ਆਰ.ਸੀ.ਐਮ.ਪੀ. ਨੇ ਆਰੰਭੀ ਗਰੀਨ ਬੈਲਟ ਮਾਮਲੇ ਦੀ ਪੜਤਾਲ
ਟੋਰਾਂਟੋ, 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਚਰਚਿਤ ਗਰੀਨ ਬੈਲਟ ਮਾਮਲੇ ਦੀ ਪੜਤਾਲ ਆਰ.ਸੀ.ਐਮ.ਪੀ. ਨੇ ਰਸਮੀ ਤੌਰ ’ਤੇ ਆਰੰਭ ਦਿਤੀ ਹੈ। ਫੈਡਰਲ ਪੁਲਿਸ ਵੱਲੋਂ ਮੁੱਖ ਤੌਰ ’ਤੇ ਭ੍ਰਿਸ਼ਟਾਚਾਰ ਅਤੇ ਠੱਗੀ ਦੇ ਨਜ਼ਰੀਏ ਤੋਂ ਪੜਤਾਲ ਕੀਤੀ ਜਾਵੇਗੀ ਪਰ ਇਸ ਦੇ ਨਾਲ ਹੀ ਗਰੀਨ ਬੈਲਟ ਵਿਚੋਂ ਜ਼ਮੀਨ ਕਢਵਾਉਣ ਲਈ ਗੈਰਕਾਨੂੰਨੀ ਤਰੀਕੇ ਨਾਲ ਕੀਤੀ ਲੌਬਿੰਗ ਵੀ ਜਾਂਚ […]
By : Hamdard Tv Admin
ਟੋਰਾਂਟੋ, 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਚਰਚਿਤ ਗਰੀਨ ਬੈਲਟ ਮਾਮਲੇ ਦੀ ਪੜਤਾਲ ਆਰ.ਸੀ.ਐਮ.ਪੀ. ਨੇ ਰਸਮੀ ਤੌਰ ’ਤੇ ਆਰੰਭ ਦਿਤੀ ਹੈ। ਫੈਡਰਲ ਪੁਲਿਸ ਵੱਲੋਂ ਮੁੱਖ ਤੌਰ ’ਤੇ ਭ੍ਰਿਸ਼ਟਾਚਾਰ ਅਤੇ ਠੱਗੀ ਦੇ ਨਜ਼ਰੀਏ ਤੋਂ ਪੜਤਾਲ ਕੀਤੀ ਜਾਵੇਗੀ ਪਰ ਇਸ ਦੇ ਨਾਲ ਹੀ ਗਰੀਨ ਬੈਲਟ ਵਿਚੋਂ ਜ਼ਮੀਨ ਕਢਵਾਉਣ ਲਈ ਗੈਰਕਾਨੂੰਨੀ ਤਰੀਕੇ ਨਾਲ ਕੀਤੀ ਲੌਬਿੰਗ ਵੀ ਜਾਂਚ ਦੇ ਘੇਰੇ ਵਿਚ ਰੱਖੀ ਗਈ ਹੈ ਅਤੇ ਚੁਣੇ ਹੋਏ ਨੁਮਾਇੰਦਿਆਂ ਤੋਂ ਵੀ ਸਵਾਲ-ਜਵਾਬ ਕੀਤੇ ਜਾ ਸਕਦੇ ਹਨ।
ਆਰ.ਸੀ.ਐਮ.ਪੀ. ਦੇ ਐਲਾਨ ਮਗਰੋਂ ਪ੍ਰੀਮੀਅਰ ਡਗ ਫੋਰਡ ਦੇ ਦਫਤਰ ਨੇ ਕਿਹਾ ਕਿ ਪੜਤਾਲ ਵਿਚ ਪੂਰਨ ਸਹਿਯੋਗ ਦਿਤਾ ਜਾਵੇਗਾ। ਦਫਤਰ ਵੱਲੋਂ ਜਾਰੀ ਬਿਆਨ ਕਹਿੰਦਾ ਹੈ ਕਿ ਕੋਈ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਉਮੀਦ ਕਰਦੇ ਹਾਂ ਗਰੀਨ ਬੈਲਟ ਮਾਮਲੇ ਨਾਲ ਸਬੰਧਤ ਹਰ ਧਿਰ ਪੜਤਾਲ ਵਿਚ ਸਹਿਯੋਗ ਦੇਵੇਗੀ। ਮਾਮਲਾ ਪੁਲਿਸ ਦੇ ਹੱਥਾਂ ਵਿਚ ਪਹੁੰਚ ਚੁੱਕਾ ਹੈ ਜਿਸ ਦੇ ਮੱਦੇਨਜ਼ਰ ਇਸ ਵੇਲੇ ਹੋਰ ਟਿੱਪਣੀਆਂ ਨਹੀਂ ਕੀਤੀਆਂ ਜਾ ਸਕਦੀਆਂ।
ਇਥੇ ਦਸਣਾ ਬਣਦਾ ਹੈ ਕਿ ਉਨਟਾਰੀਓ ਵਿਚ ਮਕਾਨਾਂ ਦੀ ਉਸਾਰੀ ਵਾਸਤੇ ਗਰੀਨ ਬੈਲਟ ਵਿਚੋਂ ਸਾਢੇ ਸੱਤ ਹਜ਼ਾਰ ਏਕੜ ਜ਼ਮੀਨ ਬਾਹਰ ਕਢਦਿਆਂ ਇਸ ਨੂੰ ਕਮਰਸ਼ੀਅਲ ਦਰਜਾ ਦੇ ਦਿਤਾ ਗਿਆ। ਗਰੀਨ ਬੈਲਟ ਵਿਚੋਂ ਜ਼ਮੀਨ ਬਾਹਰ ਆਉਣ ਮਗਰੋਂ ਇਸ ਦੀਆਂ ਕੀਮਤ 830 ਕਰੋੜ ਡਾਲਰ ਵਧ ਗਈ ਪਰ ਗਿਣੇ-ਚੁਣੇ ਡਿਵੈਲਪਰਾਂ ਨੂੰ ਫਾਇਦਾ ਪਹੁੰਚਾਉਣ ਦੇ ਦੋਸ਼ ਲੱਗਣੇ ਵੀ ਸ਼ੁਰੂ ਹੋ ਗਏ।