ਅੱਵਲ ਟੈਕਨੌਲਜੀ ਨੇ ਬਰੈਂਪਟਨ ‘ਚ 20ਵੀਂ ਵਰੇ੍ਹਗੰਢ ਧੂਮ-ਧਾਮ ਨਾਲ ਮਨਾਈ
ਮੰਤਰੀ ਕਮਲ ਖਹਿਰਾ, ਮੇਅਰ, ਡਿਪਟੀ ਮੇਅਰ, ਐਪ.ਪੀ ਸੋਨੀਆ ਸਿੱਧੂ ਸ਼ਾਮਿਲ ਹੋਏਬਰੈਂਪਟਨ 17 ਦਸੰਬਰ (ਹਮਦਰਦ ਬਿਊਰੋ):-ਬੀਤੇ ਦਿਨੀਂ 16 ਦਸੰਬਰ ਨੂੰ ਬਰੈਂਪਟਨ ਦੇ ਚਾਂਦਨੀ ਬੈਂਕੁਟ ਹਾਲ ਵਿਖੇ ਦੁਨੀਆਂ ਭਰ ਵਿਚ ਨਾਮਨਾ ਖੱਟ ਚੁੱਕੀ ਅੱਵਲ ਟੈਕਨੌਲਜੀ ਵਲੋਂ ਆਪਣੀ 20ਵੀਂ ਵਰੇਗੰਢ ਮੌਕੇ ਸਲਾਨਾ ਸ਼ਾਨਦਾਰ ਕ੍ਰਿਸਮਿਸ ਪਾਰੀ ਦਾ ਆਯੋਜਿਨ ਕੀਤਾ ਗਿਆ। ਕੰਪਨੀ ਦੇ ਸੀ ਈ ਓ ਦਾਰਾ ਨਾਗਰਾ ਨੇ ਆਪਣੀ […]
By : Hamdard Tv Admin
ਮੰਤਰੀ ਕਮਲ ਖਹਿਰਾ, ਮੇਅਰ, ਡਿਪਟੀ ਮੇਅਰ, ਐਪ.ਪੀ ਸੋਨੀਆ ਸਿੱਧੂ ਸ਼ਾਮਿਲ ਹੋਏ
ਬਰੈਂਪਟਨ 17 ਦਸੰਬਰ (ਹਮਦਰਦ ਬਿਊਰੋ):-ਬੀਤੇ ਦਿਨੀਂ 16 ਦਸੰਬਰ ਨੂੰ ਬਰੈਂਪਟਨ ਦੇ ਚਾਂਦਨੀ ਬੈਂਕੁਟ ਹਾਲ ਵਿਖੇ ਦੁਨੀਆਂ ਭਰ ਵਿਚ ਨਾਮਨਾ ਖੱਟ ਚੁੱਕੀ ਅੱਵਲ ਟੈਕਨੌਲਜੀ ਵਲੋਂ ਆਪਣੀ 20ਵੀਂ ਵਰੇਗੰਢ ਮੌਕੇ ਸਲਾਨਾ ਸ਼ਾਨਦਾਰ ਕ੍ਰਿਸਮਿਸ ਪਾਰੀ ਦਾ ਆਯੋਜਿਨ ਕੀਤਾ ਗਿਆ। ਕੰਪਨੀ ਦੇ ਸੀ ਈ ਓ ਦਾਰਾ ਨਾਗਰਾ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਰਾਹੀਂ ਆਪਣੇ 20 ਸਾਲ ਦੇ ਸਫਰ ਤੇ ਚਾਨਣਾ ਪਾਇਆ ਤੇ ਆਪਣੀ ਸਮੁੱਚੀ ਟੀਮ ਤੇ ਦੇਸ਼-ਵਿਦੇਸ਼ ਵਿਚ ਜੁੜੇ ਕਸਟਮਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਲੱਗਭਗ ਇਕ ਹਜ਼ਾਰ ਤੋਂ ਵਧੇਰੇ ਮਹਿਮਾਨਾਂ ਨੇ ਉਨ੍ਹਾਂ ਦਾ ਤਾੜੀਆਂ ਮਾਰ ਕੇ ਸੁਆਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਕੈਨੇਡਾ ਦੀ ਕੈਬਨਿਟ ਮੰਤਰੀ ਕਮਲ ਖਹਿਰਾ ਨੇ ਆਪਣੇ ਸੰਖੇਪ ਤੇ ਪ੍ਰਭਾਵਸ਼ਾਲੀ ਭਾਸ਼ਨ ਰਾਹੀਂ ਅੱਵਲ ਟੈਕਨਲੌਜੀ ਦੇ ਦਾਰਾ ਨਾਗਰਾ ਜੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਉਨ੍ਹਾਂ ਨੇ 20 ਸਾਲਾਂ ਦੇ ਦੌਰਾਨ ਕੰਪਨੀ ਨੂੰ ਸਿਖਰਾਂ ਤੇ ਪਹੁੰਚਾਇਆ ਹੈ ਉਨ੍ਹਾਂ ਨੇ ਆਪਣੇ ਵਲੋਂ ਵਧਾਈ ਦਿੰਦਿਆਂ ਕਿਹਾ ਕਿ ਅੱਵਲ ਟੈਕਨਲੌਜੀ ਦੇ ਨਾਲ-ਨਾਲ ਉਨ੍ਹਾਂ ਨੇ ਭਾਈਚਾਰੇ ਅਤੇ ਕੈਨੇਡਾ ਦਾ ਨਾਂ ਵੀ ਰੋਸ਼ਨ ਕੀਤਾ ਹੈ।
ਇਸ ਮੌਕੇ ਤੇ ਪਹੁੰਚੇ ਬਹੁਤ ਸਾਰੇ ਬੁਲਾਰਿਆਂ ਨੇ ਅੱਵਲ ਟੈਕਨਲੌਜੀ ਵਲੋਂ ਸਿੱਖ ਚਿਲਡਰਨ ਹਸਪਤਾਲ ਟਰਾਂਟੋ ਲਈ ਦਿੱਤੇ ਇਕ ਮਿਲੀਅਨ ਡਾਲਰ ਦਾਨ ਦੀ ਸ਼ਲਾਘਾ ਕੀਤੀ।ਇਸ ਮੌਕੇ ਤੇ ਬਰੈਂਪਟਨ ਸ਼ਹਿਰ ਦੇ ਮੇਅਰ ਪੈਟਰਿਕ ਬਰਾਊਨ ਨੇ ਕਿਹਾ ਕਿ ਅੱਵਲ ਟੈਕਨੌਲਜੀ ਦੀ ਜਿੰਨੀ ਵੀ ਸਿਫਤ ਕੀਤੀ ਜਾਵੇ ਉਨ੍ਹੀ ਹੀ ਥੋੜੀ ਹੈ।ਸਟੇਜ਼ ਦੀ ਜਿੰਮੇਵਾਰੀ ਜੈਕ ਧੀਰ ਨੇ ਬਹੁਤ ਹੀ ਬਾਖੂਬੀ ਨਾਲ ਨਿਭਾਈ। ਪ੍ਰੋਗਰਾਮ ਸਬੰਧੀ ਉਨ੍ਹਾਂ ਨੇ ਹਮਦਰਦ ਨਾਲ ਗੱਲਬਾਤ ਕਰਦਿਆਂ ਪ੍ਰਸੰਸਾਂ ਕੀਤੀ।ਬਰੈਂਪਟਨ ਸਾਊਥ ਤੋਂ ਐਮ.ਪੀ. ਸੋਨੀਆ ਸਿੱਧੂ ਨੇ ਸ੍ਰੀ ਦਾਰਾ ਨਾਗਰਾ ਨੂੰ ਵਧਾਈ ਦਿੱਤੀ।ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਅੱਵਲ ਟੈਕਨੌਲਜੀ ਦੇਟ 20ਵੀਂ ਵਰੇ੍ਹਗੰਢ ਮੌਕੇ ਦਾਰਾ ਨਾਗਰਾ ਜੀ ਨੂੰ ਵਧਾਈ ਦਿੱਤੀ।
ਉਨਟਾਰੀਓ ਦੇ ਸੰਸਦੀ ਸਕੱਤਰ ਹਰਦੀਪ ਸਿੰਘ ਗਰੇਵਾਲ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕਰਕੇ ਅੱਵਲ ਟੈਕਨੌਲਜੀ ਦੀ ਸਮੁੱਚੀ ਟੀਮ ਨੂੰ ਕ੍ਰਿਸਮਿਸ ਪਾਰਟੀ ਦੀਆਂ ਵਧਾਈਆਂ ਦਿੱਤੀਆਂ।ਪੰਜਾਬੀ ਭਾਈਚਾਰੇ ਦੇ ਉਘੇ ਆਗੂ, ਰੇਡੀਓ ਖਬਰਸਾਰ ਤੇ ਡੇਲੀ ਪੰਜਾਬੀ ਪੋਸਟ ਅਖਬਾਰ ਦੇ ਮਾਲਕ ਜਗਦੀਸ਼ ਸਿੰਘ ਗਰੇਵਾਲ ਨੇ ਇਸ ਮੌਕੇ ਤੇ ਆਪਣੇੁ ਚੋਣਵੇਂ ਸ਼ਬਦਾਂ ਰਾਹੀਂ ਮੁਬਾਰਕਵਾਦ ਦਿੱਤੀ। ਬਰੈਂਪਟਨ ਦੇ ਡਿਪਟੀ ਮੇਅਰਹਰਕੀਰਤ ਸਿੰਘ ਨੇ ਇਸ ਸਮਾਗਮ ਵਿਚ ਕਾਫੀ ਸਮਾਂ ਬਿਤਾਇਆ ਤੇ ਉਨ੍ਹਾਂ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ੍ਰੀ ਦਾਰਾ ਨਾਗਰਾ ਜੀ ਵਧਾਈ ਦੇ ਹੱਕਦਾਰ ਹਨ ਜੋ ਲਗਾਤਾਰ 20 ਸਾਲ ਤੋਂ ਕ੍ਰਿਸਮਿਸ ਪਾਰਟੀ ਅਤੇ ਨਵੇਂ ਸਾਲ ਦੇ ਜਸ਼ਨ ਮਨਾਉਂਦੇ ਆ ਰਹੇ ਹਨ।ਅੱਧੀ ਰਾਤ ਤੱਕ ਚੱਲੇ ਇਸ ਸ਼ਾਨਦਾਰ ਸਮਾਗਮ ਮੌਕੇ ਰੰਗਾ ਰੰਗ ਪ੍ਰੋਗਰਾਮ ਹੋਏ ਜਿਸ ਵਿਚ ਕਲਾਕਾਰਾਂ ਨੇ ਚੰਗਾ ਰੰਗ ਬੰਨ੍ਹਿਆ ਤੇ ਉਨ੍ਹਾਂ ਨੇ ਸਮਾਗਮ ਸਬੰਧੀ ਆਪਣੇ ਵਿਚਾਰ ਰੱਖੇ। ਚਾਂਦਨੀ ਬੈਂਕੁਟ ਹਾਲ ਵਲੋਂ ਤਿਆਰ ਸੁਆਦਲੇ ਪਕਵਾਨ ਪਰੋਸੇ ਗਏ। ਪਾਰਟੀ ਦੇ ਅਖੀਰ ਤੇ ਸਾਰਿਆਂ ਨੂੰ ਖੁਸ਼ੀ ਦੀ ਏਨੀ ਲੋਰ ਚੜ੍ਹ ਗਈ ਕਿ ਸਾਰੇ ਜਾਣਿਆਂ ਨੇ ਡੀ ਜੀ ਏ ਤੇ ਭੰਗੜਾ ਪਾਇਆ। ਅਵੱਲ ਟੈਕਨੌਲਜੀ ਦੀ ਸਮੁੱਚੀ ਟੀਮ ਤੇ ਸ੍ਰੀ ਦਾਰਾ ਨਾਗਰਾ ਜੀ ਦੇ ਪਰਿਵਾਰ ਸਮੇਤ ਸਭ ਨੇ ਭੰਗੜਾ ਪਾ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ। ਕੁੱਲ ਮਿਲਾ ਕੇ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।