Begin typing your search above and press return to search.

ਅਮਰੀਕਾ ਦੇ ਪਹਿਲੇ ਗੁਰਦਵਾਰਾ ਸਾਹਿਬ ਤੋਂ ਸਜਾਇਆ ਅਲੌਕਿਕ ਨਗਰ ਕੀਰਤਨ

ਸਟੌਕਟਨ, 17 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਖਾਲਸਾ ਸਾਜਨਾ ਦਿਹਾੜੇ ਮੌਕੇ ਅਮਰੀਕਾ ਦੇ ਪਹਿਲੇ ਗੁਰਦਵਾਰਾ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਟੌਕਟਨ ਦੇ ਗੁਰਦਵਾਰਾ ਸਾਹਿਬ ਤੋਂ ਆਰੰਭ ਨਗਰ ਕੀਰਤਨ ਵਿਚ ਸਮਾਜ ਦੇ ਹਰ ਵਰਗ ਨੇ ਸ਼ਮੂਲੀਅਤ ਕੀਤੀ। ਗੁਰਦਵਾਰਾ ਸਾਹਿਬ ਦੇ ਸਾਬਕਾ ਪ੍ਰਧਾਨ […]

ਅਮਰੀਕਾ ਦੇ ਪਹਿਲੇ ਗੁਰਦਵਾਰਾ ਸਾਹਿਬ ਤੋਂ ਸਜਾਇਆ ਅਲੌਕਿਕ ਨਗਰ ਕੀਰਤਨ
X

Editor EditorBy : Editor Editor

  |  17 April 2024 4:08 AM IST

  • whatsapp
  • Telegram

ਸਟੌਕਟਨ, 17 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਖਾਲਸਾ ਸਾਜਨਾ ਦਿਹਾੜੇ ਮੌਕੇ ਅਮਰੀਕਾ ਦੇ ਪਹਿਲੇ ਗੁਰਦਵਾਰਾ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਟੌਕਟਨ ਦੇ ਗੁਰਦਵਾਰਾ ਸਾਹਿਬ ਤੋਂ ਆਰੰਭ ਨਗਰ ਕੀਰਤਨ ਵਿਚ ਸਮਾਜ ਦੇ ਹਰ ਵਰਗ ਨੇ ਸ਼ਮੂਲੀਅਤ ਕੀਤੀ। ਗੁਰਦਵਾਰਾ ਸਾਹਿਬ ਦੇ ਸਾਬਕਾ ਪ੍ਰਧਾਨ ਅਮਰੀਕ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਵਾਰ 25ਵਾਂ ਸਾਲਾਨਾ ਨਗਰ ਕੀਰਤਨ ਸਜਾਇਆ ਗਿਆ ਹੈ ਅਤੇ ਇਹ ਸੁਭਾਗਾ ਮੌਕਾ 325ਵੇਂ ਖਾਲਸਾ ਸਾਜਨਾ ਦਿਹਾੜੇ ਮੌਕੇ ਆਇਆ।

ਖਾਲਸਾ ਸਾਜਨਾ ਦਿਹਾੜੇ ਦੇ ਸਮਾਗਮਾਂ ਵਿਚ ਸ਼ਾਮਲ ਹੋਏ ਹਜ਼ਾਰਾਂ ਲੋਕ

ਉਨ੍ਹਾਂ ਅੱਗੇ ਕਿਹਾ ਕਿ ਨਗਰ ਕੀਰਤਨ ਫਿਫਥ ਸਟ੍ਰੀਟ ਤੋਂ ਹੁੰਦਾ ਹੋਇਆ ਸੈਨ ਜੋਕਿਨ ਸਟ੍ਰੀਟ ਦੇ ਉਤਰ ਵੱਲ ਪੁੱਜਾ ਅਤੇ ਇਥੋਂ ਕੈਲੇਫੋਰਨੀਆ ਸਟ੍ਰੀਟ ਹੁੰਦਾ ਹੋਇਆ ਗੁਰਦਵਾਰਾ ਸਾਹਿਬ ਵਿਖ ਸੰਪੰਨ ਹੋਇਆ। ਸੈਨ ਜੋਕਿਨ ਕਾਊਂਟੀ ਵਿਚ ਸਿੱਖਾਂ ਦੀ ਆਬਾਦੀ 10 ਹਜ਼ਾਰ ਤੋਂ ਵੱਧ ਹੈ। ਕੈਨੇਡਾ ਵਿਚ ਜਿਥੇ ਅਪ੍ਰੈਲ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਇਆ ਜਾਂਦਾ ਹੈ, ਉਥੇ ਹੀ ਅਮਰੀਕਾ ਵਿਚ 13 ਅਪ੍ਰੈਲ ਕੌਮੀ ਸਿੱਖ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ।

Next Story
ਤਾਜ਼ਾ ਖਬਰਾਂ
Share it