ਅਮਰੀਕਾ ਦੇ ਮਕਾਨ ਵਿਚ ਜ਼ੋਰਦਾਰ ਧਮਾਕਾ
ਵਰਜੀਨੀਆ, 5 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇਕ ਮਕਾਨ ਵਿਚ ਹੋਇਆ ਜ਼ੋਰਦਾਰ ਧਮਾਕਾ ਪੁਲਿਸ ਵਾਸਤੇ ਬੁਝਾਰਤ ਬਣਿਆ ਹੋਇਆ ਅਤੇ ਇਸ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਵਰਜੀਨੀਆ ਸੂਬੇ ਦੇ ਅਰÇਲੰਗਟਨ ਸ਼ਹਿਰ ਵਿਚ ਇਕ ਸ਼ਖਸ ਆਪਣੇ ਘਰ ਅੰਦਰੋਂ ਫਲੇਅਰ ਗੰਨ ਨਾਲ ਫਾਇਰ ਕਰਨੇ ਸ਼ੁਰੂ ਕਰ ਦਿਤੇ ਅਤੇ ਪੁਲਿਸ ਉਸ ਨੂੰ ਕਾਬੂ ਕਰਨ ਲਈ […]
By : Editor Editor
ਵਰਜੀਨੀਆ, 5 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇਕ ਮਕਾਨ ਵਿਚ ਹੋਇਆ ਜ਼ੋਰਦਾਰ ਧਮਾਕਾ ਪੁਲਿਸ ਵਾਸਤੇ ਬੁਝਾਰਤ ਬਣਿਆ ਹੋਇਆ ਅਤੇ ਇਸ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਵਰਜੀਨੀਆ ਸੂਬੇ ਦੇ ਅਰÇਲੰਗਟਨ ਸ਼ਹਿਰ ਵਿਚ ਇਕ ਸ਼ਖਸ ਆਪਣੇ ਘਰ ਅੰਦਰੋਂ ਫਲੇਅਰ ਗੰਨ ਨਾਲ ਫਾਇਰ ਕਰਨੇ ਸ਼ੁਰੂ ਕਰ ਦਿਤੇ ਅਤੇ ਪੁਲਿਸ ਉਸ ਨੂੰ ਕਾਬੂ ਕਰਨ ਲਈ ਘੇਰਾਬੰਦੀ ਕਰ ਹੀ ਰਹੀ ਸੀ ਕਿ ਅਚਾਨਕ ਹੋਏ ਧਮਾਕੇ ਨਾਲ ਪੂਰਾ ਮਕਾਨ ਉਡ ਗਿਆ।
ਘਰ ਅੰਦਰ ਮੌਜੂਦ ਸ਼ੱਕੀ ਪੁਲਿਸ ’ਤੇ ਚਲਾ ਰਿਹਾ ਸੀ ਗੋਲੀਆਂ
ਧਮਾਕੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋ ਰਹੀ ਹੈ ਜਿਸ ਮਗਰੋਂ ਅਸਮਾਨ ਵਿਚ ਕਈ ਮੀਟਰ ਉਚਾਈ ਤੱਕ ਅੱਗ ਦੇ ਭਾਂਬੜ ਉਠਦੇ ਦੇਖੇ ਜਾ ਸਕਦੇ ਹਨ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਧਮਾਕੇ ਦੌਰਾਨ ਕੋਈ ਜਾਨੀ ਨੁਕਸਾਨ ਹੋਇਆ ਜਾਂ ਨਹੀਂ। ਪੁਲਿਸ ਮੁਤਾਬਕ ਅਰÇਲੰਗਟਨ ਦੇ ਬਲੂਮੌਂਟ ਇਲਾਕੇ ਵਿਚ ਧਮਾਕਾ ਹੋਇਆ ਅਤੇ ਉਸ ਵੇਲੇ ਪੁਲਿਸ ਦੀਆਂ ਬਖਤਰਬੰਦ ਗੱਡੀਆਂ ਨੇ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਸੀ। ਪੁਲਿਸ ਨੇ ਸੋਮਵਾਰ ਦੇਰ ਸ਼ਾਮ ਤਕਰੀਬਨ 8 ਵਜੇ ਟਵੀਟ ਕਰਦਿਆਂ ਕਿਹਾ ਸੀ ਕਿ ਉਹ ਇਕ ਮਕਾਨ ਵਿਚ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਨ ਜਾ ਰਹੀ ਹੈ।
ਵਰਜੀਨੀਆ ਸੂਬੇ ਦੇ ਅਰÇਲੰਗਟਨ ਸ਼ਹਿਰ ਵਿਚ ਵਾਪਰੀ ਘਟਨਾ
ਪੁਲਿਸ ਮੁਲਾਜ਼ਮ ਸਬੰਧਤ ਘਰ ਵਿਚ ਪੁੱਜੇ ਤਾਂ ਅੰਦਰ ਮੌਜੂਦ ਸ਼ਖਸ ਨੇ ਫਲੇਅਰ ਗੰਨ ਨਾਲ ਫਾਇਰ ਕਰਨੇ ਸ਼ੁਰੂ ਕਰ ਦਿਤੇ। ਪੁਲਿਸ ਮੁਲਾਜ਼ਮ ਇਧਰ ਉਧਰ ਲੁਕ ਗਏ ਅਤੇ ਬਖਰਤਬੰਦ ਗੱਡੀਆਂ ਮੰਗਵਾਈਆਂ ਗਈਆਂ। ਪਰ ਇਸੇ ਦੌਰਾਨ ਸਾਢੇ ਅੱਠ ਵਜੇ ਇਕ ਵੱਡਾ ਧਮਾਕਾ ਹੋਇਆ।