Begin typing your search above and press return to search.

ਅਮਰੀਕਾ ਵਿਚ ਚੋਣ ਅਖਾੜਾ ਭਖਣਾ ਸ਼ੁਰੂ

ਵਾਸ਼ਿੰਗਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਆਮ ਚੋਣਾਂ ਦਾ ਅਖਾੜਾ ਭਖਣਾ ਸ਼ੁਰੂ ਹੋ ਗਿਆ ਜਦੋਂ ਰਾਸ਼ਟਰਪਤੀ ਜੋਅ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਹਮੋ ਸਾਹਮਣੇ ਹੋਣ ਵਾਲੀ ਬਹਿਸ ਵਿਚ ਸ਼ਾਮਲ ਹੋਣ ਬਾਰੇ ਪ੍ਰਵਾਨਗੀ ਦੇ ਦਿਤੀ। ਸੀ.ਐਨ.ਐਨ. ਦੀ ਮੇਜ਼ਬਾਨੀ ਵਾਲੀ ਪਹਿਲੀ ਬਹਿਸ 27 ਜੂਨ ਨੂੰ ਹੋਵੇਗੀ ਜਦਕਿ ਏ.ਬੀ.ਸੀ. ਦੀ ਮੇਜ਼ਬਾਨੀ ਵਾਲੀ ਬਹਿਸ 10 […]

ਅਮਰੀਕਾ ਵਿਚ ਚੋਣ ਅਖਾੜਾ ਭਖਣਾ ਸ਼ੁਰੂ
X

Editor EditorBy : Editor Editor

  |  16 May 2024 11:34 AM IST

  • whatsapp
  • Telegram

ਵਾਸ਼ਿੰਗਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਆਮ ਚੋਣਾਂ ਦਾ ਅਖਾੜਾ ਭਖਣਾ ਸ਼ੁਰੂ ਹੋ ਗਿਆ ਜਦੋਂ ਰਾਸ਼ਟਰਪਤੀ ਜੋਅ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਹਮੋ ਸਾਹਮਣੇ ਹੋਣ ਵਾਲੀ ਬਹਿਸ ਵਿਚ ਸ਼ਾਮਲ ਹੋਣ ਬਾਰੇ ਪ੍ਰਵਾਨਗੀ ਦੇ ਦਿਤੀ। ਸੀ.ਐਨ.ਐਨ. ਦੀ ਮੇਜ਼ਬਾਨੀ ਵਾਲੀ ਪਹਿਲੀ ਬਹਿਸ 27 ਜੂਨ ਨੂੰ ਹੋਵੇਗੀ ਜਦਕਿ ਏ.ਬੀ.ਸੀ. ਦੀ ਮੇਜ਼ਬਾਨੀ ਵਾਲੀ ਬਹਿਸ 10 ਸਤੰਬਰ ਨੂੰ ਰੱਖੀ ਗਈ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਬਗੈਰ ਦੇਰ ਕੀਤਿਆਂ ਟਰੰਪ ਨੂੰ ਵੰਗਾਰਦਾ ਬਿਆਨ ਵੀ ਦਾਗ ਦਿਤਾ।

ਬਾਇਡਨ ਅਤੇ ਟਰੰਪ ਆਹਮੋ-ਸਾਹਮਣੀ ਬਹਿਸ ਲਈ ਹੋਏ ਸਹਿਮਤ

ਉਨ੍ਹਾਂ ਕਿਹਾ, ‘‘ਹੁਣ ਤੁਹਾਡੇ ਉਤੇ ਨਿਰਭਰ ਹੈ ਕਿ ਤੁਸੀਂ ਆਉਗੇ ਜਾਂ ਨਹੀਂ ਪਰ ਬਾਇਡਨ ਕਿਸੇ ਵੀ ਸਮੇਂ, ਕਿਸੇ ਵੀ ਥਾਂ ’ਤੇ ਆਉਣ ਲਈ ਤਿਆਰ ਬਰ ਤਿਆਰ ਹੈ।’’ ਦੱਸ ਦੇਈਏ ਕਿ ਇਸ ਵੇਲੇ ਜੋਅ ਬਾਇਡਨ 81 ਸਾਲ ਅਤੇ ਟਰੰਪ 77 ਸਾਲ ਦੇ ਹੋ ਚੁੱਕੇ ਹਨ ਅਤੇ ਆਖਰੀ ਵਾਰ ਇਨ੍ਹਾਂ ਦਾ ਆਹਮੋ ਸਾਹਮਣਾ 2020 ਵਿਚ ਹੋਇਆ ਸੀ। ਜੋਅ ਬਾਇਡਨ ਨੇ ਦਾਅਵਾ ਕੀਤਾ ਕਿ ਚਾਰ ਸਾਲ ਪਹਿਲਾਂ ਟਰੰਪ ਉਨ੍ਹਾਂ ਤੋਂ ਦੋ ਥਾਵਾਂ ’ਤੇ ਹੋਈ ਬਹਿਸ ਹਾਰ ਗਏ ਸਨ।

ਰਾਸ਼ਟਰਪਤੀ ਨੇ ਟਰੰਪ ਨੂੰ ਬਹਿਸ ਲਈ ਵੰਗਾਰਦਾ ਬਿਆਨ ਵੀ ਦਾਗਿਆ

ਇਸ ਵਾਰ ਜੂਨ ਵਿਚ ਹੋਣ ਵਾਲੀ ਬਹਿਸ ਦੌਰਾਨ ਟਰੰਪ ਦੇ ਅਪਰਾਧਕ ਮੁਕੱਦਮਿਆਂ ਦਾ ਤਰਜੀਹੀ ਆਧਾਰ ’ਤੇ ਜ਼ਿਕਰ ਹੋ ਸਕਦਾ ਹੈ ਜਦਕਿ ਡੌਨਲਡ ਟਰੰਪ ਮੋੜਵੇਂ ਵਾਰ ਵਜੋਂ ਹੰਟਰ ਬਾਇਡਨ ਵਿਰੁੱਧ ਸੰਭਾਵਤ ਮੁਕੱਦਮਿਆਂ ਦਾ ਜ਼ਿਕਰ ਕਰ ਸਕਦੇ ਹਨ। ਉਧਰ ਸੀ.ਐਨ.ਐਨ. ਅਤੇ ਏ.ਬੀ.ਸੀ. ਨੇ ਸਪੱਸ਼ਟ ਕਰ ਦਿਤਾ ਕਿ 15 ਫੀ ਸਦੀ ਮਕਬੂਲੀਅਤ ਤੋਂ ਹੇਠਲੇ ਅੰਕੜੇ ਵਾਲੇ ਕਿਸੇ ਉਮੀਦਵਾਰ ਨੂੰ ਬਹਿਸ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਇਹ ਇਸ਼ਾਰਾ ਰੌਬਰਟ ਐਫ ਕੈਨੇਡੀ ਜੂਨੀਅਰ ਵੱਲ ਸੀ ਜੋ ਆਮ ਚੋਣਾਂ ਵਿਚ ਤੀਜੇ ਉਮੀਦਵਾਰ ਹੋ ਸਕਦੇ ਹਨ।

Next Story
ਤਾਜ਼ਾ ਖਬਰਾਂ
Share it