ਅਮਰੀਕਾ ’ਚ ਤਿਉਹਾਰ ਮਨਾ ਰਹੇ ਲੋਕਾਂ ’ਤੇ ਗੋਲੀਬਾਰੀ, 2 ਹਲਾਕ, 18 ਜ਼ਖਮੀ
ਟੈਂਪਾ, 30 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਹੈਲੋਵੀਨ ਮਨਾ ਰਹੇ ਲੋਕਾਂ ਵਿਚ ਭਾਜੜ ਪੈ ਗਈ ਜਦੋਂ ਅਚਾਨਕ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਟੈਂਪਾ ਸ਼ਹਿਰ ਵਿਚ ਹੋਈ ਗੋਲੀਬਾਰੀ ਦੌਰਾਨ 2 ਜਣਿਆਂ ਦੀ ਮੌਤ ਹੋਣ ਅਤੇ 18 ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਵੱਡੇ ਤੜਕੇ ਤਿੰਨ ਵਜੇ ਹੋਈ […]
By : Hamdard Tv Admin
ਟੈਂਪਾ, 30 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਹੈਲੋਵੀਨ ਮਨਾ ਰਹੇ ਲੋਕਾਂ ਵਿਚ ਭਾਜੜ ਪੈ ਗਈ ਜਦੋਂ ਅਚਾਨਕ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਟੈਂਪਾ ਸ਼ਹਿਰ ਵਿਚ ਹੋਈ ਗੋਲੀਬਾਰੀ ਦੌਰਾਨ 2 ਜਣਿਆਂ ਦੀ ਮੌਤ ਹੋਣ ਅਤੇ 18 ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਵੱਡੇ ਤੜਕੇ ਤਿੰਨ ਵਜੇ ਹੋਈ ਜਦੋਂ ਕਈ ਬਾਰਜ਼ ਅਤੇ ਕਲੱਬਾਂ ਵਿਚ ਸੈਂਕੜੇ ਲੋਕ ਮੌਜੂਦ ਸਨ। ਆਨਲਾਈਨ ਵੀਡੀਓਜ਼ ਵਿਚ ਦੇਖਿਆ ਜਾ ਸਕਦਾ ਹੈ ਕਿ ਲੋਕ ਹੈਲੋਵੀਨ ਦੀਆਂ ਪੁਸ਼ਾਕਾਂ ਵਿਚ ਸ਼ਰਾਬ ਪੀ ਰਹੇ ਸਨ ਜਦੋਂ ਗੋਲੀਆਂ ਚੱਲੀਆਂ। ਲੋਕਾਂ ਨੂੰ ਜਿਧਰ ਰਾਹ ਲੱਭਿਆ, ਉਨ੍ਹਾਂ ਨੇ ਦੌੜਨਾ ਸ਼ੁਰੂ ਕਰ ਦਿਤਾ ਅਤੇ ਕੁਝ ਰੈਸਟੋਰੈਂਟ ਵਿਚ ਮੇਜ਼ਾਂ ਹੇਠ ਲੁਕ ਗਏ।
ਫਲੋਰੀਡਾ ਦੇ ਟੈਂਪਾ ਸੂਬੇ ਵਿਚ ਵਾਪਰੀ ਵਾਰਦਾਤ
ਪੁਲਿਸ ਦਾ ਮੰਨਣਾ ਹੈ ਕਿ ਗੋਲੀਬਾਰੀ ਦੀ ਵਾਰਦਾਤ ਦੋ ਧਿਰਾਂਵਿਚਾਲੇ ਹੋਏ ਝਗੜੇ ਦਾ ਨਤੀਜਾ ਸੀ ਪਰ ਫਿਲਹਾਲ ਇਸ ਬਾਰੇ ਤਸਦੀਕ ਨਹੀਂ ਕੀਤੀ ਜਾ ਸਕੀ। ਪੁਲਿਸ ਮੁਤਾਬਕ ਗੋਲੀਆਂ ਚਲਾਉਣ ਵਾਲੇ ਘੱਟੋ ਘੱਟ ਦੋ ਜਣੇ ਸਨ ਜਿਨ੍ਹਾਂ ਵਿਚੋਂ ਇਕ ਨੇ ਖੁਦ ਨੂੰ ਪੁਲਿਸ ਹਵਾਲੇ ਕਰ ਦਿਤਾ। ਗੋਲੀਬਾਰੀ ਵੇਲੇ ਪੁਲਿਸ ਵਾਲੇ ਸੁਰੱਖਿਆ ਬੰਦੋਬਸਤ ਸੰਭਾਲ ਰਹੇ ਸਨ ਪਰ ਇਨ੍ਹਾਂ ਵਿਚੋਂ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ। ਅਮਰੀਕਾ ਵਿਚ ਭੀੜ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਦੀਆਂ ਵਾਰਦਾਤਾਂ ਆਮ ਗੱਲ ਹੈ। ਪਿਛਲੇ ਦਿਨੀਂ ਮੈਨੇ ਸੂਬੇ ਦੇ ਲੂਈਸਟਨ ਸ਼ਹਿਰ ਵਿਚ ਇਕ ਮਾਨਸਿਕ ਰੋਗੀ ਵੱਲੋਂ ਕੀਤੀ ਗੋਲੀਬਾਰੀ ਦੌਰਾਨ 18 ਜਣਿਆਂ ਦੀ ਜਾਨ ਗਈ।