Begin typing your search above and press return to search.

ਅਮਰੀਕਾ ਵਿਚ ਸਕੂਲ ਬੱਸ ਅਤੇ ਟਰੱਕ ਦੀ ਟੱਕਰ, 2 ਮੌਤਾਂ

ਆਸਟਿਨ, 23 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਇਕ ਸਕੂਲ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ ਇਕ ਬੱਚੇ ਸਣੇ 2 ਜਣਿਆਂ ਦੀ ਮੌਤ ਹੋ ਗਈ। ਬੱਸ ਵਿਚ ਪ੍ਰੀ-ਕਿੰਡਰਗਾਰਟਨ ਦੇ ਤਿੰਨ ਦਰਜਨ ਤੋਂ ਵੱਧ ਬੱਚੇ ਸਵਾਰ ਸਨ ਜਦੋਂ ਬੇਕਾਬੂ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿਤੀ। ਹਾਦਸਾ ਟੈਕਸਸ ਸੂਬੇ ਦੀ ਬੈਸਟ੍ਰੌਪ ਕਾਊਂਟੀ ਵਿਚ ਵਾਪਰਿਆ ਜਦੋਂ ਬੱਸ […]

ਅਮਰੀਕਾ ਵਿਚ ਸਕੂਲ ਬੱਸ ਅਤੇ ਟਰੱਕ ਦੀ ਟੱਕਰ, 2 ਮੌਤਾਂ
X

Editor EditorBy : Editor Editor

  |  23 March 2024 9:55 AM IST

  • whatsapp
  • Telegram

ਆਸਟਿਨ, 23 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਇਕ ਸਕੂਲ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ ਇਕ ਬੱਚੇ ਸਣੇ 2 ਜਣਿਆਂ ਦੀ ਮੌਤ ਹੋ ਗਈ। ਬੱਸ ਵਿਚ ਪ੍ਰੀ-ਕਿੰਡਰਗਾਰਟਨ ਦੇ ਤਿੰਨ ਦਰਜਨ ਤੋਂ ਵੱਧ ਬੱਚੇ ਸਵਾਰ ਸਨ ਜਦੋਂ ਬੇਕਾਬੂ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿਤੀ। ਹਾਦਸਾ ਟੈਕਸਸ ਸੂਬੇ ਦੀ ਬੈਸਟ੍ਰੌਪ ਕਾਊਂਟੀ ਵਿਚ ਵਾਪਰਿਆ ਜਦੋਂ ਬੱਸ ਹਾਈਵੇਅ 21 ’ਤੇ ਜਾ ਰਹੀ ਸੀ। ਟੱਕਰ ਐਨੀ ਜ਼ੋਰਦਾਰ ਸੀ ਕਿ ਬੱਸ ਸੜਕ ਦੇ ਇਕ ਪਾਸੇ ਟੇਢੀ ਹੋ ਗਈ ਅਤੇ ਇਸ ਵਿਚ ਸਵਾਰ ਇਕ ਬੱਚੇ ਨੇ ਦਮ ਤੋੜ ਦਿਤਾ।

ਹਾਦਸੇ ਵੇਲੇ ਬੱਸ ਵਿਚ ਸਵਾਰ ਸਨ 44 ਬੱਚੇ ਅਤੇ 11 ਬਾਲਗ

ਮਰਨ ਵਾਲਾ ਦੂਜਾ ਸ਼ਖਸ ਬੱਸ ਦੇ ਪਿੱਛੇ ਇਕ ਕਾਰ ਵਿਚ ਆ ਰਿਹਾ ਸੀ ਜੋ ਅਚਾਨਕ ਹੋਈ ਟੱਕਰ ਮਗਰੋਂ ਸੰਭਲ ਨਾ ਸਕਿਆ ਅਤੇ ਉਸ ਦੀ ਗੱਡੀ ਬੱਸ ਦੇ ਪਿਛਲੇ ਹਿੱਸੇ ਵਿਚ ਜਾ ਵੱਜੀ। ਮਰਨ ਵਾਲਿਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਟੌਮ ਗਰੀਨ ਐਲੀਮੈਂਟਰੀ ਸਕੂਲ ਦੇ ਛੋਟੇ ਛੋਟੇ ਬੱਚੇ ਬੈਸਟ੍ਰੌਪ ਚਿੜੀਆ ਘਰ ਤੋਂ ਵਾਪਸ ਆ ਰਹੇ ਸਨ। ਹਾਦਸੇ ਵੇਲੇ ਬੱਸ ਵਿਚ 40 ਤੋਂ ਵੱਧ ਬੱਚੇ ਅਤੇ 11 ਬਾਲਗ ਸਨ। ਹਾਦਸੇ ਮਗਰੋਂ ਚਾਰ ਜ਼ਖਮੀਆਂ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ ਜਦਕਿ ਕੁਲ 53 ਜਣਿਆਂ ਦੇ ਸੱਟਾਂ ਵੱਜੀਆਂ।

ਮਰਨ ਵਾਲਿਆਂ ਵਿਚ ਇਕ ਬੱਚਾ ਅਤੇ ਇਕ ਕਾਰ ਸਵਾਰ ਸ਼ਾਮਲ

ਫਿਲਹਾਲ ਟਰੱਕ ਦੇ ਬੇਕਾਬੂ ਹੋਣ ਲਈ ਜ਼ਿੰਮੇਵਾਰ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਟੈਕਸਸ ਦੇ ਗਵਰਨਰ ਅਤੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

Next Story
ਤਾਜ਼ਾ ਖਬਰਾਂ
Share it