ਅਮਰੀਕਾ ਨੇ ਚੀਨ ਨੂੰ ਦਿੱਤਾ ਤਕੜਾ ਝਟਕਾ
ਖੋਹ ਲਿਆ ਡਿਵੈਲਪਿੰਗ ਕੰਟਰੀ ਸਟੇਟਸ ਵਾਸ਼ਿੰਗਟਨ, 14 ਜੂਨ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਸੰਸਦ ਨੇ ਚੀਨ ਨੂੰ ਆਰਥਿਕ ਫਰੰਟ ’ਤੇ ਤਕੜਾ ਝਟਕਾ ਦਿੰਦਿਆਂ ਉਸ ਕੋਲੋਂ ਡਿਵੈਲਪਿੰਗ ਕੰਟਰੀ ਦਾ ਸਟੇਟਸ ਖੋਹ ਲਿਆ। ਯੂਐਸ ਸੈਨੇਟ ਨੇ ਇੱਕ ਨਵੇਂ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਤਹਿਤ ਹੁਣ ਅਮਰੀਕਾ ਚੀਨ ਨੂੰ ਕਿਸੇ ਵੀ ਸੂਰਤ ਵਿੱਚ ਵਿਕਾਸਸ਼ੀਲ ਦੇਸ਼ ਦਾ ਦਰਜ […]
By : Editor (BS)
ਖੋਹ ਲਿਆ ਡਿਵੈਲਪਿੰਗ ਕੰਟਰੀ ਸਟੇਟਸ
ਵਾਸ਼ਿੰਗਟਨ, 14 ਜੂਨ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਸੰਸਦ ਨੇ ਚੀਨ ਨੂੰ ਆਰਥਿਕ ਫਰੰਟ ’ਤੇ ਤਕੜਾ ਝਟਕਾ ਦਿੰਦਿਆਂ ਉਸ ਕੋਲੋਂ ਡਿਵੈਲਪਿੰਗ ਕੰਟਰੀ ਦਾ ਸਟੇਟਸ ਖੋਹ ਲਿਆ। ਯੂਐਸ ਸੈਨੇਟ ਨੇ ਇੱਕ ਨਵੇਂ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਤਹਿਤ ਹੁਣ ਅਮਰੀਕਾ ਚੀਨ ਨੂੰ ਕਿਸੇ ਵੀ ਸੂਰਤ ਵਿੱਚ ਵਿਕਾਸਸ਼ੀਲ ਦੇਸ਼ ਦਾ ਦਰਜ ਨਹੀਂ ਦੇਵੇਗਾ। ਅਮਰੀਕਾ ਦੇ ਇਸ ਕਦਮ ਦਾ ਚੀਨ ਦੇ ਅਰਥਚਾਰੇ ’ਤੇ ਮਾੜਾ ਅਸਰ ਪਏਗਾ।
ਅਮਰੀਕਾ ਦੀ ਇਸ ਕਾਰਵਾਈ ਮਗਰੋਂ ਹੁਣ ਚੀਨ ਦੀ ਸਰਕਾਰ ਵਿਸ਼ਵ ਬੈਂਕ ਅਤੇ ਦੂਜੀਆਂ ਵਿੱਤੀ ਸੰਸਥਾਵਾਂ ਤੋਂ ਘੱਟ ਵਿਆਜ ’ਤੇ ਆਸਾਨੀ ਨਾਲ ਲੋਨ ਨਹੀਂ ਲੈ ਸਕੇਗੀ। ਚੀਨ ਡਿਵੈਲਪਿੰਗ ਕੰਟਰੀ ਸਟੇਟਸ ਰਾਹੀਂ ਖੁਦ ਤਾਂ ਆਸਾਨ ਅਤੇ ਸਸਤਾ ਕਰਜ਼ ਲੈ ਲੈਂਦਾ ਸੀ, ਪਰ ਗਰੀਬ ਮੁਲਕਾਂ ਨੂੰ ਸਖ਼ਤ ਸ਼ਰਤਾਂ ’ਤੇ ਲੋਨ ਦੇ ਕੇ ਉਨ੍ਹਾਂ ਨੂੰ ਕਰਜ਼ ਦੇ ਜਾਲ਼ ਵਿੱਚ ਫਸਾ ਲੈਂਦਾ ਸੀ। ਮਾਰਚ ਵਿੱਚ ਪਹਿਲੀ ਵਾਰ ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਰਿਪ੍ਰਜ਼ੈਂਟੇਟਿਵਸ ਵਿੱਚ ਇੱਕ ਬਿਲ ਪਾਸ ਲਿਆਂਦਾ ਗਿਆ। ਇਸ ਦਾ ਮਕਸਦ ਸਿਰਫ਼ ਚੀਨ ਨੂੰ ਨੱਥ ਪਾਉਣਾ ਸੀ।