ਅਮਰੀਕਾ ਵਿਚ ਭਾਰਤੀ ਨੌਜਵਾਨ ’ਤੇ ਹਮਲਾ
ਨਿਊ ਜਰਸੀ, 20 ਮਾਰਚ (ਰਾਜ ਗੋਗਨਾ/ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਲੁੱਟ ਖੋਹ ਦੀ ਹੌਲਨਾਕ ਵਾਰਦਾਤ ਦੌਰਾਨ ਨਿਊ ਜਰਸੀ ਦੇ ਪਟੇਲ ਬ੍ਰਦਰਜ਼ ਸਟੋਰ ਦੇ ਬਾਹਰ ਪਾਰਕਿੰਗ ਵਿਚ ਭਾਰਤੀ ਨੌਜਵਾਨ ਤੋਂ ਮਹਿੰਗੀ ਕਾਰ ਖੋਹਣ ਦਾ ਯਤਨ ਕੀਤਾ ਗਿਆ। ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਰਿਕਾਰਡ ਹੋ ਗਈ ਅਤੇ ਕਾਰ ਵਿਚ ਸਵਾਰ ਨੌਜਵਾਨ ਸਟੋਰ ਮਾਲਕ ਕੌਸ਼ਿਕ ਪਟੇਲ ਦਾ ਪੁੱਤਰ […]
By : Editor Editor
ਨਿਊ ਜਰਸੀ, 20 ਮਾਰਚ (ਰਾਜ ਗੋਗਨਾ/ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਲੁੱਟ ਖੋਹ ਦੀ ਹੌਲਨਾਕ ਵਾਰਦਾਤ ਦੌਰਾਨ ਨਿਊ ਜਰਸੀ ਦੇ ਪਟੇਲ ਬ੍ਰਦਰਜ਼ ਸਟੋਰ ਦੇ ਬਾਹਰ ਪਾਰਕਿੰਗ ਵਿਚ ਭਾਰਤੀ ਨੌਜਵਾਨ ਤੋਂ ਮਹਿੰਗੀ ਕਾਰ ਖੋਹਣ ਦਾ ਯਤਨ ਕੀਤਾ ਗਿਆ। ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਰਿਕਾਰਡ ਹੋ ਗਈ ਅਤੇ ਕਾਰ ਵਿਚ ਸਵਾਰ ਨੌਜਵਾਨ ਸਟੋਰ ਮਾਲਕ ਕੌਸ਼ਿਕ ਪਟੇਲ ਦਾ ਪੁੱਤਰ ਦੱਸਿਆ ਜਾ ਰਿਹਾ ਹੈ ਜੋ ਵਾਲ ਵਾਲ ਬਚ ਗਿਆ। ਕੌਸ਼ਿਕ ਪਟੇਲ ਨੇ ਦੱਸਿਆ ਕਿ ਤਿੰਨ ਅਣਪਛਾਤੇ ਲੁਟੇਰਿਆਂ ਨੇ ਕਾਰ ਖੋਹਣ ਦਾ ਯਤਨ ਕੀਤਾ ਅਤੇ ਜਦੋਂ ਉਨ੍ਹਾਂ ਦੇ ਪੁੱਤਰ ਨੇ ਵਿਰੋਧ ਕੀਤਾ ਤਾਂ ਹਮਲਾ ਕਰ ਦਿਤਾ। ਐਡੀਸਨ ਟਾਊਨ ਵਿਚ ਹੋਈ ਵਾਰਦਾਤ ਦੌਰਾਨ ਕੌਸ਼ਿਕ ਪਟੇਲ ਦੇ ਪੁੱਤਰ ਨੇ ਲੁਟੇਰਿਆਂ ਦਾ ਟਾਕਰਾ ਕੀਤਾ ਅਤੇ ਉਹ ਦੌੜ ਗਏ।
ਲੁਟੇਰਿਆਂ ਨੇ ਮਹਿੰਗੀ ਕਾਰ ਖੋਹਣ ਦੀ ਕੀਤੀ ਕੋਸ਼ਿਸ਼
ਸੀ.ਸੀ.ਟੀ.ਵੀ. ਫੁਟੇਜ ਵਿਚ ਕਾਰ ਦੇ ਅੰਦਰ ਅਤੇ ਬਾਹਰ ਹੋਏ ਸੰਘਰਸ਼ ਨੂੰ ਦੇਖਿਆ ਜਾ ਸਕਦਾ ਹੈ। ਸ਼ੱਕੀਆਂ ਨੇ ਪਹਿਲਾਂ ਕਾਰ ਡਰਾਈਵਰ ਨੂੰ ਘੜੀਸ ਦੇ ਬਾਹਰ ਸੁੱਟ ਦਿਤਾ ਪਰ ਇਸੇ ਦੌਰਾਨ ਨੌਜਵਾਨ ਦੀ ਜਵਾਬੀ ਕਾਰਵਾਈ ਸ਼ੱਕੀਆਂ ’ਤੇ ਭਾਰੂ ਪੈ ਗਈ ਅਤੇ ਫਰਾਰ ਹੋਣਾ ਹੀ ਬਿਹਤਰ ਸਮਝਿਆ। ਨੌਜਵਾਨ ਤੁਰਤ ਸਟੋਰ ਵੱਲ ਦੌੜਿਆ ਅਤੇ ਪੁਲਿਸ ਸੱਦ ਲਈ। ਭਾਵੇਂ ਨੌਜਵਾਨ ਨੇ ਦਲੇਰੀ ਨਾਲ ਸ਼ੱਕੀਆਂ ਦਾ ਟਾਕਰਾ ਕੀਤਾ ਪਰ ਮਾਨਸਿਕ ਤੌਰ ’ਤੇ ਜ਼ਰੂਰ ਉਹ ਪ੍ਰਭਾਵਤ ਹੋਇਆ ਹੈ। ਉਧਰ ਪੁਲਿਸ ਵੱਲੋਂ ਸ਼ੱਕੀਆਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਇਸੇ ਦੌਰਾਨ ਭਾਰਤੀ ਮੂਲ ਦੇ ਮੇਅਰ ਸੈਮ ਜੋਸ਼ੀ ਨੇ ਕਿਹਾ ਕਿ ਪੁਲਿਸ ਦੀ ਗਸ਼ਤ ਤਿੰਨ ਗੁਣਾ ਵਧਾ ਦਿਤੀ ਗਈ ਹੈ।
ਨਿਊ ਜਰਸੀ ਦੇ ਪਟੇਲ ਬ੍ਰਦਰਜ਼ ਸਟੋਰ ਦੇ ਬਾਹਰ ਹੋਈ ਵਾਰਦਾਤ
ਹਾਲ ਹੀ ਵਿਚ ਅਟਾਰਨੀ ਜਨਰਲ ਨਾਲ ਮੁਲਾਕਾਤ ਕਰਦਿਆਂ ਇਹੀ ਮੁੱਦਾ ਉਠਿਆ ਕਿ ਅਪਰਾਧ ਕਰਦਿਆਂ ਫੜੇ ਗਏ ਨੌਜਵਾਨ ਦੋ-ਤਿੰਨ ਦਿਨ ਬਾਅਦ ਸੜਕਾਂ ’ਤੇ ਆ ਜਾਂਦੇ ਹਨ। ਇਹ ਬੰਦ ਹੋਣਾ ਚਾਹੀਦਾ ਹੈ।