ਅਮਰੀਕਾ ਵੱਲੋਂ ਮੁਸਲਮਾਨਾਂ ਅਤੇ ਸਿੱਖਾਂ ਲਈ ਕੌਮੀ ਰਣਨੀਤੀ ਦਾ ਐਲਾਨ
ਵਾਸ਼ਿੰਗਟਨ, 3 ਨਵੰਬਰ (ਵਿਦੇਸ਼ ਪ੍ਰਤੀਨਿਧ) : ਅਮਰੀਕਾ ਸਰਕਾਰ ਵੱਲੋਂ ਮੁਸਲਮਾਨਾਂ ਅਤੇ ਸਿੱਖਾਂ ਉਤੇ ਵਧ ਰਹੇ ਨਫ਼ਰਤੀ ਹਮਲਿਆਂ ਨਾਲ ਨਜਿੱਠਣ ਲਈ ਕੌਮੀ ਰਣਨੀਤੀ ਦਾ ਐਲਾਨ ਕੀਤਾ ਗਿਆ ਹੈ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਅਮਰੀਕਾ ਵਿਚ ਵਸਦੇ ਹਰ ਸ਼ਖਸ ਨੂੰ ਪੂਰਨ ਧਾਰਮਿਕ ਆਜ਼ਾਦੀ ਹੈ ਅਤੇ ਕਿਸੇ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ […]
By : Editor Editor
ਵਾਸ਼ਿੰਗਟਨ, 3 ਨਵੰਬਰ (ਵਿਦੇਸ਼ ਪ੍ਰਤੀਨਿਧ) : ਅਮਰੀਕਾ ਸਰਕਾਰ ਵੱਲੋਂ ਮੁਸਲਮਾਨਾਂ ਅਤੇ ਸਿੱਖਾਂ ਉਤੇ ਵਧ ਰਹੇ ਨਫ਼ਰਤੀ ਹਮਲਿਆਂ ਨਾਲ ਨਜਿੱਠਣ ਲਈ ਕੌਮੀ ਰਣਨੀਤੀ ਦਾ ਐਲਾਨ ਕੀਤਾ ਗਿਆ ਹੈ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਅਮਰੀਕਾ ਵਿਚ ਵਸਦੇ ਹਰ ਸ਼ਖਸ ਨੂੰ ਪੂਰਨ ਧਾਰਮਿਕ ਆਜ਼ਾਦੀ ਹੈ ਅਤੇ ਕਿਸੇ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਦੂਜੇ ਪਾਸੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕਰੀਨ ਜੌਨ ਪਿਅਰੇ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਦਾ ਇਕੋ ਨਜ਼ਰੀਆ ਹੈ ਕਿ ਸਾਡੇ ਮੁਲਕ ਵਿਚ ਨਫ਼ਰਤ ਵਾਸਤੇ ਕੋਈ ਥਾਂ ਨਹੀਂ।
ਨਫਰਤੀ ਅਪਰਾਧ ਰੋਕਣ ਲਈ ਵੱਡੇ ਕਦਮ ਉਠਾਏ ਜਾਣਗੇ
ਅਮਰੀਕਾ ਸਰਕਾਰ ਦੀ ਨਵੀਂ ਰਣਨੀਤੀ ਡੌਮੈਸਟਿਕ ਪੌਲਿਸੀ ਕੌਂਸਲ ਅਤੇ ਨੈਸ਼ਨਲ ਸਕਿਉਰਿਟੀ ਕੌਂਸਲ ਵੱਲੋਂ ਕੀਤਾ ਸਾਂਝਾ ਯਤਨ ਹੈ ਅਤੇ ਇਸ ਰਾਹੀਂ ਮੁਸਲਮਾਨਾਂ ਤੇ ਸਿੱਖਾਂ ਨੂੰ ਇਨ੍ਹਾਂ ਦੇ ਧਰਮ, ਨਸਲ ਜਾਂ ਹੋਰ ਕਾਰਨਾਂ ਕਰ ਕੇ ਹੁੰਦੇ ਵਿਤਕਰੇ, ਨਫਰਤੀ ਘਟਨਾਵਾਂ ਅਤੇ ਹਿੰਸਾ ਤੋਂ ਬਚਾਉਣਾ ਮੁੱਖ ਮਕਸਦ ਹੈ। ਵਾਈਟ ਹਾਊਸ ਵੱਲੋਂ ਸਥਾਨਕ ਭਾਈਚਾਰਿਆਂ ਨਾਲ ਨੇੜਤਾ ਕਾਇਮ ਕਰਦਿਆਂ ਰਣਨੀਤੀ ਨੂੰ ਸਫਲ ਬਣਾਉਣ ਵਿਚ ਯੋਗਦਾਨ ਪਾਇਆ ਜਾਵੇਗਾ। ਕਰੀਨ ਜੌਨ ਪਿਅਰੇ ਨੇ ਕਿਹਾ ਕਿ ਅਮਰੀਕਾ ਵਿਚ ਲੰਮੇ ਸਮੇਂ ਤੋਂ ਮੁਸਲਮਾਨਾਂ ਅਤੇ ਸਿੱਖਾਂ ਨੂੰ ਨਫਰਤੀ ਹਮਲਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਪਰ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਸਮੁੱਚੀ ਸਰਕਾਰ ਨੇ ਅੱਗੇ ਵਧਦਿਆਂ ਅਮਰੀਕਾ ਦੇ ਹਰ ਵਸਨੀਕ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਟੀਚਾ ਮਿੱਥਿਆ ਹੈ ਤਾਂਕਿ ਉਹ ਬਗੈਰ ਕਿਸੇ ਡਰ ਤੋਂ ਆਪਣੀ ਜ਼ਿੰਦਗੀ ਬਤੀਤ ਕਰ ਸਕਣ ਅਤੇ ਆਪਣੇ ਧਰਮ ਮੁਤਾਬਕ ਇਬਾਦਤ ਕਰ ਸਕਣ।