ਅਮਰੀਕਾ ’ਚ ਭਾਰਤੀ ਪਰਵਾਰ ਦੇ 3 ਜੀਆਂ ਦੀ ਗੋਲੀਆਂ ਮਾਰ ਕੇ ਹੱਤਿਆ
ਨਿਊ ਜਰਸੀ, 29 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਨਿਊ ਜਰਸੀ ਸੂਬੇ ਵਿਚ ਭਾਰਤੀ ਬਜ਼ੁਰਗ ਜੋੜੇ ਸਣੇ ਤਿੰਨ ਜਣਿਆਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ 23 ਸਾਲ ਦੇ ਓਮ ਬ੍ਰਹਮਭੱਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਊ ਜਰਸੀ ਦੇ ਸਾਊਥ ਪਲੇਨਫੀਲਡ ਇਲਾਕੇ ਵਿਚ 27 ਨਵਬੰਰ ਨੂੰ ਘਰੇਲੂ ਝਗੜੇ ਮਗਰੋਂ ਗੋਲੀਆਂ ਚੱਲ ਗਈਆਂ ਅਤੇ […]
By : Editor Editor
ਨਿਊ ਜਰਸੀ, 29 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਨਿਊ ਜਰਸੀ ਸੂਬੇ ਵਿਚ ਭਾਰਤੀ ਬਜ਼ੁਰਗ ਜੋੜੇ ਸਣੇ ਤਿੰਨ ਜਣਿਆਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ 23 ਸਾਲ ਦੇ ਓਮ ਬ੍ਰਹਮਭੱਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਊ ਜਰਸੀ ਦੇ ਸਾਊਥ ਪਲੇਨਫੀਲਡ ਇਲਾਕੇ ਵਿਚ 27 ਨਵਬੰਰ ਨੂੰ ਘਰੇਲੂ ਝਗੜੇ ਮਗਰੋਂ ਗੋਲੀਆਂ ਚੱਲ ਗਈਆਂ ਅਤੇ ਪੁਲਿਸ ਨੂੰ ਮੌਕਾ ਏ ਵਾਰਦਾਤ ਤੋਂ 73 ਸਾਲ ਦੇ ਦਲੀਪ ਕੁਮਾਰ ਬ੍ਰਹਮਭੱਟ ਤੇ 72 ਸਾਲ ਦੀ ਬਿੰਦੂ ਬ੍ਰਹਮਭੱਟ ਦੀਆਂ ਲਾਸ਼ਾਂ ਮਿਲੀਆਂ ਜਦਕਿ 38 ਸਾਲ ਦਾ ਯਸ਼ ਕੁਮਾਰ ਹਸਪਤਾਲ ਵਿਚ ਦਮ ਤੋੜ ਗਿਆ।
ਪੁਲਿਸ ਨੇ 23 ਸਾਲ ਦੇ ਪੋਤੇ ਨੂੰ ਕੀਤਾ ਗ੍ਰਿਫ਼ਤਾਰ
ਸਾਊਥ ਪਲੇਨਫੀਲਡ ਦੀ ਪੁਲਿਸ ਨੇ ਦੱਸਿਆ ਕਿ ਗੁਆਂਢੀਆਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ 911 ’ਤੇ ਕਾਲ ਕਰ ਦਿਤੀ ਅਤੇ ਮੌਕੇ ’ਤੇ ਪੁੱਜੇ ਅਫਸਰਾਂ ਨੂੰ ਹੌਲਨਾਕ ਦ੍ਰਿਸ਼ ਨਜ਼ਰ ਆਇਆ। ਘਰ ਦੇ ਇਕ ਕਮਰੇ ਵਿਚ ਖੂਨ ਹੀ ਖੂਨ ਨਜ਼ਰ ਆ ਰਿਹਾ ਸੀ ਅਤੇ ਗੰਭੀਰ ਜ਼ਖਮੀ ਯਸ਼ਕੁਮਾਰ ਬ੍ਰਹਮਭੱਟ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਡਿਟੈਕਟਿਵ ਥੌਮਸ ਰਟਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਵਾਰਦਾਤ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਕੋਈ ਖਤਰਾ ਪੈਦਾ ਨਹੀਂ ਕਰਦੀ ਅਤੇ ਇਹ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਨਹੀਂ ਸੀ।
ਘਰੇਲੂ ਝਗੜੇ ਮਗਰੋਂ ਚੱਲੀਆਂ ਸਨ ਗੋਲੀਆਂ
ਪੋਤੇ ਵੱਲੋਂ ਦਾਦਾ-ਦਾਦੀ ਦੀ ਕਥਿਤ ਤੌਰ ’ਤੇ ਹੱਤਿਆ ਕਰਨ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਅਗਲੇਰੀ ਕਾਰਵਾਈ ਹੋਣ ਤੱਕ ਓਮ ਬ੍ਰਹਮਭੱਟ ਜੇਲ ਵਿਚ ਹੀ ਰਹੇਗਾ।