ਅਮਰੀਕਾ ਵਿਚ ਭਾਰਤੀ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ
ਓਹਾਇਓ, 23 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਓਹਾਇਓ ਸੂਬੇ ਵਿਚ ਭਾਰਤੀ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। 26 ਸਾਲ ਦਾ ਆਦਿਤਯਾ ਅਦਲਖਾ ਸਿਨਸਿਨਾਟੀ ਯੂਨੀਵਰਸਿਟੀ ਵਿਚ ਪੀ.ਐਚ.ਡੀ. ਕਰ ਰਿਹਾ ਸੀ ਜਿਸ ਨੂੰ ਵੈਸਟ ਐਂਡ ਇਲਾਕੇ ਵਿਚ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਦਾ ਨਿਸ਼ਾਨਾ ਬਣਾਇਆ। ਸਿਨਸਿਨਾਟੀ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ […]
By : Editor Editor
ਓਹਾਇਓ, 23 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਓਹਾਇਓ ਸੂਬੇ ਵਿਚ ਭਾਰਤੀ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। 26 ਸਾਲ ਦਾ ਆਦਿਤਯਾ ਅਦਲਖਾ ਸਿਨਸਿਨਾਟੀ ਯੂਨੀਵਰਸਿਟੀ ਵਿਚ ਪੀ.ਐਚ.ਡੀ. ਕਰ ਰਿਹਾ ਸੀ ਜਿਸ ਨੂੰ ਵੈਸਟ ਐਂਡ ਇਲਾਕੇ ਵਿਚ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਦਾ ਨਿਸ਼ਾਨਾ ਬਣਾਇਆ। ਸਿਨਸਿਨਾਟੀ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।
ਸਿਨਸਿਨਾਟੀ ਯੂਨੀਵਰਸਿਟੀ ਵਿਚ ਪੀ.ਐਚ.ਡੀ. ਕਰ ਰਿਹਾ ਸੀ ਆਦਿਤਯਾ
ਸਿਨਸਿਨਾਟੀ ਪੁਲਿਸ ਨੇ ਦੱਸਿਆ ਕਿ ਆਦਿਤਯਾ ਦੀ ਕਾਰ ’ਤੇ ਗੋਲੀਆਂ ਲੱਗਣ ਦੇ ਕਈ ਨਿਸ਼ਾਨ ਨਜ਼ਰ ਆਏ ਅਤੇ ਹਮਲਾਵਰਾਂ ਨੇ ਉਸ ਨੂੰ ਕਾਰ ਦੀ ਸੀਟ ’ਤੇ ਹੀ ਢੇਰ ਕਰ ਦਿਤਾ। ਕੁਝ ਮੀਡੀਆ ਰਿਪੋਰਟਾਂ ਵਿਚ ਉਸ ਦੇ ਗੰਭੀਰ ਜ਼ਖਮੀ ਹੋਣ ਅਤੇ ਹਸਪਤਾਲ ਵਿਚ ਦਮ ਤੋੜਨ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਹੈਮਿਲਟਨ ਕਾਊਂਟੀ ਦੇ ਕੌਰੋਨਰ ਵੱਲੋਂ ਬੀਤੇ ਦਿਨੀਂ ਆਦਿਤਯਾ ਦੀ ਪਛਾਣ ਜਨਤਕ ਕੀਤੀ ਗਈ। ਆਦਿਤਯਾ ਦੇ ਗੁਆਂਢੀਆਂ ਨੇ ਕੈਮਰੇ ਅੱਗੇ ਆਉਣ ਤੋਂ ਇਨਕਾਰ ਕਰ ਦਿਤਾ ਅਤੇ ਇਕ ਔਰਤ ਨੇ ਸਿਰਫ ਐਨਾ ਦੱਸਿਆ ਕਿ ਉਹ ਯੂਨੀਵਰਸਿਟੀ ਆਫ ਸਿਨਸਿਨਾਟੀ ਦੇ ਬੱਚਿਆਂ ਦੇ ਹਸਪਤਾਲ ਦੀ ਲੈਬ ਵਿਚ ਕੰਮ ਕਰਦੀ ਹੈ ਅਤੇ ਇਸੇ ਹਸਪਤਾਲ ਵਿਚ ਆਦਿਤਯਾ ਡਾਕਟ੍ਰੇਟ ਕਰ ਰਿਹਾ ਸੀ।