ਅਮਰੀਕਾ ’ਚ ਪਤਨੀ ਅਤੇ ਸੱਸ-ਸਹੁਰੇ ਦਾ ਕਾਤਲ ਸਾਬਤ ਹੋਇਆ ਗੁਰਪ੍ਰੀਤ ਸਿੰਘ
ਵੈਸਟ ਚੈਸਟਰ, 14 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਓਹਾਇਓ ਸੂਬੇ ਵਿਚ ਪਤਨੀ ਅਤੇ ਸੱਸ-ਸਹੁਰੇ ਸਣੇ ਚਾਰ ਜਣਿਆਂ ਦਾ ਕਤਲ ਕਰਨ ਵਾਲੇ ਗੁਰਪ੍ਰੀਤ ਸਿੰਘ ਨੂੰ ਉਮਰ ਕੈਦ ਸੁਣਾਈ ਜਾਵੇ ਜਾਂ ਮੌਤ ਦੀ ਸਜ਼ਾ, ਬਾਰੇ ਫੈਸਲਾ ਮੰਗਲਵਾਰ ਨੂੰ ਆ ਸਕਦਾ ਹੈ। ਤਿੰਨ ਜੱਜਾਂ ਦਾ ਪੈਨਲ 41 ਸਾਲ ਦੇ ਗੁਰਪ੍ਰੀਤ ਸਿੰਘ ਦੀ ਕਿਸਮਤ ਦਾ ਫੈਸਲਾ ਕਰੇਗਾ ਕਿਉਂਕਿ […]
By : Editor Editor
ਵੈਸਟ ਚੈਸਟਰ, 14 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਓਹਾਇਓ ਸੂਬੇ ਵਿਚ ਪਤਨੀ ਅਤੇ ਸੱਸ-ਸਹੁਰੇ ਸਣੇ ਚਾਰ ਜਣਿਆਂ ਦਾ ਕਤਲ ਕਰਨ ਵਾਲੇ ਗੁਰਪ੍ਰੀਤ ਸਿੰਘ ਨੂੰ ਉਮਰ ਕੈਦ ਸੁਣਾਈ ਜਾਵੇ ਜਾਂ ਮੌਤ ਦੀ ਸਜ਼ਾ, ਬਾਰੇ ਫੈਸਲਾ ਮੰਗਲਵਾਰ ਨੂੰ ਆ ਸਕਦਾ ਹੈ। ਤਿੰਨ ਜੱਜਾਂ ਦਾ ਪੈਨਲ 41 ਸਾਲ ਦੇ ਗੁਰਪ੍ਰੀਤ ਸਿੰਘ ਦੀ ਕਿਸਮਤ ਦਾ ਫੈਸਲਾ ਕਰੇਗਾ ਕਿਉਂਕਿ ਓਹਾਇਓ ਦੇ ਗਵਰਨਰ ਮਾਈਕ ਡਿਵਾਈਨ ਵੱਲੋਂ ਦਸੰਬਰ 2020 ਵਿਚ ਮੌਤ ਦੀ ਸਜ਼ਾ ’ਤੇ ਰੋਕ ਲਾ ਦਿਤੀ ਗਈ ਸੀ।
ਉਮਰ ਕੈਦ ਜਾਂ ਸਜ਼ਾ-ਏ-ਮੌਤ ਬਾਰੇ ਫੈਸਲਾ ਕਰਨਗੇ 3 ਜੱਜ
ਓਹਾਇਓ ਵਿਚ ਆਖਰੀ ਵਾਰ 18 ਜੁਲਾਈ 2018 ਨੂੰ ਇਕ ਕੈਦੀ ਨੂੰ ਸਜ਼ਾ ਏ ਮੌਤ ਦਿਤੀ ਗਈ। 28 ਅਪ੍ਰੈਲ 2019 ਨੂੰ ਵੈਸਟ ਚੈਸਟਰ ਦੇ ਇਕ ਘਰ ਵਿਚ ਹੌਲਨਾਕ ਵਾਰਦਾਤ ਬਾਰੇ ਪਤਾ ਲੱਗਾ ਜਦੋਂ ਚਾਰ ਜਣਿਆਂ ਦੀਆਂ ਖੂਨ ਨਾਲ ਲੱਥਪਥ ਲਾਸ਼ਾਂ ਪੁਲਿਸ ਨੇ ਬਰਾਮਦ ਕੀਤੀਆਂ। ਮਰਨ ਵਾਲਿਆਂ ਦੀ ਸ਼ਨਾਖਤ 39 ਸਾਲ ਦੀ ਸ਼Çਲੰਦਰਜੀਤ ਕੌਰ, ਉਸ ਦੀ ਮਾਤਾ ਪਰਮਜੀਤ ਕੌਰ ਅਤੇ ਪਿਤਾ ਹਕੀਕਤ ਸਿੰਘ ਪਨਾਗ ਤੋਂ ਇਲਾਵਾ ਸ਼Çਲੰਦਰਜੀਤ ਕੌਰ ਦੀ ਮਾਸੀ ਅਮਰਜੀਤ ਕੌਰ ਵਜੋਂ ਕੀਤੀ ਗਈ। ਓਹਾਇਓ ਸੂਬੇ ਦੀ ਜੇਲ੍ਹ ਵਿਚ ਬੰਦ ਗੁਰਪ੍ਰੀਤ ਸਿੰਘ ਹੁਣ ਤੱਕ ਖੁਦ ਨੂੰ ਬੇਗੁਨਾਹ ਦੱਸਦਾ ਆਇਆ ਹੈ ਅਤੇ 10 ਹਜ਼ਾਰ ਮੀਲ ਦੂਰ ਪੰਜਾਬ ਵਿਚ ਬੈਠੇ ਉਸ ਦੇ ਮਾਪੇ ਉਸ ਦੀ ਰਿਹਾਈ ਲਈ ਅਰਦਾਸਾਂ ਕਰਦੇ ਰਹੇ। ਦੂਜੇ ਪਾਸੇ ਕਤਲਕਾਂਡ ਦੌਰਾਨ ਜਾਨ ਗਵਾਉਣ ਵਾਲੀ ਅਮਰਜੀਤ ਕੌਰ ਦਾ ਕੈਨੇਡਾ ਰਹਿੰਦਾ ਬੇਟਾ ਰੋਜ਼ਾਨਾ ਸਵੇਰੇ ਉਠ ਕੇ ਆਪਣੀ ਮਾਂ ਦੀ ਤਸਵੀਰ ਵੱਲ ਵੇਖਦਾ ਹੈ ਅਤੇ ਵਾਅਦਾ ਕਰਦਾ ਹੈ ਕਿ ਇਨਸਾਫ਼ ਹੋ ਕੇ ਰਹੇਗਾ ਅਤੇ ਕਾਤਲ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇਗੀ।
2019 ਵਿਚ ਹੋਇਆ ਪਰਵਾਰ ਦੇ ਚਾਰ ਜੀਆਂ ਦਾ ਕਤਲ
ਪਿਛਲੇ ਸਾਲ ਮੁੜ ਸ਼ੁਰੂ ਹੋਏ ਮੁਕੱਦਮੇ ਉਤੇ ਕੈਨੇਡਾ, ਆਸਟ੍ਰੇਲੀਆ ਅਤੇ ਪੰਜਾਬ ਰਹਿੰਦੇ ਪਰਵਾਰਾਂ ਦੀ ਨਜ਼ਰ ਹੈ ਜੋ ਇਸ ਕਤਲਕਾਂਡ ਕਾਰਨ ਸਿੱਧੇ ਤੌਰ ’ਤੇ ਪ੍ਰਭਾਵਤ ਹੋਏ। ਅਮਰਜੀਤ ਕੌਰ ਦਾ ਇਕ ਬੇਟਾ ਜਸਦੀਪ ਹਾਂਸ ਟੋਰਾਂਟੋ ਰਹਿੰਦਾ ਹੈ ਜਦਕਿ ਦੂਜਾ ਬੇਟਾ ਗੁਰਿੰਦਰ ਹਾਂਸ ਮੈਲਬਰਨ ਵਿਖੇ ਰਹਿ ਰਿਹਾ ਹੈ। ਗੁਰਪ੍ਰੀਤ ਸਿੰਘ ਦੀ ਸੱਸ ਪਰਮਜੀਤ ਕੌਰ ਅਤੇ ਅਮਰਜੀਤ ਕੌਰ ਸਕੀਆਂ ਭੈਣਾਂ ਸਨ ਜਿਨ੍ਹਾਂ ਦਾ ਛੋਟਾ ਭਰਾ ਨਿਰਭੈਅ ਸਿੰਘ ਕੈਲੇਫੋਰਨੀਆ ਦੇ ਸੈਨ ਹੋਜ਼ੇ ਸ਼ਹਿਰ ਵਿਚ ਰਹਿੰਦਾ ਹੈ। ਨਿਰਭੈਅ ਸਿੰਘ ਖੂਨ ਨਾਲ ਲਥਪਥ ਆਪਣੀਆਂ ਭੈਣਾਂ ਦੀਆਂ ਲਾਸ਼ਾਂ ਬਾਰੇ ਸੋਚ ਕੇ ਅੱਜ ਵੀ ਕੰਬ ਉਠਦਾ ਹੈ। ਨਿਰਭੈਅ ਸਿੰਘ ਅਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਨੂੰ ਕੁਝ ਰਾਹਤ ਮਹਿਸੂਸ ਹੁੰਦੀ ਹੈ ਜਦੋਂ ਗੁਰਪ੍ਰੀਤ ਅਤੇ ਸ਼Çਲੰਦਰਜੀਤ ਕੌਰ ਦੇ ਤਿੰਨ ਬੱਚਿਆਂ ਦੀ ਪਰਵਰਿਸ਼ ਵਿਚ ਰੁੱਝੇ ਹੁੰਦੇ ਹਨ। ਇਸ ਵੇਲੇ ਬੱਚਿਆਂ ਦੀ ਉਮਰ 16 ਸਾਲ, 13 ਸਾਲ ਅਤੇ 8 ਸਾਲ ਹੋ ਚੁੱਕੀ ਹੈ। ਬੱਚਿਆਂ ਦੀ ਬਿਹਤਰ ਪਰਵਰਿਸ਼ ਵਾਸਤੇ ਹਰਪ੍ਰੀਤ ਕੌਰ ਨੇ ਨੌਕਰੀ ਛੱਡ ਦਿਤੀ ਅਤੇ ਉਹ ਆਪਣੇ ਬੱਚਿਆਂ ਸਣੇ ਛੇ ਬੱਚਿਆਂ ਦੇ ਕੰਮਾਂ ਵਿਚ ਹੀ ਰੁੱਝੀ ਰਹਿੰਦੀ ਹੈ। ਉਧਰ ਮੈਰੀਲੈਂਡ ਸੂਬੇ ਵਿਚ ਰਹਿੰਦੇ ਨਿਰਭੈਅ ਸਿੰਘ ਦੇ ਭਰਾ ਅਜੈਬ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਸੇ ਦਿਨ ਸ਼ਾਂਤੀ ਮਿਲੇਗੀ ਜਦੋਂ ਗੁਰਪ੍ਰੀਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਇਥੇ ਦਸਣਾ ਬਣਦਾ ਹੈ ਕਿ ਗੁਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ ਘਰ ਪੁੱਜਾ ਤਾਂ ਉਸ ਦੀ ਪਤਨੀ, ਸੱਸ-ਸਹੁਰਾ ਅਤੇ ਮਾਸੀ ਸੱਸ ਖੂਨ ਨਾਲ ਲਥਪਥ ਪਏ ਸਨ। ਪੁਲਿਸ ਮੌਕੇ ’ਤੇ ਪੁੱਜੀ ਤਾਂ ਗੁਰਪ੍ਰੀਤ ਦੇ ਹੱਥਾਂ ’ਤੇ ਖੂਨ ਹੀ ਖੂਨ ਨਜ਼ਰ ਆ ਰਿਹਾ ਸੀ। ਪੁਲਿਸ ਨੇ ਮੈਡੀਕਲ ਟੈਸਟ ਕਰਵਾਇਆ ਤਾਂ ਗੁਰਪ੍ਰੀਤ ਦੇ ਹੱਥਾਂ ਵਿਚ ਗੋਲੀਆਂ ਦੇ ਬਾਰੂਦ ਦੇ ਕਣ ਮੌਜੂਦ ਸਨ। ਅਜੈਬ ਸਿੰਘ ਮੁਤਾਬਕ ਗੁਰਪ੍ਰੀਤ ਨੇ ਗਰੀਨ ਕਾਰਡ ਵਾਸਤੇ ਸ਼Çਲੰਦਰਜੀਤ ਕੌਰ ਨਾਲ ਵਿਆਹ ਕਰਵਾਇਆ ਅਤੇ ਆਪਣੇ ਸਹੁਰੇ ਦੀ ਜ਼ਮੀਨ ਉਪਰ ਵੀ ਉਸ ਦੀ ਅੱਖ ਸੀ। ਇਸ ਦੇ ਉਲਟ ਗੁਰਪ੍ਰੀਤ ਦੇ ਪਰਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜ਼ਮੀਨ ਦੀ ਘਾਟ ਨਹੀਂ ਅਤੇ ਅਮਰੀਕਾ ਵਿਚ ਰਹਿੰਦਿਆਂ ਗੁਰਪ੍ਰੀਤ ਨੇ ਟ੍ਰਾਂਸਪੋਰਟ ਦਾ ਵੱਡਾ ਕਾਰੋਬਾਰ ਖੜ੍ਹਾ ਕਰ ਲਿਆ। ਇੰਡਿਆਨਾ ਵਿਚ ਆਪਣਾ ਮਕਾਨ ਬਣਾਇਆ ਅਤੇ ਬੈਂਕ ਖਾਤੇ ਡਾਲਰਾਂ ਨਾਲ ਭਰੇ ਹੋਏ ਸਨ। ਉਹ ਸਾਰੇ ਪਰਵਾਰ ਦੇ ਬਿਲ ਖੁਦ ਅਦਾ ਕਰਦਾ ਸੀ। ਦੂਜੇ ਪਾਸੇ ਚਾਰ ਕਤਲਾਂ ਦੇ ਮਕਸਦ ਬਾਰੇ ਸਰਕਾਰੀ ਵਕੀਲਾਂ ਨੇ ਕਿਹਾ ਕਿ ਕਿਸੇ ਗੈਰ ਔਰਤ ਨਾਲ ਸਬੰਧ ਅਤੇ ਪਤਨੀ ਨਾਲ ਰਿਸ਼ਤੇ ਵਿਚ ਵਿਗਾੜ, ਦਿਲ ਦਹਿਲਾਉਣ ਵਾਲੀ ਵਾਰਦਾਤ ਦਾ ਕਾਰਨ ਹੋ ਸਕਦੇ ਹਨ।