Begin typing your search above and press return to search.

ਅਮਰੀਕਾ ’ਚ ਸਿੱਖ ਬੱਚੇ ਕ੍ਰਿਪਾਨ ਧਾਰਨ ਕਰ ਕੇ ਜਾ ਸਕਣਗੇ ਸਕੂਲ

ਹੌਪਕਿੰਟਨ, 2 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਮੈਸਾਚਿਊਸੈਟਸ ਸੂਬੇ ਵਿਚ ਸਿੱਖ ਬੱਚਿਆਂ ਨੂੰ ਕ੍ਰਿਪਾਨ ਧਾਰਨ ਕਰ ਕੇ ਸਕੂਲ ਜਾਣ ਦੀ ਇਜਾਜ਼ਤ ਮਿਲ ਗਈ ਹੈ। ਹੌਪਕਿੰਟਨ ਸਕੂਲ ਡਿਸਟ੍ਰਿਕਟ ਵੱਲੋਂ ਸਿੱਖ ਵਿਦਿਆਰਥੀਆਂ ਦੇ ਮਾਪਿਆਂ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ ਜਿਸ ਮੁਤਾਬਕ ਕ੍ਰਿਪਾਨ ਦੀ ਲੰਬਾਈ ਤਿੰਨ ਇੰਚ ਤੋਂ ਵੱਧ ਨਹੀਂ ਹੋਵੇਗੀ ਅਤੇ ਵਿਦਿਆਰਥੀ ਸਾਰੇ ਨਿਯਮ ਮੰਨਣ […]

ਅਮਰੀਕਾ ’ਚ ਸਿੱਖ ਬੱਚੇ ਕ੍ਰਿਪਾਨ ਧਾਰਨ ਕਰ ਕੇ ਜਾ ਸਕਣਗੇ ਸਕੂਲ
X

Editor EditorBy : Editor Editor

  |  2 April 2024 11:13 AM IST

  • whatsapp
  • Telegram

ਹੌਪਕਿੰਟਨ, 2 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਮੈਸਾਚਿਊਸੈਟਸ ਸੂਬੇ ਵਿਚ ਸਿੱਖ ਬੱਚਿਆਂ ਨੂੰ ਕ੍ਰਿਪਾਨ ਧਾਰਨ ਕਰ ਕੇ ਸਕੂਲ ਜਾਣ ਦੀ ਇਜਾਜ਼ਤ ਮਿਲ ਗਈ ਹੈ। ਹੌਪਕਿੰਟਨ ਸਕੂਲ ਡਿਸਟ੍ਰਿਕਟ ਵੱਲੋਂ ਸਿੱਖ ਵਿਦਿਆਰਥੀਆਂ ਦੇ ਮਾਪਿਆਂ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ ਜਿਸ ਮੁਤਾਬਕ ਕ੍ਰਿਪਾਨ ਦੀ ਲੰਬਾਈ ਤਿੰਨ ਇੰਚ ਤੋਂ ਵੱਧ ਨਹੀਂ ਹੋਵੇਗੀ ਅਤੇ ਵਿਦਿਆਰਥੀ ਸਾਰੇ ਨਿਯਮ ਮੰਨਣ ਲਈ ਪਾਬੰਦ ਹੋਣਗੇ। ਅੰਮ੍ਰਿਤਧਾਰੀ ਸਿੱਖ ਬੱਚਿਆਂ ਲਈ ਕ੍ਰਿਪਾਨ ਤੋਂ ਬਗੈਰ ਸਕੂਲ ਜਾਣਾ ਸੰਭਵ ਨਹੀਂ ਸੀ ਜਿਸ ਨੂੰ ਵੇਖਦਿਆਂ ਭਾਈਚਾਰੇ ਦੀ ਅਪੀਲ ’ਤੇ ਨੀਤੀ ਵਿਚ ਤਬਦੀਲੀ ਕੀਤੀ ਗਈ। ਕ੍ਰਿਪਾਨ ਨੂੰ ਸਕੂਲੀ ਵਰਦੀ ਤੋਂ ਬਾਹਰ ਕੱਢਣ ’ਤੇ ਰੋਕ ਲਾਈ ਗਈ ਹੈ ਅਤੇ ਸਕੂਲ ਬੱਸ ਵਿਚ ਵੀ ਇਸ ਨੂੰ ਬਾਹਰ ਕੱਢਣ ਦੀ ਮਨਾਹੀ ਹੋਵੇਗੀ।

ਮੈਸਾਚਿਊਸੈਟਸ ਦੇ ਹੌਪਕਿੰਟਨ ਸਕੂਲ ਬੋਰਡ ਵੱਲੋਂ ਨਵੀਂ ਨੀਤੀ ਲਾਗੂ

ਹਰ ਸਾਲ ਸਿੱਖ ਵਿਦਿਆਰਥੀਆਂ ਦੀ ਗਿਣਤੀ ਨੂੰ ਵੇਖਦਿਆਂ ਇਸ ਨੀਤੀ ਦੀ ਸਮੀਖਿਆ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਹੌਪਕਿੰਟਨ ਸਕੂਲ ਡਿਸਟ੍ਰਿਕਟ ਦੇ ਇਕ ਸਕੂਲ ਵਿਚ ਪੜ੍ਹਦੇ ਇਕ ਬੱਚੇ ਦੇ ਪਿਤਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜ ਕਕਾਰ ਧਾਰਨ ਕਰਨੇ ਹਰ ਸਿੱਖ ਵਾਸਤੇ ਲਾਜ਼ਮੀ ਹਨ। ਕ੍ਰਿਪਾਨ ਦੇ ਰੂਪ ਵਿਚ ਧਾਰਨ ਕੀਤਾ ਜਾਣ ਵਾਲਾ ਕਕਾਰ ਕੋਈ ਹਥਿਆਰ ਨਾਲ ਸਗੋਂ ਸਿੱਖੀ ਪ੍ਰਤੀ ਸ਼ਰਧਾ ਦਾ ਪ੍ਰਤੀਕ ਹੈ। ਕਿਸੇ ਵੀ ਸਕੂਲ ਦੀ ਕਲਾਸ ਵਿਚ ਕ੍ਰਿਪਾਨ ਤੋਂ ਕਿਤੇ ਜ਼ਿਆਦਾ ਖਤਰਨਾਕ ਚੀਜ਼ਾਂ ਮਿਲ ਜਾਂਦੀਆਂ ਹਨ ਜਿਨ੍ਹਾਂ ਵਿਚ ਕੈਂਚੀ, ਬੌਕਸ ਕਟਰ ਅਤੇ ਡਿਵਾਈਡਰ ਆਦਿ ਗਿਣੇ ਜਾ ਸਕਦੇ ਹਨ। ਸਕੂਲਾਂ ਨਾਲ ਹੋਏ ਸਮਝੌਤੇ ਤਹਿਤ ਕ੍ਰਿਪਾਨ ਦੀ ਧਾਰ ਨਹੀਂ ਹੋਵੇਗੀ ਅਤੇ ਸਿਰਫ ਸਿੱਖ ਧਰਮ ਨਾਲ ਸਬੰਧਤ ਬੱਚੇ ਹੀ ਕ੍ਰਿਪਾਨ ਧਾਰਨ ਕਰ ਸਕਣਗੇ। ਦੂਜੇ ਪਾਸੇ ਕੁਝ ਬੱਚਿਆਂ ਦੇ ਮਾਪਿਆਂ ਨੇ ਨਵੀਂ ਨੀਤੀ ਦਾ ਵਿਰੋਧ ਵੀ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸਕੂਲਾਂ ਵਿਚ ਅਕਸਰ ਬੱਚਿਆਂ ਦਰਮਿਆਲ ਅਕਸਰ ਝਗੜਾ ਹੋ ਜਾਂਦਾ ਹੈ ਅਤੇ ਅਜਿਹੇ ਵਿਚ ਕ੍ਰਿਪਾਨ ਨਾਲ ਨੁਕਸਾਨ ਹੋ ਸਕਦਾ ਹੈ।

Next Story
ਤਾਜ਼ਾ ਖਬਰਾਂ
Share it