ਅਮਰੀਕੀ ਵਿਦੇਸ਼ ਮੰਤਰੀ ਵੀ ਦਿਲਜੀਤ ਦੁਸਾਂਝ ਦੇ ਫੈਨ
ਵਾਸ਼ਿੰਗਟਨ, 24 ਜੂਨ, ਹ.ਬ. : ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਵਿਦੇਸ਼ ਮੰਤਰੀ ਐਂਟਨੀ ਬÇਲੰਕਨ ਵੱਲੋਂ ਵਿਦੇਸ਼ ਮੰਤਰਾਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ ਗਈ, ਜਿੱਥੇ ਅਮਰੀਕੀ ਮੰਤਰੀਆਂ ਵੱਲੋਂ ਦੋਵੇਂ ਦੇਸ਼ਾਂ ਦੀ ਮਜ਼ਬੂਤ ਸਬੰਧਾਂ ਬਾਰੇ ਗੱਲਬਾਤ ਕੀਤੀ ਗਈ, ਉਥੇ ਹੀ ਅਮਰੀਕੀ ਵਿਦੇਸ਼ ਸਕੱਤਰ ਐਂਟਨੀ ਬÇਲੰਕਨ ਵੱਲੋਂ ਪੀਐਮ ਮੋਦੀ ਦੇ […]

By : Editor (BS)
ਵਾਸ਼ਿੰਗਟਨ, 24 ਜੂਨ, ਹ.ਬ. : ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਵਿਦੇਸ਼ ਮੰਤਰੀ ਐਂਟਨੀ ਬÇਲੰਕਨ ਵੱਲੋਂ ਵਿਦੇਸ਼ ਮੰਤਰਾਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ ਗਈ, ਜਿੱਥੇ ਅਮਰੀਕੀ ਮੰਤਰੀਆਂ ਵੱਲੋਂ ਦੋਵੇਂ ਦੇਸ਼ਾਂ ਦੀ ਮਜ਼ਬੂਤ ਸਬੰਧਾਂ ਬਾਰੇ ਗੱਲਬਾਤ ਕੀਤੀ ਗਈ, ਉਥੇ ਹੀ ਅਮਰੀਕੀ ਵਿਦੇਸ਼ ਸਕੱਤਰ ਐਂਟਨੀ ਬÇਲੰਕਨ ਵੱਲੋਂ ਪੀਐਮ ਮੋਦੀ ਦੇ ਸਾਹਮਣੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੀਆਂ ਤਾਰੀਫ਼ਾਂ ਕੀਤੀਆਂ ਗਈਆਂ। ਲੰਚ ਦੀ ਮੇਜ਼ਬਾਨੀ ਕਰਦਿਆਂ ਅਮਰੀਕੀ ਸਕੱਤਰ ਬÇਲੰਕਨ ਨੇ ਆਖਿਆ ਕਿ ਭਾਰਤ ਹੁਣ ਅਮਰੀਕਾ ਵਿਚ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਚੁੱਕਾ, ਜਿੱਥੇ ਅਸੀਂ ਮਿੰਡੀ ਕÇਲੰਗ ਦੀ ਕਾਮੇਡੀ ਨੂੰ ਸੁਣਕੇ ਠਹਾਕੇ ਲਗਾਉਂਦੇ ਆਂ ਤਾਂ ਉਥੇ ਹੀ ਕੋਚੇਲਾ ਵਰਗੇ ਵੱਡੇ ਪ੍ਰੋਗਰਾਮਾਂ ਵਿਚ ਦਿਲਜੀਤ ਦੁਸਾਂਝ ਦੇ ਗਾਣਿਆਂ ’ਤੇ ਨੱਚਦੇ ਹਾਂ।


