ਅਮਰੀਕਾ ਵਿਚ ਈਦ ਸਮਾਗਮ ਦੌਰਾਨ ਚੱਲੀਆਂ ਗੋਲੀਆਂ, 3 ਜ਼ਖਮੀ
ਫਿਲਾਡੈਲਫੀਆ, 11 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਫਿਲਾਡੈਲੀਆ ਸ਼ਹਿਰ ਵਿਚ ਇਕ ਮਸਜਿਦ ਦੇ ਬਾਹਰ ਈਦ ਉਲ ਫਿਤਰ ਦੇ ਸਬੰਧ ਵਿਚ ਚੱਲ ਰਹੇ ਸਮਾਗਮ ਦੌਰਾਨ ਭਾਜੜ ਪੈ ਗਈ ਜਦੋਂ ਦੋ ਧਿਰਾਂ ਨੇ ਇਕ-ਦੂਜੇ ਉਤੇ ਗੋਲੀਆਂ ਚਲਾ ਦਿਤੀਆਂ। ਗੋਲੀਬਾਰੀ ਦੌਰਾਨ ਘੱਟੋ ਤਿੰਨ ਜਣੇ ਜ਼ਖਮੀ ਹੋ ਗਏ ਅਤੇ ਪੁਲਿਸ ਨੇ ਇਕ ਔਰਤ ਸਣੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ […]
By : Editor Editor
ਫਿਲਾਡੈਲਫੀਆ, 11 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਫਿਲਾਡੈਲੀਆ ਸ਼ਹਿਰ ਵਿਚ ਇਕ ਮਸਜਿਦ ਦੇ ਬਾਹਰ ਈਦ ਉਲ ਫਿਤਰ ਦੇ ਸਬੰਧ ਵਿਚ ਚੱਲ ਰਹੇ ਸਮਾਗਮ ਦੌਰਾਨ ਭਾਜੜ ਪੈ ਗਈ ਜਦੋਂ ਦੋ ਧਿਰਾਂ ਨੇ ਇਕ-ਦੂਜੇ ਉਤੇ ਗੋਲੀਆਂ ਚਲਾ ਦਿਤੀਆਂ। ਗੋਲੀਬਾਰੀ ਦੌਰਾਨ ਘੱਟੋ ਤਿੰਨ ਜਣੇ ਜ਼ਖਮੀ ਹੋ ਗਏ ਅਤੇ ਪੁਲਿਸ ਨੇ ਇਕ ਔਰਤ ਸਣੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੂੰ 15 ਸਾਲ ਦੇ ਇਕ ਅੱਲ੍ਹੜ ’ਤੇ ਗੋਲੀ ਚਲਾਉਣੀ ਪਈ ਜਿਸ ਦੇ ਹੱਥ ਵਿਚ ਪਸਤੌਲ ਸੀ। ਅੱਲ੍ਹੜ ਦੇ ਲੱਤ ਅਤੇ ਮੋਢੇ ਵਿਚ ਗੋਲੀਆਂ ਲੱਗੀਆਂ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਨੇ 5 ਜਣਿਆਂ ਨੂੰ ਕੀਤਾ ਗ੍ਰਿਫ਼ਤਾਰ
ਇਸ ਤੋਂ ਇਲਾਵਾ ਇਕ ਸ਼ਖਸ ਦੇ ਢਿੱਡ ਵਿਚ ਗੋਲੀ ਲੱਗੀ ਜਦਕਿ ਇਕ ਨਾਬਾਲਗ ਹੱਥ ’ਤੇ ਗੋਲੀ ਲੱਗਣ ਕਾਰਨ ਜ਼ਖਮੀ ਹੋਇਆ। ਫਿਲਾਡੈਲਫੀਆ ਦੇ ਪੁਲਿਸ ਕਮਿਸ਼ਨਰ ਕੈਵਿਨ ਬੈਥਲ ਨੇ ਦੱਸਿਆ ਕਿ ਇਕ ਮਗਰੋਂ ਇਕ ਕਈ ਐਮਰਜੰਸੀ ਕਾਲਜ਼ ਆਉਣ ਮਗਰੋਂ ਮੌਕਾ ਏ ਵਾਰਦਾਤ ਵੱਲ ਜਾ ਰਹੇ ਪੁਲਿਸ ਅਫਸਰਾਂ ਦੀ ਗੱਡੀ ਨੇ 15 ਸਾਲ ਦੀ ਇਕ ਕੁੜੀ ਨੂੰ ਟੱਕਰ ਮਾਰ ਦਿਤੀ ਜਿਸ ਦੀ ਲੱਤ ’ਤੇ ਸੱਟ ਵੱਜੀ ਹੈ। ਸਮਾਗਮ ਵਿਚ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਅਚਾਨਕ ਗੋਲੀਆਂ ਦੀ ਆਵਾਜ਼ ਸੁਣ ਕੇ ਹਰ ਕੋਈ ਸੁਰੱਖਿਅਤ ਸਥਾਨ ਵੱਲ ਦੌੜਿਆ। ਕੋਈ ਦਰੱਖਤਾਂ ਦੇ ਪਿੱਛੇ ਲੁਕ ਰਿਹਾ ਸੀ ਤਾਂ ਕੋਈ ਫਰਸ਼ ’ਤੇ ਲੰਮਾ ਪੈ ਗਿਆ। ਛੋਟੇ ਬੱਚਿਆਂ ਨੂੰ ਬਚਾਉਣ ਲਈ ਮਾਪਿਆਂ ਨੂੰ ਕਰੜੀ ਮੁਸ਼ਕੱਤ ਕਰਨੀ ਪਈ। ਕੁਝ ਲੋਕ ਇਕ ਨੇੜਲੇ ਸਕੂਲ ਅਤੇ ਮਸਜਿਦ ਵਿਚ ਦਾਖਲ ਹੋ ਗਏ ਅਤੇ ਕੁਝ ਆਪਣੇ ਬੱਚਿਆਂ ਦੀ ਭਾਲ ਕਰਦੇ ਦੇਖੇ ਗਏ।
ਫਿਲਾਡੈਲਫੀਆ ਸ਼ਹਿਰ ਦੀ ਮਸਜਿਦ ਦੇ ਬਾਹਰ ਵਾਪਰੀ ਘਟਨਾ
ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਵੇਲੇ ਸਮਾਗਮ ਵਿਚ ਤਕਰੀਬਨ ਇਕ ਹਜ਼ਾਰ ਲੋਕ ਮੌਜੂਦ ਸਨ ਅਤੇ ਭਾਜੜ ਦੌਰਾਨ ਕਈਆਂ ਦੇ ਮੋਬਾਈਲ ਫੋਨ ਹੀ ਗੁੰਮ ਹੋ ਗਏ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮੁਸਲਮਾਨ ਭਾਈਚਾਰੇ ਦੇ ਸਮਾਗਮ ਵਿਚ ਜ਼ਿਆਦਾਤਰ ਲੋਕ ਸ਼ਰੀਫ ਪਰਵਾਰਾਂ ਨਾਲ ਸਬੰਧਤ ਸਨ ਅਤੇ ਧਾਰਮਿਕ ਤਿਉਹਾਰ ਮਨਾਉਣ ਲਈ ਇਕੱਤਰ ਹੋਏ। ਕਲਾਰਾ ਮੁਹੰਮਦ ਚੌਕ ਵਿਚ ਪੜਤਾਲ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਕੰਬਲ, ਜੁੱਤੀ, ਸਟੌ੍ਰਲਰ ਅਤੇ ਕੂਲਰ ਖਿੰਡੇ ਨਜ਼ਰ ਆਏ। ਬੁੱਧਵਾਰ ਸ਼ਾਮ ਮਸਜਿਦ ਦੇ ਪ੍ਰਬੰਧਕਾਂ ਵੱਲੋਂ ਸਫਾਈ ਮੁਹਿੰਮ ਛੇੜੀ ਗਈ ਤਾਂ ਸੈਲਫੋਨ ਆਦਿ ਮਿਲੇ। ਪੁਲਿਸ ਦੀ ਘੇਰਾਬੰਦੀ ਕਾਰਨ ਕੁਝ ਲੋਕ ਆਪਣੇ ਪਰਸ ਅਤੇ ਹੋਰ ਚੀਜ਼ਾਂ ਦੀ ਭਾਲ ਵਿਚ ਅੰਦਰ ਜਾਣ ਦੀ ਇਜਾਜ਼ਤ ਮੰਗ ਰਹੇ ਸਨ। ਘਟਨਾ ਦੀ ਚਸ਼ਮਦੀਦ ਜ਼ਾਨੀਆ ਵੈਦਰਫੋਰਡ ਨੇ ਦੱਸਿਆ ਕਿ ਪਿਛਲੇ ਸਾਲ ਕਿਸੇ ਸ਼ਰਾਰਤੀ ਨੇ ਪਟਾਕੇ ਚਲਾ ਦਿਤੇ ਸਨ ਅਤੇ ਲੋਕਾਂ ਵਿਚ ਸਹਿਮ ਪੈਦਾ ਹੋ ਗਿਆ ਪਰ ਇਸ ਵਾਰ ਹੱਦਾਂ ਹੀ ਪਾਰ ਹੋ ਗਈਆਂ।