ਅਮਰੀਕਾ ’ਚ ਭਾਰਤੀ ਕੌਂਸਲੇਟ ਜਨਰਲ ਦੇ ਅਧਿਕਾਰੀਆਂ ਦਾ ਸਨਮਾਨ
ਅੰਸ਼ੁਲ ਸ਼ਰਮਾ ਨੂੰ ਦਿੱਤੀ ਵਿਦਾਇਗੀ ਤੇ ਜੈਗ ਮੋਹਨ ਦਾ ਕੀਤਾ ਸਵਾਗਤਸਿੱਖ ਆਫ਼ ਅਮਰੀਕਾ ਤੇ ਐਨਸੀਏਆਈਏ ਨੇ ਕਰਵਾਇਆ ਸਮਾਗਮਮੈਰੀਲੈਂਡ, 16 ਜੁਲਾਈ (ਰਾਜ ਗੋਗਨਾ) : ਅਮਰੀਕਾ ਦੇ ਮੈਰੀਲੈਂਡ ’ਚ ਭਾਰਤੀ ਕੌਂਸਲੇਟ ਜਨਰਲ ਦੇ ਅਧਿਕਾਰੀਆਂ ਦੇ ਸਨਮਾਨ ਵਿੱਚ ਇੱਕ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਜਿੱਥੇ ਸੇਵਾਮੁਕਤੀ ਮਗਰੋਂ ਭਾਰਤ ਜਾ ਰਹੇ ਅੰਸ਼ੁਲ ਸ਼ਰਮਾ ਨੂੰ ਵਿਦਾਇਗੀ ਦਿੱਤੀ ਗਈ, ਉੱਥੇ ਨਵੇਂ […]
By : Editor (BS)
ਅੰਸ਼ੁਲ ਸ਼ਰਮਾ ਨੂੰ ਦਿੱਤੀ ਵਿਦਾਇਗੀ ਤੇ ਜੈਗ ਮੋਹਨ ਦਾ ਕੀਤਾ ਸਵਾਗਤ
ਸਿੱਖ ਆਫ਼ ਅਮਰੀਕਾ ਤੇ ਐਨਸੀਏਆਈਏ ਨੇ ਕਰਵਾਇਆ ਸਮਾਗਮ
ਮੈਰੀਲੈਂਡ, 16 ਜੁਲਾਈ (ਰਾਜ ਗੋਗਨਾ) : ਅਮਰੀਕਾ ਦੇ ਮੈਰੀਲੈਂਡ ’ਚ ਭਾਰਤੀ ਕੌਂਸਲੇਟ ਜਨਰਲ ਦੇ ਅਧਿਕਾਰੀਆਂ ਦੇ ਸਨਮਾਨ ਵਿੱਚ ਇੱਕ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਜਿੱਥੇ ਸੇਵਾਮੁਕਤੀ ਮਗਰੋਂ ਭਾਰਤ ਜਾ ਰਹੇ ਅੰਸ਼ੁਲ ਸ਼ਰਮਾ ਨੂੰ ਵਿਦਾਇਗੀ ਦਿੱਤੀ ਗਈ, ਉੱਥੇ ਨਵੇਂ ਆਏ ਅਧਿਕਾਰੀ ਜੈਗ ਮੋਹਨ ਦਾ ਨਿੱਘਾ ਸਵਾਗਤ ਕੀਤਾ ਗਿਆ।
ਅੱਜ ਸਿੱਖਸ ਆਫ ਅਮਰੀਕਾ ਅਤੇ ਐੱਨਸੀਏਆਈਏ ਵਲੋਂ ਐਂਬਰਟਨ ਡਰਾਈਵ ਐਲਕਰਿਜ ਮੈਰੀਲੈਂਡ ਵਿਖੇ ਭਾਰਤੀ ਕੌਂਸਲੇਟ ਜਨਰਲ ਵਾਸ਼ਿੰਗਟਨ ਡੀ.ਸੀ. ਦੇ ਅਧਿਕਾਰੀਆਂ ਦੇ ਸਨਮਾਨ ਵਿੱਚ ਇਕ ਸ਼ਾਨਦਾਰ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਅਸਲ ’ਚ ਭਾਰਤੀ ਕੌਂਸਲੇਟ ਜਨਰਲ ਦੇ ਕੌਂਸਲਰ ਪਾਸਪੋਰਟ ਅਤੇ ਵੀਜ਼ਾ ਵਿੰਗ ਦੇ ਵਾਸ਼ਿੰਗਟਨ ਡੀ੍ਹ ਸੀ ਵਿੱਚ ਸਥਿਤ ਭਾਰਤੀ ਕੌਂਸਲੇਟ ਦੇ ਅਧਿਕਾਰੀ ਸ਼੍ਰੀ ਅੰਸ਼ੁਲ ਸ਼ਰਮਾ, ਜੋ ਆਪਣੇ ਅਹੁਦੇ ’ਤੇ ਸੇਵਾਵਾਂ ਦੇ ਕੇ ਵਾਪਸ ਭਾਰਤ ਜਾ ਰਹੇ ਨੇ ਨੇ। ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਹੈ।