ਅਮਰੀਕਾ ’ਚ ਭਾਰਤੀ ਦੇ ਕਾਤਲ ਨੂੰ ਜ਼ਹਿਰ ਦਾ ਟੀਕਾ ਲਾ ਕੇ ਸਜ਼ਾ-ਏ-ਮੌਤ
ਓਕਲਾਹੋਮਾ, 5 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਓਕਲਾਹੋਮਾ ਵਿਖੇ ਇਕ ਭਾਰਤੀ ਨੌਜਵਾਨ ਦਾ ਕਤਲ ਕਰਨ ਵਾਲੇ ਨੂੰ ਜ਼ਹਿਰ ਦਾ ਟੀਕਾ ਲਾ ਕੇ ਸਜ਼ਾ ਏ ਮੌਤ ਦਿਤੀ ਗਈ। ਇਸ ਵੇਲੇ 41 ਸਾਲ ਦੇ ਹੋ ਚੁੱਕੇ ਮਾਈਕਲ ਡਵੇਨ ਸਮਿੱਥ ਨੇ 2002 ਵਿਚ 24 ਸਾਲ ਦਾ ਸ਼ਰਥ ਪੁਲੂਰੁ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਸੀ। ਮੀਡੀਆ […]
By : Editor Editor
ਓਕਲਾਹੋਮਾ, 5 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਓਕਲਾਹੋਮਾ ਵਿਖੇ ਇਕ ਭਾਰਤੀ ਨੌਜਵਾਨ ਦਾ ਕਤਲ ਕਰਨ ਵਾਲੇ ਨੂੰ ਜ਼ਹਿਰ ਦਾ ਟੀਕਾ ਲਾ ਕੇ ਸਜ਼ਾ ਏ ਮੌਤ ਦਿਤੀ ਗਈ। ਇਸ ਵੇਲੇ 41 ਸਾਲ ਦੇ ਹੋ ਚੁੱਕੇ ਮਾਈਕਲ ਡਵੇਨ ਸਮਿੱਥ ਨੇ 2002 ਵਿਚ 24 ਸਾਲ ਦਾ ਸ਼ਰਥ ਪੁਲੂਰੁ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਮਾਈਕਲ ਨਸ਼ਾ ਤਸਕਰੀ ਵਾਲਾ ਗਿਰੋਹ ਚਲਾਉਂਦਾ ਸੀ ਜਦਕਿ ਸ਼ਰਥ ਪੁਲੂਰੁ ਇਕ ਸਟੋਰ ’ਤੇ ਕਲਰਕ ਵਜੋਂ ਕੰਮ ਕਰਦਾ ਸੀ।
2002 ਵਿਚ ਸ਼ਰਥ ਪੁਲੂਰੂ ਦਾ ਕੀਤਾ ਗਿਆ ਸੀ ਗੋਲੀਆਂ ਮਾਰ ਕੇ ਕਤਲ
ਇਸੇ ਸਟੋਰ ਦੇ ਇਕ ਕਲਰਕ ਨੇ ਮਾਈਕਲ ਦੇ ਗਿਰੋਹ ਬਾਰੇ ਮੀਡੀਆ ਨੂੰ ਕੋਈ ਖਬਰ ਦੇ ਦਿਤੀ ਜਿਸ ਤੋਂ ਗੁੱਸੇ ਵਿਚ ਆਇਆ ਮਾਈਕਲ ਸਟੋਰ ਵਿਚ ਦਾਖਲ ਹੋਇਆ ਅਤੇ ਸ਼ਰਥ ਨੂੰ ਗੋਲੀ ਮਾਰ ਦਿਤੀ। ਇਸ ਤੋਂ ਪਹਿਲਾਂ ਫਰਵਰੀ 2002 ਵਿਚ ਮਾਈਕਲ ਨੇ ਜੈਨੇਟ ਨਾਂ ਦੀ ਅਮਰੀਕੀ ਮਹਿਲਾ ਦਾ ਕਤਲ ਵੀ ਕੀਤਾ ਸੀ। ਮਾਈਕਲ ਨੂੰ ਸ਼ੱਕ ਸੀ ਕਿ ਜੈਨੇਟ ਦਾ ਬੇਟਾ ਪੁਲਿਸ ਦਾ ਮੁਖਬਰ ਹੈ। ਮਾਈਕਲ ਦੇ ਵਕੀਲ ਨੇ ਅਦਾਲਤ ਵਿਚ ਸੁਣਵਾਈ ਦੌਰਾਨ ਦਲੀਲ ਦਿਤੀ ਕਿ ਵਾਰਦਾਤ ਵੇਲੇ ਉਸ ਦਾ ਮੁਵੱਕਲ ਨਸ਼ੇ ਵਿਚ ਸੀ ਅਤੇ ਉਸ ਨੂੰ ਪਤਾ ਹੀ ਨਹੀਂ ਸੀ ਕਿ ਉਸ ਨੇ ਕਿਸੇ ਨੂੰ ਗੋਲੀ ਮਾਰੀ। ਮਾਈਕਲ ਨੇ ਆਪਣੀ ਸਫਾਈ ਵਿਚ ਕਿਹਾ ਕਿ ਉਸ ਨੇ ਕੋਈ ਅਪਰਾਧ ਨਹੀਂ ਕੀਤਾ। ਮਾਈਕਲ ਦੇ ਵਕੀਲ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਮੰਗ ਕੀਤੀ ਪਰ ਅਦਾਲਤ ਨੇ ਇਸ ਨੂੰ ਰੱਦ ਕਰ ਦਿਤਾ।