ਭਿਆਨਕ ਲੜਾਈ ਲੜ ਰਹੇ ਹਨ। ਇਜ਼ਰਾਇਲੀ ਫੌਜ ਨੇ ਉੱਤਰੀ ਗਾਜ਼ਾ ’ਚ ਸਥਿਤ ਹਮਾਸ ਦੇ ਅੱਤਵਾਦੀ ਟਿਕਾਣਿਆਂ ’ਤੇ ਹਮਲਾ ਕਰਕੇ ਦਰਜਨਾਂ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਫੌਜ ਨੇ ਇੱਥੋਂ ਕਈ ਵਿਸਫੋਟਕ ਯੰਤਰ ਵੀ ਜ਼ਬਤ ਕੀਤੇ ਹਨ, ਜਿਨ੍ਹਾਂ ਵਿੱਚ ਟੈਂਕ ਵਿਰੋਧੀ ਮਿਜ਼ਾਈਲਾਂ, ਲਾਂਚਿੰਗ ਸੈੱਲਾਂ ਸਮੇਤ ਕਈ ਆਧੁਨਿਕ ਜੰਗੀ ਉਪਕਰਣ ਸ਼ਾਮਲ ਹਨ। ਇਜ਼ਰਾਇਲੀ ਰੱਖਿਆ ਫੋਰਸ ਨੇ ਸ਼ਰਨਾਰਥੀ ਕੈਂਪ ’ਤੇ ਕੀਤੇ ਹਮਲੇ ’ਚ ਹਮਾਸ ਦੀ ਕੇਂਦਰੀ ਜਬਲੀਆ ਬਟਾਲੀਅਨ ਦੇ ਕਮਾਂਡਰ ਇਬਰਾਹਿਮ ਬਿਆਰੀ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਹਮਾਸ ਦਾ ਕਹਿਣਾ ਹੈ ਕਿ ਉਸ ਦਾ ਕੋਈ ਵੀ ਆਗੂ ਕੈਂਪ ਵਿੱਚ ਮੌਜੂਦ ਨਹੀਂ ਸੀ।

ਹਮਾਸ ਨੇ ਕਿਹਾ ਕਿ ਇਹ ਯੇਰੂਸ਼ਲਮ ਦੀ ਅਲ-ਅਕਸਾ ਮਸਜਿਦ ਦੀ ਇਜ਼ਰਾਈਲ ਦੀ ਬੇਅਦਬੀ ਦਾ ਬਦਲਾ ਹੈ। ਹਮਾਸ ਨੇ ਕਿਹਾ ਕਿ ਇਜ਼ਰਾਈਲੀ ਪੁਲਿਸ ਨੇ ਅਪ੍ਰੈਲ 2023 ਵਿਚ ਅਲ-ਅਕਸਾ ਮਸਜਿਦ ’ਤੇ ਗ੍ਰਨੇਡ ਸੁੱਟ ਕੇ ਇਸ ਦੀ ਬੇਅਦਬੀ ਕੀਤੀ ਸੀ। ਇਜ਼ਰਾਇਲੀ ਫੌਜ ਲਗਾਤਾਰ ਹਮਾਸ ਦੇ ਟਿਕਾਣਿਆਂ ’ਤੇ ਹਮਲੇ ਅਤੇ ਘੇਰਾਬੰਦੀ ਕਰ ਰਹੀ ਹੈ। ਇਜ਼ਰਾਈਲੀ ਫੌਜ ਸਾਡੀਆਂ ਔਰਤਾਂ ’ਤੇ ਹਮਲਾ ਕਰ ਰਹੀ ਹੈ। ਹਮਾਸ ਦੇ ਬੁਲਾਰੇ ਗਾਜ਼ੀ ਹਮਦ ਨੇ ਅਰਬ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲ ਨਾਲ ਆਪਣੇ ਸਾਰੇ ਰਿਸ਼ਤੇ ਤੋੜ ਲੈਣ। ਹਮਾਸ ਨੇ ਕਿਹਾ ਕਿ ਇਜ਼ਰਾਈਲ ਕਦੇ ਵੀ ਚੰਗਾ ਗੁਆਂਢੀ ਅਤੇ ਸ਼ਾਂਤੀਪੂਰਨ ਦੇਸ਼ ਨਹੀਂ ਹੋ ਸਕਦਾ।

Next Story
ਤਾਜ਼ਾ ਖਬਰਾਂ
Share it