ਅਮਰੀਕਾ ਵਿਚ ਮਾਰਚ ਦੌਰਾਨ ਪੈਦਾ ਹੋਈਆਂ 3 ਲੱਖ ਤੋਂ ਵੱਧ ਨੌਕਰੀਆਂ
ਵਾਸ਼ਿੰਗਟਨ, 11 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਮਾਰਚ ਮਹੀਨੇ ਦੌਰਾਨ 3 ਲੱਖ ਤੋਂ ਵੱਧ ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਬੇਰੁਜ਼ਗਾਰੀ ਦਰ 3.8 ਫੀ ਸਦੀ ਦੇ ਹੇਠਲੇ ਪੱਧਰ ’ਤੇ ਆ ਗਈ। ਕਿਰਤ ਵਿਭਾਗ ਦੇ ਅੰਕੜਿਆਂ ਮੁਤਾਬਕ ਬਾਲਗ ਪੁਰਸ਼ਾਂ ਵਿਚ ਬੇਰੁਜ਼ਗਾਰੀ ਦਰ ਸਿਰਫ 3.3 ਫੀ ਸਦੀ ਦਰਜ ਕੀਤੀ ਗਈ ਹੈ। ਤਾਜ਼ਾ ਅੰਕੜਿਆਂ ਵਿਚ ਖੇਤੀ ਸੈਕਟਰ ਦੇ […]
By : Editor Editor
ਵਾਸ਼ਿੰਗਟਨ, 11 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਮਾਰਚ ਮਹੀਨੇ ਦੌਰਾਨ 3 ਲੱਖ ਤੋਂ ਵੱਧ ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਬੇਰੁਜ਼ਗਾਰੀ ਦਰ 3.8 ਫੀ ਸਦੀ ਦੇ ਹੇਠਲੇ ਪੱਧਰ ’ਤੇ ਆ ਗਈ। ਕਿਰਤ ਵਿਭਾਗ ਦੇ ਅੰਕੜਿਆਂ ਮੁਤਾਬਕ ਬਾਲਗ ਪੁਰਸ਼ਾਂ ਵਿਚ ਬੇਰੁਜ਼ਗਾਰੀ ਦਰ ਸਿਰਫ 3.3 ਫੀ ਸਦੀ ਦਰਜ ਕੀਤੀ ਗਈ ਹੈ। ਤਾਜ਼ਾ ਅੰਕੜਿਆਂ ਵਿਚ ਖੇਤੀ ਸੈਕਟਰ ਦੇ ਕਾਮੇ ਸ਼ਾਮਲ ਨਹੀਂ।
ਬੇਰੁਜ਼ਗਾਰੀ ਦਰ ਘਟ ਕੇ 3.8 ਫੀ ਸਦੀ ਦੇ ਪੱਧਰ ’ਤੇ ਆਈ
ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਉਜਰਤ ਦਰਾਂ ਵਿਚ ਵਾਧੇ ਅਤੇ ਮਹਿੰਗਾਈ ਨੂੰ ਘਟਾਉਣ ਵਰਗੇ ਟੀਚੇ ਪੂਰੇ ਕਰਨ ਵਾਸਤੇ ਲਾਜ਼ਮੀ ਹੈ ਕਿ ਕਿਰਤੀਆਂ ਨੂੰ ਹੁਨਰਮੰਦ ਬਣਾਇਆ ਜਾਵੇ। ਰੁਜ਼ਗਾਰ ਦੇ ਅੰਕੜਿਆਂ ਵਿਚ ਵਾਧਾ ਹੋ ਰਿਹਾ ਹੈ ਕਿ ਫੈਡਰਲ ਰਿਜ਼ਰਵ ਵਿਆਜ ਦਰਾਂ ਵਿਚ ਹੋਰ ਕਟੌਤੀ ਕਰ ਸਕਦਾ ਹੈ। ਇੰਮੀਗ੍ਰੇਸ਼ਨ ਵਿਚ ਵਾਧੇ ਕਰ ਕੇ ਕਿਰਤੀਆਂ ਦੀ ਕਮੀ ਮਹਿਸੂਸ ਨਹੀਂ ਹੋ ਰਹੀ ਅਤੇ ਨੇੜ ਭਵਿੱਖ ਵਿਚ ਰੁਜ਼ਗਾਰ ਦੇ ਮੌਕੇ ਘਟਣ ਦੇ ਆਸਾਰ ਵੀ ਨਜ਼ਰ ਨਹੀਂ ਆਉਂਦੇ।
ਪ੍ਰਵਾਸੀਆਂ ਦਾ ਵਿਰੋਧ ਕਰਨ ਵਾਲਿਆਂ ਦੇ ਮੂੰਹ ਹੋਏ ਬੰਦ
ਯੂਨੀਵਰਸਿਟੀ ਆਫ ਨੌਰਥ ਫਲੋਰੀਡਾ ਦੀ ਪ੍ਰੋਫੈਸਰ ਮੈਡੇਲਿਨ ਜ਼ੈਵੋਡਨੀ ਦਾ ਕਹਿਣਾ ਸੀ ਕਿ ਵਿਦੇਸ਼ ਵਿਚ ਜੰਮੇ ਕਿਰਤੀਆਂ ਦੀ ਗਿਣਤੀ ਵਿਚ ਕਮੀ ਆਉਣ ਕਾਰਨ 2016 ਤੋਂ 2022 ਦਰਮਿਆਨ ਅਮਰੀਕਾ ਦਾ ਜੀ.ਡੀ.ਪੀ. ਸਿਰਫ 1.3 ਫੀ ਸਦੀ ਦੀ ਰਫਤਾਰ ਨਾਲ ਵਧਿਆ। ਇਸ ਦੇ ਉਲਟ ਵਿਦੇਸ਼ ਵਿਚ ਜੰਮੇ ਕਿਰਤੀਆਂ ਦੀ ਗਿਣਤੀ ਵਧਣ ਦੀ ਸੂਰਤ ਵਿਚ ਜੀ.ਡੀ.ਪੀ. 3.2 ਫੀ ਸਦੀ ਦੀ ਰਫਤਾਰ ਨਾਲ ਵਧ ਸਕਦਾ ਸੀ।