ਅਮਰੀਕਾ ਵਿਚ ਭਾਰਤੀ ਨੌਜਵਾਨ ਦੀ ਮੌਤ
ਫਲੋਰੀਡਾ, 14 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਜੈਟ ਸਕੀ ਹਾਦਸੇ ਦੌਰਾਨ ਭਾਰਤੀ ਨੌਜਵਾਨ ਦੀ ਮੌਤ ਹੋ ਗਈ। ਫਲੋਰੀਡਾ ਦੇ ਸਮੁੰਦਰੀ ਇਲਾਕੇ ਵਿਚ ਉਹ ਜੈਟ ਸਕੀ ਦੀ ਸਵਾਰੀ ਕਰ ਰਿਹਾ ਸੀ ਕਿ ਅਚਾਨਕ ਉਸ ਦੀ ਟੱਕਰ ਦੂਜੀ ਜੈਟ ਸਕੀ ਨਾਲ ਹੋ ਗਈ ਜਿਸ ਨੂੰ 14 ਸਾਲ ਦਾ ਮੁੰਡਾ ਚਲਾ ਰਿਹਾ ਸੀ। ਨੌਜਵਾਨ ਦੀ ਸ਼ਨਾਖਤ ਵੈਂਕਟਰਮਨ […]

ਫਲੋਰੀਡਾ, 14 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਜੈਟ ਸਕੀ ਹਾਦਸੇ ਦੌਰਾਨ ਭਾਰਤੀ ਨੌਜਵਾਨ ਦੀ ਮੌਤ ਹੋ ਗਈ। ਫਲੋਰੀਡਾ ਦੇ ਸਮੁੰਦਰੀ ਇਲਾਕੇ ਵਿਚ ਉਹ ਜੈਟ ਸਕੀ ਦੀ ਸਵਾਰੀ ਕਰ ਰਿਹਾ ਸੀ ਕਿ ਅਚਾਨਕ ਉਸ ਦੀ ਟੱਕਰ ਦੂਜੀ ਜੈਟ ਸਕੀ ਨਾਲ ਹੋ ਗਈ ਜਿਸ ਨੂੰ 14 ਸਾਲ ਦਾ ਮੁੰਡਾ ਚਲਾ ਰਿਹਾ ਸੀ। ਨੌਜਵਾਨ ਦੀ ਸ਼ਨਾਖਤ ਵੈਂਕਟਰਮਨ ਪਿਟਾਲਾ ਵਜੋਂ ਕੀਤੀ ਗਈ ਹੈ ਜੋ ਕਿਰਾਏ ’ਤੇ ਲਈ ਯਾਮਾਹਾ ਪਰਸਨਲ ਵਾਟਰਕ੍ਰਾਫਟ ਚਲਾ ਰਿਹਾ ਸੀ।
ਫਲੋਰੀਡਾ ਦੇ ਸਮੁੰਦਰ ਵਿਚ ਜੈਟ ਸਕੀਜ਼ ਦੀ ਟੱਕਰ ਬਣੀ ਕਾਰਨ
ਫਲੋਰੀਡਾ ਫਿਸ਼ ਐਂਡ ਵਾਈਲਡ ਲਾਈਫ ਕਨਵਰਜ਼ਨ ਕਮਿਸ਼ਨ ਨੇ ਕਿਹਾ ਕਿ ਵੈਂਕਟਰਮਨ ਇੰਡਿਆਨਾਪੌਲਿਸ ਦੀ ਯੂਨੀਵਰਸਿਟੀ ਵਿਚ ਪੜ੍ਹਦਾ ਸੀ ਅਤੇ ਸੈਰ ਸਪਾਟਾ ਕਰਨ ਫਲੋਰੀਡਾ ਆਇਆ ਸੀ। ਉਸ ਦੀ ਦੇਹ ਭਾਰਤ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਦੂਜੀ ਜੈਟ ਸਕੀ ਚਲਾ ਰਿਹਾ 14 ਸਾਲ ਦਾ ਮੁੰਡਾ ਜ਼ਖਮੀ ਦੱਸਿਆ ਜਾ ਰਿਹਾ ਹੈ। ਫਲੋਰੀਡਾ ਵਿਚ ਵਾਟਰਕਰਾਫਟ ਚਲਾਉਣ ਵਾਸਤੇ ਘੱਟੋ ਘੱਟ 14 ਸਾਲ ਦੀ ਉਮਰ ਹੋਣੀ ਲਾਜ਼ਮੀ ਹੈ।