ਅਵਤਾਰ ਸਿੰਘ ਖੰਡਾ ਦੇ ਪਰਿਵਾਰ ਨੇ ਕੋਰਟ ਵਿਚ ਪੇਸ਼ ਕੀਤੇ ਸਬੂਤ
ਚੰਡੀਗੜ੍ਹ : ਲੰਡਨ ਵਿੱਚ ਭਾਰਤੀ ਦੂਤਾਵਾਸ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ ਖਾਲਿਸਤਾਨੀ ਸਮਰਥਕ ਅਵਤਾਰ ਸਿੰਘ ਖੰਡਾ ਮੁਲਜ਼ਮ ਸੀ। ਕੁਝ ਦਿਨ ਪਹਿਲਾਂ ਉਸ ਦੀ ਭੇਦ ਭਰੇ ਹਲਾਤਾਂ ਵਿੱਚ ਮੌਤ ਹੋ ਗਈ ਸੀ। ਪਰਿਵਾਰ ਨੇ ਹਾਈਕੋਰਟ ਵਿਚ ਅਰਜ਼ੀ ਦਿੱਤੀ ਸੀ ਕਿ ਖੰਡਾ ਦੀ ਮ੍ਰਿਤਕ ਦੇਹ ਜਾਂ ਤਾਂ ਪੰਜਾਬ ਲਿਆਂਦੀ ਜਾਵੇ ਜਾਂ ਉਨ੍ਹਾਂ ਨੂੰ ਲੰਡਨ ਜਾਣ ਦਿੱਤਾ […]
By : Editor (BS)
ਚੰਡੀਗੜ੍ਹ : ਲੰਡਨ ਵਿੱਚ ਭਾਰਤੀ ਦੂਤਾਵਾਸ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ ਖਾਲਿਸਤਾਨੀ ਸਮਰਥਕ ਅਵਤਾਰ ਸਿੰਘ ਖੰਡਾ ਮੁਲਜ਼ਮ ਸੀ। ਕੁਝ ਦਿਨ ਪਹਿਲਾਂ ਉਸ ਦੀ ਭੇਦ ਭਰੇ ਹਲਾਤਾਂ ਵਿੱਚ ਮੌਤ ਹੋ ਗਈ ਸੀ।
ਪਰਿਵਾਰ ਨੇ ਹਾਈਕੋਰਟ ਵਿਚ ਅਰਜ਼ੀ ਦਿੱਤੀ ਸੀ ਕਿ ਖੰਡਾ ਦੀ ਮ੍ਰਿਤਕ ਦੇਹ ਜਾਂ ਤਾਂ ਪੰਜਾਬ ਲਿਆਂਦੀ ਜਾਵੇ ਜਾਂ ਉਨ੍ਹਾਂ ਨੂੰ ਲੰਡਨ ਜਾਣ ਦਿੱਤਾ ਜਾਵੇ। ਇਸ ਤੇ ਕੋਰਟ ਨੇ ਪਰਿਵਾਰ ਨੂੰ ਕਿਹਾ ਸੀ ਕਿ ਖੰਡਾ ਭਾਰਤੀ ਨਾਗਰਿਕ ਹੈ ਤਾਂ ਉਸ ਦਾ ਸਬੂਤ ਦਿੱਤਾ ਜਾਵੇ। ਇਸੇ ਸਬੰਧ ਵਿਚ ਪਰਿਵਾਰ ਨੇ ਕੋਰਟ ਵਿਚ ਦਸਤਾਵੇਜ਼ ਦਾਖ਼ਲ ਕੀਤੇ ਹਨ। ਖੰਡਾ ਦੀ ਭੈਣ ਨੇ ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਅਧਿਕਾਰੀ ਵੱਲੋਂ ਜੁਲਾਈ 2006 ਵਿਚ ਜਾਰੀ ਅਵਤਾਰ ਸਿੰਘ ਦਾ ਪਾਸਪੋਰਟ, 2005 ਵਿਚ ਪੰਜਾਬ ਬੋਰਡ ਤੋਂ ਜਾਰੀ 12ਵੀਂ ਦਾ ਸਰਟੀਫਿਕੇਟ, ਇਕ ਅਗਸਤ 2009 ਨੂੰ ਮੋਗਾ ਦੀ ਲਾਇਸੈਂਸਿੰਗ ਅਥਾਰਿਟੀ ਵੱਲੋਂ ਜਾਰੀ ਲਾਇਸੈਂਸ ਪੇਸ਼ ਕੀਤਾ ਹੈ ਜਿਸ ਦੀ 31 ਜੁਲਾਈ 2012 ਤੱਕ ਮਿਆਦ ਸੀ।ਇਨ੍ਹਾਂ ਸਾਰੇ ਦਸਤਾਵੇਜ਼ਾਂ 'ਚ ਉਸ ਦੀ ਜਨਮ ਤਰੀਕ 10 ਮਈ 1998 ਦੱਸੀ ਗਈ ਹੈ।