ਅਮਰੀਕਾ ਦੀ ਝੀਲ ਵਿਚ ਡੁੱਬਿਆ ਮਨਪ੍ਰੀਤ ਸਿੰਘ
ਸਿਐਟਲ, 23 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਅਤੇ ਪੁਰਤਗਾਲ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਅਮਰੀਕਾ ਦੇ ਸਿਐਟਲ ਸ਼ਹਿਰ ਵਿਚ ਰਹਿ ਰਿਹਾ ਮਨਪ੍ਰੀਤ ਸਿੰਘ ਡੁੱਬ ਗਿਆ ਜੋ ਆਪਣੇ ਦੋਸਤਾਂ ਨਾਲ ਸੈਰਸਪਾਟਾ ਕਰਨ ਗਿਆ ਸੀ। ਦੂਜੇ ਪਾਸੇ ਬੀਤੀ 5 ਮਈ ਨੂੰ ਪੁਰਤਗਾਲ ਪੁੱਜੇ ਹਰਵਿੰਦਰ ਸਿੰਘ ਦੀ ਅਣਦੱਸੇ ਕਾਰਨਾਂ ਕਰ […]
By : Editor Editor
ਸਿਐਟਲ, 23 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਅਤੇ ਪੁਰਤਗਾਲ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਅਮਰੀਕਾ ਦੇ ਸਿਐਟਲ ਸ਼ਹਿਰ ਵਿਚ ਰਹਿ ਰਿਹਾ ਮਨਪ੍ਰੀਤ ਸਿੰਘ ਡੁੱਬ ਗਿਆ ਜੋ ਆਪਣੇ ਦੋਸਤਾਂ ਨਾਲ ਸੈਰਸਪਾਟਾ ਕਰਨ ਗਿਆ ਸੀ। ਦੂਜੇ ਪਾਸੇ ਬੀਤੀ 5 ਮਈ ਨੂੰ ਪੁਰਤਗਾਲ ਪੁੱਜੇ ਹਰਵਿੰਦਰ ਸਿੰਘ ਦੀ ਅਣਦੱਸੇ ਕਾਰਨਾਂ ਕਰ ਕੇ ਮੌਤ ਹੋ ਗਈ। ਪੰਜਾਬ ਦੇ ਬਲਾਕ ਦਸੂਹਾ ਦੇ ਪਿੰਡਾ ਛੋਟਾ ਟੇਰਕਿਆਣਾ ਨਾਲ ਸਬੰਧਤ ਮਨਪ੍ਰੀਤ ਸਿੰਘ ਦੇ ਪਿਤਾ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ 2019 ਵਿਚ ਅਮਰੀਕਾ ਗਿਆ ਸੀ ਅਤੇ ਉਥੇ ਸਿਐਟਲ ਸ਼ਹਿਰ ਵਿਚ ਕੰਮ ਕਰਨ ਲੱਗਾ। ਬੀਤੇ ਦਿਨੀਂ ਉਹ ਆਪਣੇ ਦੋਸਤਾਂ ਨਾਲ ਸੈਰ ਸਪਾਟੇ ਦੌਰਾਨ ਪਾਣੀ ਵਿਚ ਨਹਾਉਣ ਲੱਗਿਆਂ ਡੁੱਬ ਗਿਆ।
ਸਿਐਟਲ ਵਿਖੇ ਰਹਿ ਰਿਹਾ ਸੀ ਪੰਜਾਬੀ ਨੌਜਵਾਨ
ਮਨਪ੍ਰੀਤ ਸਿੰਘ ਦਾ ਦੋਸਤ ਕੰਢੇ ’ਤੇ ਖੜ੍ਹਾ ਫੋਨ ਸੁਣ ਸੀ ਜਿਸ ਨੇ ਤੁਰਤ ਐਮਰਜੰਸੀ ਕਾਮਿਆਂ ਨੂੰ ਬੁਲਾਇਆ ਪਰ ਉਦੋਂ ਮਨਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਸੀ। ਪਿੰਡ ਦੇ ਸਰਪੰਚ ਮੰਗਾ ਸਿੰਘ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਨਪ੍ਰੀਤ ਸਿੰਘ ਦੀ ਦੇਹ ਅਮਰੀਕਾ ਤੋਂ ਭਾਰਤ ਲਿਆਉਣ ਦੇ ਪ੍ਰਬੰਧ ਕੀਤੇ ਜਾਣ। ਦੂਜੇ ਪਾਸੇ ਰੁਜ਼ਗਾਰ ਦੀ ਭਾਲ ਵਿਚ ਸਿਰਫ 20 ਦਿਨ ਪਹਿਲਾਂ ਪੁਰਤਗਾਲ ਪੁੱਜੇ ਕਸਬਾ ਭਿਖੀਵਿੰਡ ਜ਼ਿਲ੍ਹਾ ਤਰਨਤਾਰਨ ਦੇ ਹਰਵਿੰਦਰ ਸਿੰਘ ਦੀ ਅਚਾਨਕ ਮੌਤ ਹੋ ਗਈ। ਦੋ ਬੱਚਿਆਂ ਪਿਤਾ ਹਰਵਿੰਦਰ ਸਿੰਘ ਦੀ ਦੇਹ ਪੰਜਾਬ ਭੇਜਣ ਅਤੇ ਉਸ ਦੇ ਪਰਵਾਰ ਦੀ ਆਰਥਿਕ ਸਹਾਇਤਾ ਵਾਸਤੇ ਪੁਰਤਗਾਲ ਦੇ ਰੀਓ ਟਿੰਟੋ ਸ਼ਹਿਰ ਨਾਲ ਸਬੰਧਤ ਸਾਹਿਬ ਸਿੰਘ ਵਜੋਂ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਇਸੇ ਦੌਰਾਨ ਹਰਵਿੰਦਰ ਸਿੰਘ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕੁਝ ਸਮਾਂ ਪਹਿਲਾਂ ਕਰੋਏਸ਼ੀਆ ਪੁੱਜਾ ਅਤੇ ਉਥੋਂ ਪੁਰਤਗਾਲ ਚਲਾ ਗਿਆ ਪਰ ਅਚਾਨਕ ਦੀ ਉਸ ਦੀ ਮੌਤ ਦੀ ਖਬਰ ਨੇ ਪਰਵਾਰ ਉਤੇ ਦੁੱਖਾਂ ਦਾ ਪਹਾੜ ਤੋੜ ਦਿਤਾ ਹੈ।