ਅਮਰੀਕਾ ਨੂੰ ਖਾਲਿਸਤਾਨੀ ਪ੍ਰਤੀ ਸਰਗਰਮੀ ਨਾਲ ਕਾਰਵਾਈ ਕਰਨ ਦੀ ਲੋੜ :- ਜਸਦੀਪ ਸਿੰਘ ‘ ਜੱਸੀ’
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਨੂੰ ਜੱਸੀ ਨੇ ਨਿੰਦਣਯੋਗ ਕਰਾਰ ਦਿੱਤਾਵਾਸ਼ਿੰਗਟਨ 21 ਸਤੰਬਰ; ਰਾਜ ਗੋਗਨਾ- ਭਾਰਤ ਅਤੇ ਕੈਨੇਡਾ ਦੇ ਵਿਚਕਾਰ ਚਲ ਰਹੇ ਵਿਵਾਦ ਦਰਮਿਆਨ ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕੀ ਸੁਰੱਖਿਆ ਏਜੰਸੀਆਂ ਨੂੰ ਇਸ ਵਿਵਾਦ ਤੋਂ ਸਬਕ ਲੈਂਦੇ ਹੋਏ ਆਪਣੇ ਦੇਸ਼ ਵਿਚ ਖਾਲਿਸਤਾਨ ਦੀ ਸਰਗਰਮੀ ਨੂੰ ਲੈ ਕੇ ਸਰਗਰਮ ਤੌਰ ਤੇ ਕੰਮ […]
By : Hamdard Tv Admin
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਨੂੰ ਜੱਸੀ ਨੇ ਨਿੰਦਣਯੋਗ ਕਰਾਰ ਦਿੱਤਾ
ਵਾਸ਼ਿੰਗਟਨ 21 ਸਤੰਬਰ; ਰਾਜ ਗੋਗਨਾ- ਭਾਰਤ ਅਤੇ ਕੈਨੇਡਾ ਦੇ ਵਿਚਕਾਰ ਚਲ ਰਹੇ ਵਿਵਾਦ ਦਰਮਿਆਨ ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕੀ ਸੁਰੱਖਿਆ ਏਜੰਸੀਆਂ ਨੂੰ ਇਸ ਵਿਵਾਦ ਤੋਂ ਸਬਕ ਲੈਂਦੇ ਹੋਏ ਆਪਣੇ ਦੇਸ਼ ਵਿਚ ਖਾਲਿਸਤਾਨ ਦੀ ਸਰਗਰਮੀ ਨੂੰ ਲੈ ਕੇ ਸਰਗਰਮ ਤੌਰ ਤੇ ਕੰਮ ਕਰਨ ਦੀ ਲੋੜ ਹੈ। ਮਾਹਰਾਂ ਦਾ ਮੰਨਣਾ ਹੈ ਕਿ ਕੈਨੇਡਾ ਅਮਰੀਕਾ ਦਾ ਭਰੋਸੇਯੋਗ ਸਾਥੀ ਅਤੇ ਗੁਆਂਢੀ ਹੈ, ਪਰ ਚੀਨ ਦੇ ਨਾਲ ਕਿਸੇ ਵੀ ਟਕਰਾਅ ਦੀ ਸਥਿਤੀ ਵਿੱਚ ਰਣਨੀਤਕ ਦੋਸਤ ਦੇ ਰੂਪ ਵਿਚ ਉਸਨੂੰ ਭਾਰਤ ਦੀ ਵੀ ਲੋੜ ਹੈ। ਲਿਹਾਜ਼ਾ ਦੋਹਾਂ ਦੇਸ਼ਾਂ ਦੇ ਟਕਰਾਅ ਵਿਚਕਾਰ ਅਮਰੀਕਾ ਵੀ ਦੁਚਿੱਤੀ ਵਿਚ ਹੈ ਕਿ ਉਹ ਕਿਸ ਦਾ ਸਮਰਥਨ ਕਰੇ। ਸਿੱਖਸ ਆਫ ਅਮਰੀਕਾ ਦੇ ਫਾਊਂਡਰ ਅਤੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਵਾਸ਼ਿੰਗਟਨ ਦੇ ਹਡਸਨ ਇੰਸਟੀਚਿਊਟ ਥਿੰਕਟੈਂਕ ਵਿੱਚ ਆਯੋਜਿਤ ਇਕ ਪ੍ਰੋਗਰਾਮ ਵਿਚ ਬੋਲਦੇ ਹੋਏ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਸੰਸਦ ਵਿਚ ਭਾਰਤ ਦੀ ਸੁਰੱਖਿਆ ਏਜੰਸੀਆਂ ਤੇ ਜੋ ਦੋਸ਼ ਲਗਾਏ, ਉਸਦੇ ਸਬੰਧ ਵਿੱਚ ਉਹ ਕਿਸੇ ਤਰ੍ਹਾਂ ਦਾ ਨਤੀਜਾ ਨਹੀਂ ਲੈ ਸਕੇ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਭਰੋਸੇਯੋਗ ਦੋਸ਼ ਸ਼ਬਦ ਦੀ ਵਰਤੋ ਕੀਤੀ, ਪਰ ਇਸਦਾ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਸੀ। ਅਸੀਂ ਫਿਲਹਾਲ ਉਨ੍ਹਾਂ ਦੇ ਦੋਸ਼ਾਂ ਦੀ ਪ੍ਰਮਾਣਿਕਤਾ ਲਈ ਸਬੂਤਾਂ ਦੀ ਉਡੀਕ ਕਰਾਂਗੇ, ਉਸ ਤੋਂ ਬਾਅਦ ਹੀ ਇਸ ਵਿਸ਼ੇ'ਚ ਕਿਸੇ ਤਰ੍ਹਾਂ ਦਾ ਫੈਸਲਾ ਲਿਆ ਜਾ ਸਕਦਾ ਹੈ। ਅਮਰੀਕਾ ਵਲੋਂ ਟਰੂਡੋ ਦੇ ਦੋਸ਼ਾ'ਤੇ ਚਿੰਤਾ ਪ੍ਰਗਟਾਏ ਜਾਣ' ਤੇ ਸਿੰਘ ਨੇ ਕਿਹਾ ਕਿ ਵਾਸ਼ਿੰਗਟਨ ਵਿਚ ਕਈ ਵਾਰ ਉਹ ਜ਼ਿਆਦਾ ਅਹਿਮੀਅਤ ਰੱਖਦਾ ਹੈ, ਜੋ ਨਹੀਂ ਕਿਹਾ ਜਾਂਦਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਇਸ ਮਾਮਲੇ ਵਿਚ ਖੁੱਲ੍ਹ ਕੇ ਭਾਰਤ ਦੇ ਵਿਰੋਧ ਵਿਚ ਨਹੀਂ ਆਇਆ ਹੈ ਅਤੇ ਸਾਨੂੰ ਇਸ ਗੱਲ ਨੂੰ ਵੀ ਧਿਆਨ ਨਾਲ ਦੇਖਣ ਦੀ ਲੋੜ ਹੈ।ਦੱਖਣੀ ਏਸ਼ੀਆ ਮਾਮਲਿਆਂ ਵਿਚ ਮਾਹਰ ਦਿਨਸ਼ਾ ਮਿਸਤਰੀ ਨੇ ਕਿਹਾ ਕਿ ਅਮਰੀਕਾ ਨੂੰ ਕੈਨੇਡਾ ਅਤੇ ਭਾਰਤ ਵਿਚਕਾਰ ਚੱਲ ਰਹੇ ਵਿਵਾਦ ਦੇ ਵਿਚ ਸਰਗਰਮੀ ਨਾਲ ਸਾਹਮਣੇ ਆਉਣ ਦੀ ਸਥਿਤੀ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ ਇਸ ਵਿਵਾਦ ਤੋਂ ਸਬਕ ਸਿੱਖਣ ਦੀ ਲੋੜ ਹੈ। ਜੇਕਰ ਕਿਸੇ ਮੁੱਦੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਵਿਗੜ ਰਹੇ ਹਨ, ਇਸਦਾ ਮਤਲਬ ਇਹ ਨਹੀਂ ਹੈ ਕਿ ਉਸੇ ਮੁੱਦੇ ਤੇ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਵੀ ਵਿਗਾੜ ਲਏ ਜਾਣ।