Begin typing your search above and press return to search.

ਅਮਰੀਕਾ : ਭਾਰਤੀ ਪਿਤਾ ਵੱਲੋਂ ਹਿੰਦੂ ਮੰਦਰ ਵਿਰੁੱਧ 10 ਲੱਖ ਡਾਲਰ ਦਾ ਮੁਕੱਦਮਾ

ਹਿਊਸਟਨ, 5 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਇਕ ਭਾਰਤੀ ਪਿਤਾ ਵੱਲੋਂ ਹਿਊਸਟਨ ਇਲਾਕੇ ਦੇ ਹਿੰਦੂ ਮੰਦਰ ਵਿਰੁੱਧ 10 ਲੱਖ ਡਾਲਰ ਹਰਜਾਨੇ ਦਾ ਮੁਕੱਦਮਾ ਦਾਇਰ ਕੀਤਾ ਗਿਆ ਹੈ। ਟੈਕਸਸ ਸੂਬੇ ਵਿਚ ਰਹਿੰਦੇ ਵਿਜੇ ਚੇਰੂਵੂ ਨੇ ਦੋਸ਼ ਲਾਇਆ ਕਿ ਮੰਦਰ ਵਿਚ ਇਕ ਧਾਰਮਿਕ ਸਮਾਗਮ ਦੌਰਾਨ ਉਨ੍ਹਾਂ ਦੇ 11 ਸਾਲਾ ਬੇਟੇ ਦੇ ਸਰੀਰ ’ਤੇ ਲੋਹੇ ਦੀਆਂ ਗਰਮ […]

ਅਮਰੀਕਾ : ਭਾਰਤੀ ਪਿਤਾ ਵੱਲੋਂ ਹਿੰਦੂ ਮੰਦਰ ਵਿਰੁੱਧ 10 ਲੱਖ ਡਾਲਰ ਦਾ ਮੁਕੱਦਮਾ
X

Editor EditorBy : Editor Editor

  |  5 April 2024 9:43 AM IST

  • whatsapp
  • Telegram

ਹਿਊਸਟਨ, 5 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਇਕ ਭਾਰਤੀ ਪਿਤਾ ਵੱਲੋਂ ਹਿਊਸਟਨ ਇਲਾਕੇ ਦੇ ਹਿੰਦੂ ਮੰਦਰ ਵਿਰੁੱਧ 10 ਲੱਖ ਡਾਲਰ ਹਰਜਾਨੇ ਦਾ ਮੁਕੱਦਮਾ ਦਾਇਰ ਕੀਤਾ ਗਿਆ ਹੈ। ਟੈਕਸਸ ਸੂਬੇ ਵਿਚ ਰਹਿੰਦੇ ਵਿਜੇ ਚੇਰੂਵੂ ਨੇ ਦੋਸ਼ ਲਾਇਆ ਕਿ ਮੰਦਰ ਵਿਚ ਇਕ ਧਾਰਮਿਕ ਸਮਾਗਮ ਦੌਰਾਨ ਉਨ੍ਹਾਂ ਦੇ 11 ਸਾਲਾ ਬੇਟੇ ਦੇ ਸਰੀਰ ’ਤੇ ਲੋਹੇ ਦੀਆਂ ਗਰਮ ਸਲਾਖਾਂ ਨਾਲ ਨਿਸ਼ਾਨ ਬਣਾਏ ਗਏ ਅਤੇ ਇਸ ਪ੍ਰਕਿਰਿਆ ਦੌਰਾਨ ਉਨ੍ਹਾਂ ਦੇ ਬੇਟੇ ਨੂੰ ਅੰਤਾਂ ਦਾ ਦਰਦ ਬਰਦਾਸ਼ਤ ਕਰਨਾ ਪਿਆ।

ਬੇਟੇ ਦੇ ਸਰੀਰ ’ਤੇ ਲੋਹੇ ਦੀਆਂ ਗਰਮ ਸਲਾਖਾਂ ਨਾਲ ਨਿਸ਼ਾਨ ਬਣਾਉਣ ਦਾ ਲਾਇਆ ਦੋਸ਼

ਸਿਰਫ ਐਨਾ ਹੀ ਨਹੀਂ, ਇਹ ਨਿਸ਼ਾਨ ਹੁਣ ਕਦੇ ਵੀ ਉਸ ਦੇ ਸਰੀਰ ਤੋਂ ਮਿਟ ਨਹੀਂ ਸਕਣਗੇ। ‘ਕੇ ਹਿਊ 11 ਨਿਊਜ਼’ ਦੀ ਰਿਪੋਰਟ ਮੁਤਾਬਕ ਵਿਜੇ ਚੇਰੂਵੂ ਦੇ ਵਕੀਲਾਂ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਦਾ ਮਤਲਬ ਇਹ ਨਹੀਂ ਕਿ ਬੱਚੇ ਨੂੰ ਸਰੀਰਕ ਤਸੀਹੇ ਦਿਤੇ ਜਾਣ। ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ ਅਗਸਤ 2023 ਵਿਚ ਸ਼ੂਗਰਲੈਂਡ ਦੇ ਅਸ਼ਟਲਕਸ਼ਮੀ ਮੰਦਰ ਵਿਚ ਇਕ ਸਮਾਗਮ ਹੋਇਆ ਜਿਸ ਦੌਰਾਨ ਚੇਰੂਵੂ ਦੇ ਬੇਟੇ ਦੀ ਸਹਿਮਤੀ ਤੋਂ ਬਗੈਰ ਉਸ ਦੇ ਦੋਹਾਂ ਮੋਢਿਆਂ ’ਤੇ ਲੋਹੇ ਦੀਆਂ ਗਰਮ ਸਲਾਖਾਂ ਨਾਲ ਚਿੰਨ੍ਹ ਉਕੇਰੇ ਗਏ। ਚੇਰੂਵੂ ਮੁਤਾਬਕ ਭਗਵਾਨ ਵਿਸ਼ਨੂੰ ਨਾਲ ਸਬੰਧਤ ਅਜਿਹੇ ਨਿਸ਼ਾਨ ਹਿੰਦੂ ਧਰਮ ਵਿਚ ਨਹੀਂ ਉਕੇਰੇ ਜਾਂਦੇ।

ਹੁਣ ਤੱਕ ਡਰਿਆ ਹੋਇਆ ਹੈ 11 ਸਾਲ ਦਾ ਮਾਸੂਮ

ਇਹ ਕਿਸੇ ਛੋਟੇ ਸੰਪਰਦਾਏ ਨਾਲ ਸਬੰਧਤ ਹੋ ਸਕਦੇ ਹਨ। ਮੀਡੀਆ ਸਾਹਮਣੇ ਮੌਜੂਦ ਵਕੀਲ ਬਰੈਂਟ ਸਟੌਗਨਰ ਨੇ ਕਿਹਾ ਕਿ ਬੱਚਾ ਸੜੇ ਹੋਏ ਸਰੀਰ ਅਤੇ ਇਨਫੈਕਸ਼ਨ ਨਾਲ ਆਪਣੇ ਘਰ ਪੁੱਜਾ। ਵਕੀਲਾਂ ਨੇ ਦੱਸਿਆ ਕਿ ਮੰਦਰ ਦੇ ਨਾਲ-ਨਾਲ ਇਸਨੂੰ ਚਲਾਉਣ ਵਾਲੀ ਕੰਪਨੀ ‘ਜੈਟ ਯੂ.ਐਸ.ਏ. ਇਨਕਾਰਪੋਰੇਸ਼ਨ’ ਵਿਰੁੱਧ ਵੀ ਮੁਕੱਦਮਾ ਦਾਇਰ ਕੀਤਾ ਗਿਆ ਹੈ। ਸਟੌਗਨਰ ਦਾ ਕਹਿਣਾ ਸੀ ਕਿ ਇਹ ਸਭ ਬੱਚੇ ਦੀ ਮਰਜ਼ੀ ਤੋਂ ਬਗੈਰ ਹੋਇਆ ਅਤੇ ਜੇ ਉਸ ਦੀ ਮਰਜ਼ੀ ਹੁੰਦੀ ਵੀ ਤਾਂ ਵੀ ਅਜਿਹਾ ਨਹੀਂ ਸੀ ਕੀਤਾ ਜਾ ਸਕਦਾ। ਬੱਚੇ ਦਾ ਬਿਆਨ ਵੀ ਪ੍ਰੈਸ ਕਾਨਫਰੰਸ ਦੌਰਾਨ ਪੜ੍ਹਿਆ ਗਿਆ ਜਿਸ ਵਿਚ ਲਿਖਿਆ ਸੀ, ‘‘ਮੈਨੂੰ ਨਹੀਂ ਸੀ ਪਤਾ ਕਿ ਆਖਰਕਾਰ ਕੀ ਹੋਣ ਵਾਲਾ ਹੈ ਅਤੇ ਉਹ ਮੇਰੇ ਮੋਢਿਆਂ ’ਤੇ ਕੀ ਕਰਨਗੇ।’’ ਲਾਅ ਫਰਮ ਵੱਲੋਂ ਬੱਚੇ ਨਾਲ ਕੀਤੇ ਸਲੂਕ ਦੇ ਇਵਜ਼ ਵਿਚ 10 ਲੱਖ ਡਾਲਰ ਦਾ ਹਰਜਾਨਾ ਮੰਗਿਆ ਹੈ। ਦੂਜੇ ਪਾਸੇ ਵਿਜੇ ਚੇਰੂਵੂ ਨੇ ਕਿਹਾ ਕਿ ਉਹ ਆਪਣੇ ਬੱਚੇ ਸਿਹਤਯਾਬ ਹੋਣ ਵਿਚ ਮਦਦ ਕਰ ਰਿਹਾ ਹੈ। ਬੱਚੇ ਨੂੰ ਥੈਰੇਪਿਸਟ ਕੋਲ ਲਿਜਾਣਾ ਪੈਂਦਾ ਹੈ ਅਤੇ ਉਹ ਹੁਣ ਤੱਕ ਡਰਿਆ ਹੋਇਆ ਹੈ। ਮੰਦਰ ਦੇ ਸਟਾਫ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ ਅਤੇ ਮੰਦਰ ਚਲਾਉਣ ਵਾਲੀ ਕੰਪਨੀ ਤੋਂ ਵੀ ਕੋਈ ਟਿੱਪਣੀ ਆਉਣ ਦੀ ਰਿਪੋਰਟ ਨਹੀਂ।

Next Story
ਤਾਜ਼ਾ ਖਬਰਾਂ
Share it