ਅਮਰੀਕਾ ਵਿਚ ਹਿੰਦੂ ਮੰਦਰ ਦੀ ਗੋਲਕ ਲੈ ਗਏ ਚੋਰ
ਸੈਕਰਾਮੈਂਟੋ, 31 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਛੇ ਚੋਰ ਇਕ ਹਿੰਦੂ ਮੰਦਰ ਦੀ ਗੋਲਕ ਚੁੱਕ ਕੇ ਲੈ ਗਏ। ਇਹ ਵਾਰਦਾਤ ਸੈਕਰਾਮੈਂਟੋ ਸ਼ਹਿਰ ਦੇ ਹਰੀ ਓਮ ਰਾਧਾ-ਕ੍ਰਿਸ਼ਨਾ ਮੰਦਰ ਵਿਚ ਸੋਮਵਾਰ ਵੱਡੇ ਤੜਕੇ ਵਾਪਰੀ। ਸੈਕਰਾਮੈਂਟੋ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਸੀ.ਸੀ.ਟੀ.ਵੀ. ਫੁਟੇਜ ਮੁਤਾਬਕ ਮੰਦਰ […]
By : Hamdard Tv Admin
ਸੈਕਰਾਮੈਂਟੋ, 31 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਛੇ ਚੋਰ ਇਕ ਹਿੰਦੂ ਮੰਦਰ ਦੀ ਗੋਲਕ ਚੁੱਕ ਕੇ ਲੈ ਗਏ। ਇਹ ਵਾਰਦਾਤ ਸੈਕਰਾਮੈਂਟੋ ਸ਼ਹਿਰ ਦੇ ਹਰੀ ਓਮ ਰਾਧਾ-ਕ੍ਰਿਸ਼ਨਾ ਮੰਦਰ ਵਿਚ ਸੋਮਵਾਰ ਵੱਡੇ ਤੜਕੇ ਵਾਪਰੀ। ਸੈਕਰਾਮੈਂਟੋ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਸੀ.ਸੀ.ਟੀ.ਵੀ. ਫੁਟੇਜ ਮੁਤਾਬਕ ਮੰਦਰ ਦੇ ਅੰਦਰ ਸਿਰਫ ਦੋ ਜਣੇ ਹੀ ਦਾਖਲ ਹੋਏ ਜਦਕਿ ਬਾਕੀ ਨਿਗਰਾਨੀ ਕਰ ਰਹੇ ਸਨ।
ਸੈਕਰਮੈਂਟੋ ਦੇ ਮੰਦਰ ਵਿਚ ਸੋਮਵਾਰ ਵੱਡੇ ਤੜਕੇ ਹੋਈ ਵਾਰਦਾਤ
ਕੋਲੀਸ਼ਨ ਆਫ਼ ਹਿੰਦੂਜ਼ ਆਫ਼ ਨੌਰਥ ਅਮੈਰਿਕਾ ਨੇ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸੈਕਰਾਮੈਂਟੋ ਪੁਲਿਸ ਨੂੰ ਮਾਮਲੇ ਦੀ ਪੜਤਾਲ ਸੰਭਾਵਤ ਨਫ਼ਰਤੀ ਅਪਰਾਧ ਦੇ ਨਜ਼ਰੀਏ ਤੋਂ ਕਰਨ ਦੀ ਅਪੀਲ ਕੀਤੀ ਹੈ। ਸੀ.ਬੀ.ਐਸ. ਨਿਊਜ਼ ਦੀ ਰਿਪੋਰਟ ਮੁਤਾਬਕ ਮੰਦਰ ਦਾ ਪੁਜਾਰੀ ਅਤੇ ਉਨ੍ਹਾਂ ਦੀ ਪਤਨੀ ਘਰ ਵਿਚ ਸਨ ਜਦੋਂ ਉਨ੍ਹਾਂ ਨੂੰ ਕਿਸੇ ਦੀ ਮੌਜੂਦਗੀ ਦਾ ਅਹਿਸਾਸ ਹੋਇਆ। ਉਨ੍ਹਾਂ ਨੇ ਉਠ ਕੇ ਦੇਖਿਆ ਤਾਂ ਪਰਦੇ ਹਿਲ ਰਹੇ ਸਨ। ਸੀ.ਸੀ.ਟੀ.ਵੀ. ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਚੋਰ ਅੰਦਰ ਦਾਖਲ ਹੋਏ ਅਤੇ ਗੋਲਕ ਚੁੱਕ ਕੇ ਇਮਾਰਤ ਦੇ ਪਿਛਲੇ ਪਾਸੇ ਚਲੇ ਗਏ। ਗੋਲਕ ਦਾ ਵਜ਼ਨ ਤਕਰੀਬਨ 45 ਕਿਲੋ ਸੀ ਪਰ ਇਸ ਦੇ ਬਾਵਜੂਦ ਦੋਹਾਂ ਨੇ ਉਸ ਨੂੰ ਕੰਧ ਪਾਰ ਸੁੱਟ ਦਿਤਾ ਅਤੇ ਕਾਰ ਵਿਚ ਲੱਦ ਕੇ ਫਰਾਰ ਹੋ ਗਏ।