Begin typing your search above and press return to search.

ਅਮਰੀਕਾ ’ਚ ਬੱਸ ਅਤੇ ਟਰੱਕ ਦੀ ਟੱਕਰ, 8 ਪ੍ਰਵਾਸੀਆਂ ਦੀ ਮੌਤ

ਫਲੋਰੀਡਾ, 15 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਇਕ ਬੱਸ ਅਤੇ ਫੋਰਡ ਰੇਂਜਰ ਟਰੱਕ ਦੀ ਟੱਕਰ ਕਾਰਨ 8 ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਜ਼ਖਮੀ ਹੋ ਗਏ। ਹਾਦਸੇ ਵੇਲੇ ਬੱਸ ਵਿਚ 53 ਜਣੇ ਸਵਾਰ ਸਨ ਜਿਨ੍ਹਾਂ ਨੂੰ ਖੇਤਾਂ ਵਿਚ ਕੰਮ ਵਾਸਤੇ ਲਿਜਾਇਆ ਜਾ ਰਿਹਾ ਸੀ। ਮੈਰੀਅਨ ਕਾਊਂਟੀ ਵਿਚ ਵਾਪਰੇ […]

ਅਮਰੀਕਾ ’ਚ ਬੱਸ ਅਤੇ ਟਰੱਕ ਦੀ ਟੱਕਰ, 8 ਪ੍ਰਵਾਸੀਆਂ ਦੀ ਮੌਤ

Editor EditorBy : Editor Editor

  |  15 May 2024 7:45 AM GMT

  • whatsapp
  • Telegram

ਫਲੋਰੀਡਾ, 15 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਇਕ ਬੱਸ ਅਤੇ ਫੋਰਡ ਰੇਂਜਰ ਟਰੱਕ ਦੀ ਟੱਕਰ ਕਾਰਨ 8 ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਜ਼ਖਮੀ ਹੋ ਗਏ। ਹਾਦਸੇ ਵੇਲੇ ਬੱਸ ਵਿਚ 53 ਜਣੇ ਸਵਾਰ ਸਨ ਜਿਨ੍ਹਾਂ ਨੂੰ ਖੇਤਾਂ ਵਿਚ ਕੰਮ ਵਾਸਤੇ ਲਿਜਾਇਆ ਜਾ ਰਿਹਾ ਸੀ। ਮੈਰੀਅਨ ਕਾਊਂਟੀ ਵਿਚ ਵਾਪਰੇ ਹਾਦਸੇ ਮਗਰੋਂ ਪੁਲਿਸ ਨੇ ਪਿਕਅੱਪ ਟਰੱਕ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਵਿਰੁੱਧ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।

ਤੋਂ ਵੱਧ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ

ਪੁਲਿਸ ਨੇ ਦੱਸਿਆ ਕਿ ਪਿਕਅੱਪ ਟਰੱਕ ਇਕ ਪਾਸੇ ਤੋਂ ਬੱਸ ਵਿਚ ਵੱਜਿਆ ਜਿਸ ਮਗਰੋਂ ਬੱਸ ਬੇਕਾਬੂ ਹੋ ਕੇ ਖੇਤਾਂ ਵਿਚ ਪਲਟ ਗਈ। ਫਿਲਹਾਲ ਮਰਨ ਵਾਲਿਆਂ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਇਤਲਾਹ ਦਿਤੀ ਗਈ ਹੈ। ਫਲੋਰੀਡਾ ਹਾਈਵੇਅ ਪੈਟਰੌਲ ਵੱਲੋਂ ਹਾਦਸੇ ਦੇ ਕਾਰਨ ਦੀ ਪੜਤਾਲ ਕੀਤੀ ਜਾ ਰਹੀ ਹੈ। ਹਾਦਸੇ ਦੇ ਜ਼ਖਮੀਆਂ ਵਿਚ ਪ੍ਰਾਈਵੇਅ ਕੰਪਨੀ ਦਾ ਮਾਲਕ ਵੀ ਸ਼ਾਮਲ ਹੈ ਜੋ ਕਿਰਤੀਆਂ ਨੂੰ ਤਰਬੂਜ਼ ਦੇ ਖੇਤਾਂ ਵੱਲ ਲਿਜਾ ਰਿਹਾ ਸੀ। ਜ਼ਖਮੀਆਂ ਵਿਚੋਂ ਅੱਠ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਦਕਿ ਬਾਕੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਬੱਸ ਹਾਦਸਾਗ੍ਰਸਤ ਹੋਣ ਮਗਰੋਂ ਅਫਵਾਹ ਉਡ ਗਈ ਕਿ ਸਕੂਲੀ ਬੱਚਿਆਂ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ ਪਰ ਮੈਰੀਅਨ ਕਾਊਂਟੀ ਦੇ ਪਬਲਿਕ ਸਕੂਲਾਂ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਸਕੂਲੀ ਬੱਸਾਂ ਦੀ ਵਰਤੋਂ ਜ਼ਖਮੀਆਂ ਨੂੰ ਹਸਪਤਾਲ ਲਿਜਾਣ ਵਾਸਤੇ ਕੀਤੀ ਗਈ ਅਤੇ ਹਾਦਸੇ ਵਿਚ ਕੋਈ ਸਕੂਲੀ ਬੱਸ ਸ਼ਾਮਲ ਨਹੀਂ ਸੀ।

40 ਖੇਤਾਂ ਵਿਚ ਕੰਮ ਵਾਸਤੇ ਜਾ ਰਹੇ ਸਨ ਬੱਸ ਵਿਚ ਸਵਾਰ ਪ੍ਰਵਾਸੀ

ਬੱਸ ਦੀ ਮਾਲਕ ਅਲਵੇਰਾ ਟ੍ਰਕਿੰਗ ਹਾਰਵੈਸਟਿੰਗ ਕਾਰਪੋਰੇਸ਼ਨ ਦੱਸੀ ਜਾ ਰਹੀ ਹੈ ਜਿਸ ਵੱਲੋਂ ਹਾਲ ਹੀ ਵਿਚ ਆਰਜ਼ੀ ਡਰਾਈਵਰ ਦੀ ਭਰਤੀ ਵਾਸਤੇ ਇਸ਼ਤਿਹਾਰ ਦਿਤਾ ਗਿਆ। ਦੂਜੇ ਪਾਸੇ ਅਮਰੀਕਾ ਦੇ ਕਿਰਤ ਵਿਭਾਗ ਮੁਤਾਬਕ ਅਲਵੇਰਾ ਵੱਲੋਂ ਹਾਲ ਹੀ ਵਿਚ 43 ਵਿਦੇਸ਼ੀ ਕਾਮਿਆਂ ਦੀ ਭਰਤੀ ਵਾਸਤੇ ਐਚ-2ਏ ਇੰਮੀਗ੍ਰੇਸ਼ਨ ਯੋਜਨਾ ਅਧੀਨ ਅਰਜ਼ੀ ਦਾਇਰ ਕੀਤੀ ਗਈ ਸੀ। ਐਚ-2ਏ ਪ੍ਰੋਗਰਾਮ ਅਮਰੀਕਾ ਦੇ ਇੰਪਲੌਇਰਜ਼ ਨੂੰ ਆਪਣੀਆਂ ਜ਼ਰੂਰਤਾਂ ਵਾਸਤੇ ਵਿਦੇਸ਼ਾਂ ਤੋਂ ਕਿਰਤੀਆਂ ਦੀ ਭਰਤੀ ਕਰਨ ਦੀ ਇਜਾਜ਼ਤ ਦਿੰਦਾ ਹੈ। ਫਲੋਰੀਡਾ ਦੇ ਖੇਤਾਂਵਿਚ ਹਰ ਸਾਲ ਵਿਦੇਸ਼ਾਂ ਤੋਂ 50 ਹਜ਼ਾਰ ਕਿਰਮੀ ਕੰਮ ਕਰਨ ਆਉਂਦੇ ਹਨ। ਫਲੋਰੀਡਾ ਫਰੂਟ ਐਂਡ ਵੈਜੀਟੇਬਲ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ ਕਿਰਤੀਆਂ ਨੂੰ ਤਕਰੀਬਨ 15 ਡਾਲਰ ਪ੍ਰਤੀ ਘੰਟਾ ਦਾ ਮਿਹਨਤਾਨਾ ਮਿਲਦਾ ਹੈ।

Next Story
ਤਾਜ਼ਾ ਖਬਰਾਂ
Share it