Begin typing your search above and press return to search.

ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਸੈਕਰਾਮੈਂਟੋ ਕੈਲੀਫੋਰਨੀਆ ਚ’ 19 ਮਈ ਨੂੰ  ਹੋਵੇਗੀ

ਨਿਊਯਾਰਕ,15 ਮਈ (ਰਾਜ ਗੋਗਨਾ)-ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ 20ਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ 19 ਮਈ, ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 6:00  ਵਜੇ ਤੱਕ ਪੂਜਾ ਰੈਸਟੋਰੈਂਟ, 1223 Merkely Ave. West Sacramento, 95691  ਵਿਖੇ ਕਰਵਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਦਿਲ ਨਿੱਜਰ ਅਤੇ ਜਨਰਲ ਸਕੱਤਰ ਗੁਰਜਤਿੰਦਰ ਸਿੰਘ ਰੰਧਾਵਾ ਨੇ […]

ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਸੈਕਰਾਮੈਂਟੋ ਕੈਲੀਫੋਰਨੀਆ ਚ’ 19 ਮਈ ਨੂੰ  ਹੋਵੇਗੀ
X

Editor EditorBy : Editor Editor

  |  15 May 2024 8:51 AM IST

  • whatsapp
  • Telegram

ਨਿਊਯਾਰਕ,15 ਮਈ (ਰਾਜ ਗੋਗਨਾ)-ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ 20ਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ 19 ਮਈ, ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 6:00 ਵਜੇ ਤੱਕ ਪੂਜਾ ਰੈਸਟੋਰੈਂਟ, 1223 Merkely Ave. West Sacramento, 95691 ਵਿਖੇ ਕਰਵਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਦਿਲ ਨਿੱਜਰ ਅਤੇ ਜਨਰਲ ਸਕੱਤਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।

ਦੇਸ਼ਾਂ-ਵਿਦੇਸ਼ਾਂ ਤੋਂ ਨਾਮਵਰ ਸਾਹਿਤਕਾਰ ਅਤੇ ਬੁੱਧੀਜੀਵੀ ਇਸ ਕਾਨਫਰੰਸ ਵਿਚ ਪਹੁੰਚਣਗੇ। ਟੋਰਾਂਟੋ ਤੋਂ ਡਾ. ਦਲਬੀਰ ਸਿੰਘ ਕਥੂਰੀਆ, ਡਾ. ਪ੍ਰਗਟ ਸਿੰਘ ਬੱਗਾ ਅਤੇ ਪ੍ਰਿਥੀਪਾਲ ਸਿੰਘ ਚੱਗੜ, ਇੰਡੀਆ ਤੋਂ ਪ੍ਰੀਤਮ ਸਿੰਘ ਭਰੋਵਾਲ ਅਤੇ ਅਮਰ ਸਿੰਘ ਸੂਫੀ, ਸਰੀ ਕੈਨੇਡਾ ਤੋਂ ਰਘਬੀਰ ਸਿੰਘ ਭਰੋਵਾਲ ਅਤੇ ਸਿਆਟਲ ਤੋਂ ਹਰਦਿਆਲ ਸਿੰਘ ਚੀਮਾ ਆਪਣੇ ਸਾਥੀਆਂ ਸਮੇਤ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਬੇਅ-ਏਰੀਆ, ਸਟਾਕਟਨ, ਫਰਿਜ਼ਨੋ ਦੀਆਂ ਸਾਹਿਤ ਸਭਾਵਾਂ ਵੀ ਇਸ ਮੌਕੇ ਪਹੁੰਚ ਕੇ ਕਾਨਫਰੰਸ ਦੀ ਰੌਣਕ ਨੂੰ ਵਧਾਉਣਗੀਆਂ। ਉੱਘੇ ਹਾਲੀਵੁੱਡ ਫਿਲਮ ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਕਵੀ ਰਾਜ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਵੇਗਾ। ਚੇਤਨਾ ਪ੍ਰਕਾਸ਼ਨ ਦੇ ਸਤੀਸ਼ ਗੁਲਾਟੀ ਵੱਲੋਂ ਪੰਜਾਬੀ ਕਿਤਾਬਾਂ ਦੀ ਨੁਮਾਇਸ਼ ਲਗਾਈ ਜਾਵੇਗੀ।ਕਾਨਫਰੰਸ ਦੌਰਾਨ ਜਿੱਥੇ ਪੰਜਾਬੀ ਭਾਸ਼ਾ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰੇ ਹੋਣਗੇ, ਉਥੇ ਕਵੀ ਸੰਮੇਲਨ ਅਤੇ ਗੀਤ-ਸੰਗੀਤ ਵੀ ਹੋਵੇਗਾ। ਇਸ ਮੌਕੇ ਖਾਣੇ ਦਾ ਖਾਸ ਪ੍ਰਬੰਧ ਹੋਵੇਗਾ। ਕਾਨਫਰੰਸ 'ਚ ਸ਼ਾਮਲ ਹੋਣ ਲਈ ਐਂਟਰੀ ਮੁਫਤ ਹੈ। ਹੋਰ ਜਾਣਕਾਰੀ ਲਈ ਫੋਨ ਨੰਬਰ 916-320-9444 ਜਾਂ 916-628-2210 'ਤੇ ਸੰਪਰਕ ਕੀਤਾ ਜਾ ਸਕਦਾ ਹੈ।

Next Story
ਤਾਜ਼ਾ ਖਬਰਾਂ
Share it