ਅਮਰੀਕਾ 'ਚ 13 ਸਾਲਾਂ ਸਿੱਖ ਬੱਚੇ ਨੇ ਤੋੜਿਆ ਵਿਸ਼ਵ ਰਿਕਾਰਡ
22 ਮਈ (ਗੁਰਜੀਤ ਕੌਰ)- ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਰਹਿੰਦੇ 13 ਸਾਲਾਂ ਹਰਕੰਵਰ ਸਿੰਘ ਤੇਜਾ ਦੀ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਹਿਜ਼ 13 ਸਾਲ ਦੀ ਉਮਰ ਵਿੱਚ ਹਰਕੰਵਰ ਨੇ ਆਰਚਰੀ ਖੇਡ ਵਿੱਚ ਗੋਲਡ ਮੈਡਲ ਜਿੱਤਿਆ ਹੈ, ਸਿਰਫ ਇੰਨਾ ਹੀ ਨਹੀਂ ਉਸ ਵੱਲੋਂ ਵਿਸ਼ਵ ਰਿਕਾਰਡ ਵੀ ਤੋੜਿਆ ਗਿਆ ਹੈ। ਨੌਰਥ ਅਮਰੀਕਾ ਦੇ ਅਲ […]
By : Hamdard Tv Admin
22 ਮਈ (ਗੁਰਜੀਤ ਕੌਰ)- ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਰਹਿੰਦੇ 13 ਸਾਲਾਂ ਹਰਕੰਵਰ ਸਿੰਘ ਤੇਜਾ ਦੀ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਹਿਜ਼ 13 ਸਾਲ ਦੀ ਉਮਰ ਵਿੱਚ ਹਰਕੰਵਰ ਨੇ ਆਰਚਰੀ ਖੇਡ ਵਿੱਚ ਗੋਲਡ ਮੈਡਲ ਜਿੱਤਿਆ ਹੈ, ਸਿਰਫ ਇੰਨਾ ਹੀ ਨਹੀਂ ਉਸ ਵੱਲੋਂ ਵਿਸ਼ਵ ਰਿਕਾਰਡ ਵੀ ਤੋੜਿਆ ਗਿਆ ਹੈ। ਨੌਰਥ ਅਮਰੀਕਾ ਦੇ ਅਲ ਸੈਲਵਾਡੋਰ ਵਿੱਚ ਪੈਨ ਐਮ ਯੂਥ ਚੈਂਪੀਅਨਸ਼ਿਪ ਵਿੱਚ ਹਰਕੰਵਰ ਨੇ ਅੰਡਰ 15 ਮੈਨਸ ਵਿੱਚ ਹਿੱਸਾ ਲਿਆ ਅਤੇ ਇਹ ਪ੍ਰਾਪਤੀ ਹਾਸਲ ਕੀਤੀ। ਟੂਰਨਾਮੈਂਟ ਲਈ ਹਰਕੰਵਰ ਨੂੰ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਵੱਲੋਂ ਸਪੌਂਸਰ ਕੀਤਾ ਗਿਆ ਸੀ।ਹਰਕੰਵਰ ਤੇਜਾ ਸਨੀ ਵੀਊ ਮਿਡਲ ਸਕੂਲ ਦਾ ਵਿਦਿਆਰਥੀ ਹੈ ਅਤੇ ਇਹ ਉਪਲਬਧੀ ਹਾਸਲ ਕਰਨ ਤੋਂ ਬਾਅਦ ਉਸ ਦੀ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਵੱਲੋਂ ਬਹੁਤ ਤਾਰੀਫ ਕੀਤੀ ਜਾ ਰਹੀ ਹੈ। ਪੀਲ ਡਿਸਟ੍ਰੀਕ ਸਕੂਲ ਬੋਰਡ ਵੱਲੋਂ ਵੀ ਹਰਕੁੰਵਰ ਦੀ ਤਾਰੀਫ ਕਰਦਿਆਂ ਪੋਸਟ ਸਾਂਝੀ ਕੀਤੀ ਗਈ ਹੈ ਅਤੇ ਉਸ ਨੂੰ ਵਧਾਈ ਵੀ ਦਿੱਤੀ ਗਈ।
ਹਰਕੰਵਰ ਦੇ ਪਿਤਾ ਆਰਚਰੀ ਦੇ ਕੋਚ ਹਨ ਅਤੇ ਉਨ੍ਹਾਂ ਵੱਲੋਂ ਭਾਰਤ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਵੀ ਬਹੁਤ ਸਾਰੇ ਅਵਾਰਡ ਹਾਸਲ ਕੀਤੇ ਗਏ ਅਤੇ ਹੁਣ ਆਪਣੇ ਪੁੱਤਰ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਹਰਕੰਵਰ ਆਪਣੇ ਦਾਦਾ-ਦਾਦੀ ਅਤੇ ਮਾਂ ਨਾਲ ਕੈਨੇਡਾ ਵਿੱਚ ਰਹਿੰਦਾ ਹੈ ਪਰ ਉਸ ਦੇ ਪਿਤਾ ਪੰਜਾਬ ਵਿੱਚ ਹਨ। ਹਰਕੰਵਰ ਨੇ ਦੱਸਿਆ ਕਿ ਜਦੋਂ ਉਹ 6 ਸਾਲ ਦਾ ਸੀ, ਉਦੋਂ ਤੋਂ ਹੀ ਉਹ ਆਰਚਰੀ ਖੇਡਦਾ ਹੈ ਅਤੇ ਰੋਜ਼ ਸਕੂਲ ਤੋਂ ਬਾਅਦ ਆਰਚਰੀ ਦੀ ਪ੍ਰੈਕਟਿਸ ਕਰਦਾ ਹੈ। ਟੂਰਨਾਮੈਂਟ ਤੋਂ ਪਹਿਲਾਂ ਇੱਕ ਮਹੀਨੇ ਲਈ ਹਰਕੰਵਰ ਭਾਰਤ ਗਿਆ ਸੀ ਅਤੇ ਆਪਣੇ ਪਿਤਾ ਤੋਂ ਖਾਸ ਸਿਖਲਾਈ ਲੈ ਕੇ ਆਇਆ ਸੀ। ਹਰਕੰਵਰ ਨੇ ਜਿੱਤ ਦਾ ਸ਼੍ਰੇਅ ਆਪਣੇ ਪਿਤਾ ਨੂੰ ਦਿੱਤਾ। ਹਰਕੰਵਰ ਦੀ ਮਾਂ ਅਤੇ ਦਾਦਾ-ਦਾਦੀ ਨੂੰ ਵੀ ਆਪਣੇ ਬੱਚੇ 'ਤੇ ਪੂਰਾ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਭਵਿੱਖ ਵਿੱਚ ਹਰਕੰਵਰ ਹੋਰ ਮੱਲਾਂ ਮਾਰ ਦੇਸ਼ ਦਾ ਅਤੇ ਪੰਜਾਬੀਆਂ ਦਾ ਨਾਮ ਖੂਬ ਰੋਸ਼ਨ ਕਰੇਗਾ।