ਆਇਰਲੈਂਡ ’ਚ 3 ਮਾਸੂਮ ਬੱਚਿਆਂ ’ਤੇ ਛੁਰੇ ਨਾਲ ਹਮਲੇ ਮਗਰੋਂ ਦੰਗੇ
ਡਬਲਿਨ, 24 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਆਇਰਲੈਂਡ ਦੀ ਰਾਜਧਾਨੀ ਡਬਲਿਨ ਵਿਖੇ ਹਾਹਾਕਾਰ ਮਚ ਗਈ ਜਦੋਂ ਇਕ ਸਿਰਫਿਰੇ ਨੇ ਕਰੈਚ ਵਿਚ ਖੇਡ ਰਹੇ ਬੱਚਿਆਂ ’ਤੇ ਛੁਰੇ ਨਾਲ ਹਮਲਾ ਕਰਦਿਆਂ ਤਿੰਨ ਮਾਸੂਮਾਂ ਨੂੰ ਜ਼ਖਮੀ ਕਰ ਦਿਤਾ। ਸੋਸ਼ਲ ਮੀਡੀਆ ’ਤੇ ਅਫਵਾਹ ਫੈਲ ਗਈ ਕਿ ਹਮਲਾ ਕਰਨ ਵਾਲਾ ਵਿਦੇਸ਼ੀ ਹੈ ਜਿਸ ਮਗਰੋਂ ਲੋਕ ਸੜਕਾਂ ’ਤੇ ਉਤਰ ਆਏ ਅਤੇ ਸ਼ਹਿਰ […]

By : Editor Editor
ਡਬਲਿਨ, 24 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਆਇਰਲੈਂਡ ਦੀ ਰਾਜਧਾਨੀ ਡਬਲਿਨ ਵਿਖੇ ਹਾਹਾਕਾਰ ਮਚ ਗਈ ਜਦੋਂ ਇਕ ਸਿਰਫਿਰੇ ਨੇ ਕਰੈਚ ਵਿਚ ਖੇਡ ਰਹੇ ਬੱਚਿਆਂ ’ਤੇ ਛੁਰੇ ਨਾਲ ਹਮਲਾ ਕਰਦਿਆਂ ਤਿੰਨ ਮਾਸੂਮਾਂ ਨੂੰ ਜ਼ਖਮੀ ਕਰ ਦਿਤਾ। ਸੋਸ਼ਲ ਮੀਡੀਆ ’ਤੇ ਅਫਵਾਹ ਫੈਲ ਗਈ ਕਿ ਹਮਲਾ ਕਰਨ ਵਾਲਾ ਵਿਦੇਸ਼ੀ ਹੈ ਜਿਸ ਮਗਰੋਂ ਲੋਕ ਸੜਕਾਂ ’ਤੇ ਉਤਰ ਆਏ ਅਤੇ ਸ਼ਹਿਰ ਵਿਚ ਵਸਦੇ ਹਰ ਪ੍ਰਵਾਸੀ ਨੂੰ ਮੁਲਕ ਵਿਚੋਂ ਬਾਹਰ ਕੱਢਣ ਦਾ ਹੋਕਾ ਦਿੰਦਿਆਂ ਵੱਡੇ ਪੱਧਰ ’ਤੇ ਸਾੜ-ਫੂਕ ਆਰੰਭ ਦਿਤੀ। ਦੂਜੇ ਪਾਸੇ ਰੋਸ ਵਿਖਾਵਿਆਂ ਦਾ ਫਾਇਦਾ ਉਠਾਉਂਦਿਆਂ ਲੁਟੇਰੇ ਸਰਗਰਮ ਹੋ ਗਏ ਅਤੇ ਦੁਕਾਨਾਂ ਲੁੱਟਣੀਆਂ ਸ਼ੁਰੂ ਕਰ ਦਿਤੀਆਂ।
ਭੜਕੀ ਭੀੜ ਨੇ ਵੱਡੇ ਪੱਘਰ ’ਤੇ ਕੀਤੀ ਸਾੜ-ਫੂਕ
‘ਦਾ ਆਇਰਿਸ਼ ਇੰਡੀਪੈਂਡੈਂਟ’ ਦੀ ਰਿਪੋਰਟ ਮੁਤਾਬਕ ਬੱਚਿਆਂ ਦੀਆਂ ਚੀਕਾਂ ਸੁਣ ਕੇ ਆਈ ਕਰੈਚ ਦੀ ਮਹਿਲਾ ਮੁਲਾਜ਼ਮ ਵੀ ਗੰਭੀਰ ਜ਼ਖਮੀ ਹੋ ਗਈ ਅਤੇ ਵਾਰਦਾਤ ਨੂੰ ਅਤਿਵਾਦੀ ਹਮਲੇ ਦੇ ਨਜ਼ਰੀਏ ਤੋਂ ਵੀ ਦੇਖਿਆ ਜਾਣ ਲੱਗਾ। ਵਾਰਦਾਤ ਦੌਰਾਨ ਪੰਜ ਸਾਲ ਦੀ ਬੱਚੀ ਗੰਭੀਰ ਜ਼ਖਮੀ ਹੋਈ ਜਦਕਿ ਦੋ ਹੋਰ ਬੱਚਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦੂਜੇ ਪਾਸੇ ਲੋਕਾਂ ਵਿਚ ਗੁੱਸਾ ਐਨਾ ਵਧ ਗਿਆ ਕਿ ਸ਼ਰਨਾਰਥੀਆਂ ਦੇ ਠਹਿਰਾਅ ਵਾਲੇ ਇਕ ਹੋਟਲ ਉਤੇ ਭੀੜ ਨੇ ਹਮਲਾ ਕਰ ਦਿਤਾ। ਹਾਲਾਤ ਦੀ ਨਜ਼ਾਕਤ ਨੂੰ ਵੇਖਦਿਆਂ ਵੱਡੀ ਗਿਣਤੀ ਵਿਚ ਸੁਰੱਖਿਆ ਮੁਲਾਜ਼ਮ ਤੈਨਾਤ ਕੀਤੇ ਗਏ ਅਤੇ ਆਇਰਿਸ਼ ਪਾਰਲੀਮੈਂਟ ਦੁਆਲੇ ਵੀ ਸੁਰੱਖਿਆ ਘੇਰਾ ਮਜ਼ਬੂਤ ਕੀਤਾ ਗਿਆ। ਕਈ ਥਾਵਾਂ ’ਤੇ ਵਿਖਾਵਾਕਾਰੀਆਂ ਅਤੇ ਪੁਲਿਸ ਵਿਚਾਲੇ ਝੜਪਾਂ ਹੋਣ ਦੀ ਰਿਪੋਰਟ ਹੈ।


