Begin typing your search above and press return to search.
ਅਮਰੀਕਾ ਦੇ ‘ਯੂ ਵੀਜ਼ਾ’ ਲਈ ਮਾਰੇ ਡਾਕੇ, 2 ਭਾਰਤੀ ਗ੍ਰਿਫ਼ਤਾਰ
ਨਿਊ ਯਾਰਕ, 4 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਫਰਜ਼ੀ ਡਾਕੇ ਮਾਰਨ ਅਤੇ ਇੰਮੀਗ੍ਰੇਸ਼ਨ ਧੋਖਾਧੜੀ ਦੇ ਮਾਮਲੇ ਵਿਚ ਦੋ ਭਾਰਤੀਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਅਦਾਲਤੀ ਦਸਤਾਵੇਜ਼ਾਂ ਵਿਚ ਦੋਹਾਂ ਦੀ ਸ਼ਨਾਖਤ 36 ਸਾਲ ਦੇ ਰਾਮਭਾਈ ਪਟੇਲ ਅਤੇ 39 ਸਾਲ ਦੇ ਬਲਵਿੰਦਰ ਸਿੰਘ ਵਜੋਂ ਕੀਤੀ ਗਈ ਹੈ। ਸਰਕਾਰੀ ਵਕੀਲਾਂ ਮੁਤਾਬਕ ਰਾਮਭਾਈ ਪਟੇਲ ਅਤੇ ਬਲਵਿੰਦਰ ਨੇ […]
By : Editor Editor
ਨਿਊ ਯਾਰਕ, 4 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਫਰਜ਼ੀ ਡਾਕੇ ਮਾਰਨ ਅਤੇ ਇੰਮੀਗ੍ਰੇਸ਼ਨ ਧੋਖਾਧੜੀ ਦੇ ਮਾਮਲੇ ਵਿਚ ਦੋ ਭਾਰਤੀਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਅਦਾਲਤੀ ਦਸਤਾਵੇਜ਼ਾਂ ਵਿਚ ਦੋਹਾਂ ਦੀ ਸ਼ਨਾਖਤ 36 ਸਾਲ ਦੇ ਰਾਮਭਾਈ ਪਟੇਲ ਅਤੇ 39 ਸਾਲ ਦੇ ਬਲਵਿੰਦਰ ਸਿੰਘ ਵਜੋਂ ਕੀਤੀ ਗਈ ਹੈ। ਸਰਕਾਰੀ ਵਕੀਲਾਂ ਮੁਤਾਬਕ ਰਾਮਭਾਈ ਪਟੇਲ ਅਤੇ ਬਲਵਿੰਦਰ ਨੇ ਕਥਿਤ ਤੌਰ ’ਤੇ ਸਟੋਰ ਮਾਲਕਾਂ ਦੀ ਮਿਲੀਭੁਗਤ ਨਾਲ 8 ਡਾਕੇ ਮਾਰੇ। ਮੈਸਾਚਿਊਸੈਟਸ ਦੀ ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ ਡਾਕੇ ਦੀਆਂ ਵਾਰਦਾਤਾਂ 2023 ਵਿਚ ਸ਼ੁਰੂ ਹੋਈਆਂ ਅਤੇ ਹਰ ਵਾਰ ਸਟੋਰ ਦੇ ਮੁਲਾਜ਼ਮ ਲੁਟੇਰਿਆਂ ਦੇ ਫਰਾਰ ਹੋਣ ਤੋਂ ਪੰਜ ਮਿੰਟ ਬਾਅਦ ਪੁਲਿਸ ਨੂੰ ਕਾਲ ਕਰਦੇ।
ਅਸਲ ਵਿਚ ਇਨ੍ਹਾਂ ਵਾਰਦਾਤਾਂ ਦੀ ਸਾਜ਼ਿਸ਼ ਸਟੋਰ ਮੁਲਾਜ਼ਮਾਂ ਨੂੰ ‘ਯੂ ਵੀਜ਼ਾ’ ਦਿਵਾਉਣ ਲਈ ਘੜੀ ਗਈ। ਅਮਰੀਕਾ ਦੇ ਇੰਮੀਗ੍ਰੇਸ਼ਨ ਨਿਯਮਾਂ ਮੁਤਾਬਕ ਕਿਸੇ ਸਟੋਰ ’ਤੇ ਡਾਕਾ ਪੈਣ ਦੀ ਸੂਰਤ ਵਿਚ ਉਥੇ ਕੰਮ ਕਰਦੇ ਮੁਲਾਜ਼ਮਾਂ ਨੂੰ ਮਾਨਸਿਕ ਜਾਂ ਸਰੀਰਕ ਤੌਰ ’ਤੇ ਪੀੜਤ ਮੰਨਿਆ ਜਾਂਦਾ ਹੈ ਅਤੇ ਚਾਰ ਸਾਲ ਤੱਕ ਮੁਲਕ ਵਿਚ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਹੈ। ਸਟੋਰ ’ਤੇ ਫਰਜ਼ੀ ਡਾਕੇ ਮਗਰੋਂ ਰਾਮਭਾਈ ਪਟੇਲ ਅਤੇ ਉਸ ਦੇ ਸਾਥਕੀ ਨੂੰ ਕਥਿਤ ਤੌਰ ’ਤੇ ਤੈਅਸ਼ੁਦਾ ਰਕਮ ਅਦਾ ਕੀਤੀ ਜਾਂਦੀ। ਫਰਜ਼ੀ ਡਾਕੇ ਵਾਸਤੇ ਸਟੋਰ ਵਰਤਣ ਦੇ ਇਵਜ਼ ਵਿਚ ਰਾਮਭਾਈ ਪਟੇਲ ਵੱਲੋਂ ਸਟੋਰ ਮਾਲਕ ਨੂੰ ਅਦਾਇਗੀ ਕੀਤੀ ਜਾਂਦੀ ਹੈ ਅਤੇ ਮੁਲਾਜ਼ਮ ‘ਯੂ ਵੀਜ਼ਾ’ ਵਾਸਤੇ ਅਰਜ਼ੀ ਦਾਇਰ ਕਰ ਦਿੰਦੇ।
ਰਾਮਭਾਈ ਪਟੇਲ ਅਤੇ ਬਲਵਿੰਦਰ ਸਿੰਘ ਨੂੰ ਕੁਈਨਜ਼ ਅਤੇ ਸਿਐਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿਰੁੱਧ ਬੋਸਟਨ ਦੀ ਅਦਾਲਤ ਵਿਚ ਮੁਕੱਦਮਾ ਚੱਲ ਰਿਹਾ ਹੈ ਅਤੇ ਦੋਸ਼ੀ ਕਰਾਰ ਦਿਤੇ ਜਾਣ ਦੀ ਸੂਰਤ ਵਿਚ ਪੰਜ ਸਾਲ ਤੱਕ ਦੀ ਸਜ਼ਾ ਅਤੇ ਢਾਈ ਲੱਖ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ।
Next Story