Begin typing your search above and press return to search.

ਅਮਰੀਕਾ ਵਿਚ ਅਸ਼ਲੀਲ ਹਰਕਤਾਂ ਦੇ ਦੋਸ਼ ਹੇਠ ਭਾਰਤੀ ਨੌਜਵਾਨ ਗ੍ਰਿਫ਼ਤਾਰ

ਪੈਨਸਿਲਵੇਨੀਆ, 22 ਅਪ੍ਰੈਲ (ਰਾਜ ਗੋਗਨਾ/ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿਚ ਇਕ ਭਾਰਤੀ ਨੌਜਵਾਨ ਨੂੰ ਸ਼ਰਾਬ ਵੱਟੇ ਨਾਬਾਲਗ ਕੁੜੀਆਂ ਨਾਲ ਗਲਤ ਹਰਕਤਾਂ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। 33 ਸਾਲ ਦੇ ਨੀਰਵ ਪਟੇਲ ਨੂੰ ਜ਼ਮਾਨਤ ਵਾਸਤੇ ਢਾਈ ਲੱਖ ਡਾਲਰ ਦਾ ਬੌਂਡ ਭਰਨਾ ਹੋਵੇਗਾ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਉਹ ਜੇਲ […]

ਅਮਰੀਕਾ ਵਿਚ ਅਸ਼ਲੀਲ ਹਰਕਤਾਂ ਦੇ ਦੋਸ਼ ਹੇਠ ਭਾਰਤੀ ਨੌਜਵਾਨ ਗ੍ਰਿਫ਼ਤਾਰ

Editor EditorBy : Editor Editor

  |  22 April 2024 6:15 AM GMT

  • whatsapp
  • Telegram

ਪੈਨਸਿਲਵੇਨੀਆ, 22 ਅਪ੍ਰੈਲ (ਰਾਜ ਗੋਗਨਾ/ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿਚ ਇਕ ਭਾਰਤੀ ਨੌਜਵਾਨ ਨੂੰ ਸ਼ਰਾਬ ਵੱਟੇ ਨਾਬਾਲਗ ਕੁੜੀਆਂ ਨਾਲ ਗਲਤ ਹਰਕਤਾਂ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। 33 ਸਾਲ ਦੇ ਨੀਰਵ ਪਟੇਲ ਨੂੰ ਜ਼ਮਾਨਤ ਵਾਸਤੇ ਢਾਈ ਲੱਖ ਡਾਲਰ ਦਾ ਬੌਂਡ ਭਰਨਾ ਹੋਵੇਗਾ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਉਹ ਜੇਲ ਵਿਚ ਹੀ ਰਹੇਗਾ।

ਨਾਬਾਲਗ ਕੁੜੀਆਂ ਨੂੰ ਸ਼ਰਾਬ ਦਾ ਲਾਲਚ ਦੇ ਕੇ ਵਰਗਲਾਉਣ ਦੇ ਲੱਗੇ ਦੋਸ਼

ਪੈਨਸਿਲਵੇਨੀਆ ਦੇ ਮੁਨਸੀ ਸ਼ਹਿਰ ਨਾਲ ਸਬੰਧਤ ਨੀਰਵ ਪਟੇਲ ਵਿਰੁੱਧ ਦੋਸ਼ ਹੈ ਕਿ ਉਸ ਨੇ ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤਾਂ ਦਾ ਲਾਲਚ ਦੇ ਕੇ 13 ਸਾਲ ਦੀ ਕੁੜੀ ਦਾ ਸਰੀਰਕ ਫਾਇਦਾ ਉਠਾਇਆ। ਕੁੜੀ ਵੱਲੋਂ ਪੁਲਿਸ ਕੋਲ ਦਾਇਰ ਸ਼ਿਕਾਇਤ ਮੁਤਾਬਕ ਨੀਰਵ ਪਟੇਲ ਨੇ ਕਈ ਵਾਰ ਉਸ ਨਾਲ ਇਹ ਸਭ ਕੀਤਾ। 15 ਸਾਲ ਦੀ ਇਕ ਹੋਰ ਕੁੜੀ ਨੇ ਦਾਅਵਾ ਕੀਤਾ ਕਿ ਉਸ ਨੇ ਪਿਛਲੇ ਸਾਲ ਕ੍ਰਿਸਮਸ ਦੌਰਾਨ ਸ਼ਰਾਬ ਦਾ ਲਾਲਚ ਦਿੰਦਿਆਂ ਕੁੜੀਆਂ ਨਾਲ ਗਲਤ ਹਰਕਤਾਂ ਕੀਤੀਆਂ।

ਨੀਰਵ ਪਟੇਲ ਨੂੰ ਜ਼ਮਾਨਤ ਲਈ ਭਰਨੇ ਹੋਣਗੇ 2.5 ਲੱਖ ਡਾਲਰ

ਨੀਰਵ ਪਟੇਲ ਵਿਰੁੱਧ ਫੈਲਨੀ ਸੈਕਸ਼ੁਅਲ ਅਸਾਲਟ ਦੇ ਤਿੰਨ ਦੋਸ਼ ਆਇਦ ਕੀਤੇ ਗਏ ਹਨ ਜਦਕਿ ਨਾਬਾਲਗਾਂ ਨੂੰ ਵਰਗਲਾਉਣ ਦੇ ਚਾਰ ਦੋਸ਼ ਵੱਖਰੇ ਤੌਰ ’ਤੇ ਲੱਗੇ ਹਨ। ਕਲੀਅਰਫੀਲਡ ਕਾਊਂਟੀ ਦੀ ਪੁਲਿਸ ਨੇ ਦੱਸਿਆ ਕਿ ਢਾਈ ਲੱਖ ਡਾਲਰ ਦਾ ਬੌਂਡ ਭਰਨ ’ਤੇ ਹੀ ਨੀਰਵ ਪਟੇਲ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਜਾ ਸਕਦਾ ਹੈ। ਅਜਿਹਾ ਨਾ ਹੋਣ ’ਤੇ ਉਹ ਕਲੀਅਰਫੀਲਡ ਕਾਊਂਟੀ ਜੇਲ ਵਿਚ ਹੀ ਰਹੇਗਾ।

Next Story
ਤਾਜ਼ਾ ਖਬਰਾਂ
Share it