ਆਸਟ੍ਰੇਲੀਆ ’ਚ ਨਵੇਂ ਵੀਜ਼ਾ ਨਿਯਮ ਹੋਏ ਲਾਗੂ
ਭਾਰਤੀ ਵਿਦਿਆਰਥੀਆਂ ਨੂੰ ਮਿਲੀ ਵੱਡੀ ਸਹੂਲਤ ਮੈਲਬੌਰਨ, 2 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਆਸਟਰੇਲੀਆ ਵਿੱਚ 1 ਜੁਲਾਈ ਤੋਂ ਨਵੇਂ ਵੀਜ਼ਾ ਨਿਯਮ ਲਾਗੂ ਹੋ ਗਏ, ਜਿਨ੍ਹਾਂ ਤਹਿਤ ਭਾਰਤੀ ਵਿਦਿਆਰਥੀਆਂ ਨੂੰ ਬਗ਼ੈਰ ਵੀਜ਼ੇ ਦੇ 8 ਸਾਲ ਕੰਮ ਕਰਨ ਦੀ ਵੱਡੀ ਸਹੂਲਤ ਮਿਲ ਗਈ ਹੈ। ਆਸਟ੍ਰੇਲੀਆ ਨੇ ਅਪ੍ਰੈਲ ’ਚ ਵੀਜ਼ਾ ਨਿਯਮਾਂ ’ਚ ਤਬਦੀਲੀ ਦਾ ਐਲਾਨ ਕੀਤਾ ਸੀ। ਇਨ੍ਹਾਂ […]
By : Editor (BS)
ਭਾਰਤੀ ਵਿਦਿਆਰਥੀਆਂ ਨੂੰ ਮਿਲੀ ਵੱਡੀ ਸਹੂਲਤ
ਮੈਲਬੌਰਨ, 2 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਆਸਟਰੇਲੀਆ ਵਿੱਚ 1 ਜੁਲਾਈ ਤੋਂ ਨਵੇਂ ਵੀਜ਼ਾ ਨਿਯਮ ਲਾਗੂ ਹੋ ਗਏ, ਜਿਨ੍ਹਾਂ ਤਹਿਤ ਭਾਰਤੀ ਵਿਦਿਆਰਥੀਆਂ ਨੂੰ ਬਗ਼ੈਰ ਵੀਜ਼ੇ ਦੇ 8 ਸਾਲ ਕੰਮ ਕਰਨ ਦੀ ਵੱਡੀ ਸਹੂਲਤ ਮਿਲ ਗਈ ਹੈ।
ਆਸਟ੍ਰੇਲੀਆ ਨੇ ਅਪ੍ਰੈਲ ’ਚ ਵੀਜ਼ਾ ਨਿਯਮਾਂ ’ਚ ਤਬਦੀਲੀ ਦਾ ਐਲਾਨ ਕੀਤਾ ਸੀ। ਇਨ੍ਹਾਂ ਨਿਯਮਾਂ ਨੂੰ 1 ਜੁਲਾਈ ਤੋਂ ਲਾਗੂ ਕਰ ਦਿੱਤਾ ਗਿਆ। ਇਨ੍ਹਾਂ ’ਚ ਮਈ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਹੋਈ ਦੁਵੱਲੀ ਸੰਧੀ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ। ਇਸ ਤਹਿਤ ਮੋਬਿਲਿਟੀ ਅਰੇਂਜਮੈਂਟ ਫਾਰ ਟੈਲੇਂਟਡ ਅਰਲੀ-ਪ੍ਰੋਫੈਸ਼ਨਲਜ਼ ਸਕੀਮ ਦੇ ਤਹਿਤ ਭਾਰਤੀ ਵਿਦਿਆਰਥੀਆਂ ਨੂੰ ਅੱਠ ਸਾਲ ਤੱਕ ਆਸਟ੍ਰੇਲੀਆ ਵਿੱਚ ਬਿਨਾਂ ਵੀਜ਼ਾ ਦੇ ਕੰਮ ਕਰਨ ਦਾ ਬਦਲ ਦਿੱਤਾ ਗਿਆ ਹੈ।