ਅਮਰੀਕਾ ਦੇ ਹਰਮਨਪਿਆਰੇ ‘ਬਿਗ ਬ੍ਰਦਰ’ ਸ਼ੋਅ ਨੂੰ ਮਿਲਿਆ ਪਹਿਲਾ ਸਿੱਖ ਜੇਤੂ
ਨਿਊ ਯਾਰਕ, 10 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਹਰਮਨਪਿਆਰੇ ਰਿਐਲਿਟੀ ਟੀ.ਵੀ. ਸ਼ੋਅ ‘ਬਿਗ ਬ੍ਰਦਰ’ ਦਾ ਜੇਤੂ ਬਣ ਕੇ ਜੈਗ ਬੈਂਸ ਨੇ ਇਤਿਹਾਸ ਸਿਰਜ ਦਿਤਾ ਅਤੇ ਇਹ ਪ੍ਰਾਪਤੀ ਕਰਨ ਵਾਲੇ ਪਹਿਲੇ ਸਿੱਖ ਬਣ ਗਏ। ਵਾਸ਼ਿੰਗਟਨ ਨਾਲ ਸਬੰਧਤ 25 ਸਾਲ ਦਾ ਜੈਗ ਬੈਂਸ ਇਕ ਟ੍ਰਾਂਸਪੋਰਟ ਕੰਪਨੀ ਚਲਾਉਂਦਾ ਹੈ ਅਤੇ 100 ਦਿਨ ਤੱਕ ਚੱਲੇ ਮੁਕਾਬਲੇ ਦੌਰਾਨ ਆਪਣੇ […]
By : Editor Editor
ਨਿਊ ਯਾਰਕ, 10 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਹਰਮਨਪਿਆਰੇ ਰਿਐਲਿਟੀ ਟੀ.ਵੀ. ਸ਼ੋਅ ‘ਬਿਗ ਬ੍ਰਦਰ’ ਦਾ ਜੇਤੂ ਬਣ ਕੇ ਜੈਗ ਬੈਂਸ ਨੇ ਇਤਿਹਾਸ ਸਿਰਜ ਦਿਤਾ ਅਤੇ ਇਹ ਪ੍ਰਾਪਤੀ ਕਰਨ ਵਾਲੇ ਪਹਿਲੇ ਸਿੱਖ ਬਣ ਗਏ। ਵਾਸ਼ਿੰਗਟਨ ਨਾਲ ਸਬੰਧਤ 25 ਸਾਲ ਦਾ ਜੈਗ ਬੈਂਸ ਇਕ ਟ੍ਰਾਂਸਪੋਰਟ ਕੰਪਨੀ ਚਲਾਉਂਦਾ ਹੈ ਅਤੇ 100 ਦਿਨ ਤੱਕ ਚੱਲੇ ਮੁਕਾਬਲੇ ਦੌਰਾਨ ਆਪਣੇ ਨੇੜਲੇ ਸਾਥੀ ਮੈਟ ਕਲੌਟਜ਼ ਨੂੰ ਹਰਾ ਕੇ 7 ਲੱਖ 50 ਹਜ਼ਾਰ ਡਾਲਰ ਦਾ ਇਨਾਮ ਜਿੱਤਿਆ।
ਜੈਗ ਬੈਂਸ ਨੇ ਆਪਣੇ ਸਾਥੀ ਕਲੌਟਜ਼ ਨੂੰ 5-2 ਨਾਲ ਹਰਾਇਆ
ਕਲੌਟਜ਼ ਨੂੰ 5-2 ਨਾਲ ਹਰਾਉਣ ਮਗਰੋਂ ਜੈਗ ਬੈਂਸ ਨੇ ਕਿਹਾ ਕਿ ਉਹ ਖੁਦ ਨੂੰ ਸੱਤਵੇਂ ਅਸਮਾਨ ’ਤੇ ਮਹਿਸੂਸ ਕਰ ਰਿਹਾ ਹੈ ਅਤੇ ਅਜਿਹੀ ਖੁਸ਼ੀ ਜ਼ਿੰਦਗੀ ਵਿਚ ਕਦੇ ਨਹੀਂ ਮਿਲੀ। ਬਿਗ ਬ੍ਰਦਰ ਸ਼ੋਅ ਵਿਚ ਲਗਾਤਾਰ ਤੀਜੇ ਸਾਲ ਜੇਤੂ ਨੇ ਇਤਿਹਾਸ ਸਿਰਜਿਆ ਹੈ। 2021 ਵਿਚ ਜ਼ੇਵੀਅਰ ਪ੍ਰੈਥਰ ਸ਼ੋਅ ਜਿੱਤਣ ਵਾਲੇ ਅਫਰੀਕੀ ਮੂਲ ਦੇ ਪਹਿਲੇ ਸ਼ਖਸ ਬਣੇ ਸਨ। 2022 ਵਿਚ ਇਹ ਸ਼ੋਅ ਟੇਲਰ ਹੇਲ ਨੇ ਜਿੱਤਿਆ ਅਤੇ ਅਫਰੀਕੀ ਮੂਲ ਦੀ ਪਹਿਲੀ ਮਹਿਲਾ ਵਜੋਂ ਤਾਜ ਆਪਣੇ ਸਿਰ ਸਜਾਇਆ।