ਅਮਰੀਕਾ ਤੋਂ ਪੰਜਾਬ ਫਰਾਰ ਹੋਈ ਔਰਤ ਵਿਰੁੱਧ ਮੁਕੱਦਮਾ ਸ਼ੁਰੂ
ਹਿਊਸਟਨ, 1 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਰਸ਼ਦੀਪ ਸਿੰਘ ਨਾਲ ਕਥਿਤ ਤੌਰ ’ਤੇ ਅਮਰੀਕਾ ਤੋਂ ਫਰਾਰ ਹੋਈ ਸਿੰਡੀ ਰੌਡਰਿਗਜ਼ ਸਿੰਘ ਦੀ ਗੈਰਮੌਜੂਦਗੀ ਵਿਚ ਉਸ ਵਿਰੁੱਧ ਮੁਕੱਦਮਾ ਸ਼ੁਰੂ ਹੋ ਗਿਆ ਹੈ ਅਤੇ ਗਰੈਂਡ ਜਿਊਰੀ ਵੱਲੋਂ ਉਸ ਵਿਰੁੱਧ ਬੱਚੇ ਦੀ ਹੱਤਿਆ ਸਣੇ ਕਈ ਨਵੇਂ ਦੋਸ਼ਾਂ ਨੂੰ ਪ੍ਰਵਾਨਗੀ ਦੇ ਦਿਤੀ ਗਈ। ਸਿੰਡੀ ਇਸ ਵੇਲੇ ਪੰਜਾਬ ਵਿਚ ਦੱਸੀ ਜਾ ਰਹੀ […]

By : Editor Editor
ਹਿਊਸਟਨ, 1 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਰਸ਼ਦੀਪ ਸਿੰਘ ਨਾਲ ਕਥਿਤ ਤੌਰ ’ਤੇ ਅਮਰੀਕਾ ਤੋਂ ਫਰਾਰ ਹੋਈ ਸਿੰਡੀ ਰੌਡਰਿਗਜ਼ ਸਿੰਘ ਦੀ ਗੈਰਮੌਜੂਦਗੀ ਵਿਚ ਉਸ ਵਿਰੁੱਧ ਮੁਕੱਦਮਾ ਸ਼ੁਰੂ ਹੋ ਗਿਆ ਹੈ ਅਤੇ ਗਰੈਂਡ ਜਿਊਰੀ ਵੱਲੋਂ ਉਸ ਵਿਰੁੱਧ ਬੱਚੇ ਦੀ ਹੱਤਿਆ ਸਣੇ ਕਈ ਨਵੇਂ ਦੋਸ਼ਾਂ ਨੂੰ ਪ੍ਰਵਾਨਗੀ ਦੇ ਦਿਤੀ ਗਈ। ਸਿੰਡੀ ਇਸ ਵੇਲੇ ਪੰਜਾਬ ਵਿਚ ਦੱਸੀ ਜਾ ਰਹੀ ਹੈ ਜੋ ਆਪਣੇ ਛੇ ਬੱਚਿਆਂ ਨੂੰ ਨਾਲ ਲੈ ਗਈ ਪਰ ਇਸ ਤੋਂ ਪਹਿਲਾਂ ਮਾਨਸਿਕ ਤੌਰ ’ਤੇ ਬਿਮਾਰ ਨੌਇਲ ਰੌਡਰਿਗਜ਼ ਦਾ ਕਥਿਤ ਤੌਰ ’ਤੇ ਕਤਲ ਕਰ ਦਿਤਾ। ਟੈਕਸਸ ਸੂਬੇ ਦੇ ਐਵਰਮੈਨ ਸ਼ਹਿਰ ਵਿਚ ਇਹ ਸਾਰਾ ਘਟਨਾਕ੍ਰਮ ਅਕਤੂਬਰ 2022 ਤੋਂ ਇਸ ਸਾਲ ਮਾਰਚ ਤੱਕ ਵਾਪਰਿਆ।
ਗਰੈਂਡ ਜਿਊਰੀ ਵੱਲੋਂ 6 ਸਾਲਾ ਬੱਚੇ ਦੀ ਹੱਤਿਆ ਸਣੇ ਕਈ ਗੰਭੀਰ ਦੋਸ਼ਾਂ ਨੂੰ ਪ੍ਰਵਾਨਗੀ
ਐਵਰਮੈਨ ਪੁਲਿਸ ਦੇ ਮੁਖੀ ਕਰੇਗ ਸਪੈਂਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੰਡੀ ਦੇ ਪਤੀ ਅਰਸ਼ਦੀਪ ਸਿੰਘ ਵਿਰੁੱਧ ਵੀ ਜਲਦ ਹੀ ਸਹਾਇਕ ਹੋਣ ਦੇ ਦੋਸ਼ ਆਇਦ ਕੀਤੇ ਜਾ ਸਕਦੇ ਹਨ। ਪੁਲਿਸ ਮੁਤਾਬਕ 6 ਸਾਲ ਦਾ ਨੌਇਲ, ਸਿੰਡੀ ਦੇ 10 ਬੱਚਿਆਂ ਵਿਚੋਂ ਇਕ ਸੀ। ਤਿੰਨ ਬੱਚੇ ਗਰੈਂਡ ਪੇਰੈਂਟਸ ਕੋਲ ਰਹਿੰਦੇ ਸਨ ਜਦਕਿ ਨੌਇਲ ਸਣੇ 7 ਬੱਚੇ ਅਰਸ਼ਦੀਪ ਅਤੇ ਸਿੰਡੀ ਨਾਲ ਰਹਿ ਰਹੇ ਸਨ। ਇਨ੍ਹਾਂ ਬੱਚਿਆਂ ਵਿਚੋਂ ਦੋ ਬੱਚਿਆਂ ਦਾ ਜਨਮ ਪਿਛਲੇ ਸਾਲ ਅਕਤੂਬਰ ਵਿਚ ਹੋਇਆ ਅਤੇ ਨਵੰਬਰ ਵਿਚ ਨੌਇਲ ਲਾਪਤਾ ਹੋ ਗਿਆ। ਪੁਲਿਸ ਨੇ ਦੱਸਿਆ ਕਿ ਬੀਤੀ 22 ਮਾਰਚ ਨੂੰ ਨੋਇਲ ਦਾ ਮਤਰਿਆ ਪਿਤਾ ਅਰਸ਼ਦੀਪ ਸਿੰਘ ਆਪਣੀ ਪਤਨੀ ਅਤੇ ਛੇ ਬੱਚਿਆਂ ਨੂੰ ਲੈ ਕੇ ਭਾਰਤ ਦਾ ਜਹਾਜ਼ ਚੜ੍ਹ ਗਿਆ। ਉਸ ਵੇਲੇ ਨੌਇਲ ਉਨ੍ਹਾਂ ਨਾਲ ਨਹੀਂ ਸੀ ਜਿਸ ’ਤੇ ਪੁਲਿਸ ਦਾ ਸ਼ੱਕ ਵਧ ਗਿਆ ਅਤੇ ਪੁਲਿਸ ਨੇ ਅਰਸ਼ਦੀਪ ਅਤੇ ਉਸ ਦੀ ਪਤਨੀ ਦੀ ਗ੍ਰਿਫ਼ਤਾਰੀ ਵਾਸਤੇ ਵਾਰੰਟ ਜਾਰੀ ਕਰ ਦਿਤੇ।


