ਅਮਰੀਕਾ ’ਚ ਜਸਕੀਰਤ ਸਿੰਘ ਨੇ ਰਚਿਆ ਇਤਿਹਾਸ
ਵਾਸ਼ਿੰਗਟਨ, 14 ਅਗਸਤ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ 21 ਸਾਲ ਦੇ ਸਿੱਖ ਨੌਜਵਾਨ ਜਸਕੀਰਤ ਸਿੰਘ ਨੇ ਇਤਿਹਾਸ ਰਚ ਦਿੱਤਾ। ਉਸ ਨੇ ਅਮਰੀਕਾ ਦੀ ਸਮੁੰਦਰੀ ਫ਼ੌਜ ਵਿੱਚ ਆਪਣੀ ਦਸਤਾਰ ਤੇ ਦਾੜ੍ਹੀ ਸਣੇ ਟ੍ਰੇਨਿੰਗ ਪੂਰੀ ਕਰ ਲਈ। ਇਹ ਪਹਿਲੀ ਵਾਰ ਐ, ਜਦੋਂ ਸਿੱਖੀ ਸਰੂਪ ਵਿੱਚ ਕਿਸੇ ਵਿਅਕਤੀ ਨੇ ਯੂਐਸ ਮਰੀਨ ਕਮਾਂਡੋ ਦੀ ਟ੍ਰੇਨਿੰਗ ਮੁਕੰਮਲ ਕੀਤੀ ਹੈ।ਜਸਕੀਰਤ […]
By : Editor (BS)
ਵਾਸ਼ਿੰਗਟਨ, 14 ਅਗਸਤ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ 21 ਸਾਲ ਦੇ ਸਿੱਖ ਨੌਜਵਾਨ ਜਸਕੀਰਤ ਸਿੰਘ ਨੇ ਇਤਿਹਾਸ ਰਚ ਦਿੱਤਾ। ਉਸ ਨੇ ਅਮਰੀਕਾ ਦੀ ਸਮੁੰਦਰੀ ਫ਼ੌਜ ਵਿੱਚ ਆਪਣੀ ਦਸਤਾਰ ਤੇ ਦਾੜ੍ਹੀ ਸਣੇ ਟ੍ਰੇਨਿੰਗ ਪੂਰੀ ਕਰ ਲਈ। ਇਹ ਪਹਿਲੀ ਵਾਰ ਐ, ਜਦੋਂ ਸਿੱਖੀ ਸਰੂਪ ਵਿੱਚ ਕਿਸੇ ਵਿਅਕਤੀ ਨੇ ਯੂਐਸ ਮਰੀਨ ਕਮਾਂਡੋ ਦੀ ਟ੍ਰੇਨਿੰਗ ਮੁਕੰਮਲ ਕੀਤੀ ਹੈ।
ਜਸਕੀਰਤ ਸਿੰਘ ਨੇ ਸ਼ੁੱਕਰਵਾਰ ਨੂੰ ਇਹਿਤਾਸ ਰਚਦੇ ਹੋਏ ਸੈਨ ਡਿਆਗੋ ਵਿੱਚ ਮਰੀਨ ਕੌਰਪਸ ਰਿਕਰਿਊਟ ਟ੍ਰੇਨਿੰਗ ਪੂਰੀ ਕੀਤੀ। ਦੱਸ ਦੇਈਏ ਕਿ ਅਪ੍ਰੈਲ ਮਹੀਨੇ ਵਿੱਚ ਅਮਰੀਕਾ ਦੀ ਇੱਕ ਫੈਡਰਲ ਕੋਰਟ ਨੇ ਇਹ ਹੁਕਮ ਦਿੱਤਾ ਸੀ ਕਿ ਅਮਰੀਕੀ ਫ਼ੌਜ ਵਿੱਚ ਕੋਈ ਵੀ ਕਰਮੀ ਆਪਣੀਆਂ ਧਾਰਮਿਕ ਮਾਨਤਾਵਾਂ ਸਣੇ ਸੇਵਾਵਾਂ ਦੇ ਸਕਦਾ ਹੈ।
ਦੱਸਣਾ ਬਣਦਾ ਹੈ ਕਿ ਤਿੰਨ ਸਿੱਖ, ਯਹੂਦੀ ਅਤੇ ਮੁਸਿਲਮ ਨੌਜਵਾਨਾਂ ਨੇ ਮਰੀਨ ਕਮਾਂਡੋ ਦੀ ਟ੍ਰੇਨਿੰਗ ਦੌਰਾਨ ਉਨ੍ਹਾਂ ਦੀਆਂ ਧਾਰਮਿਕ ਮਾਨਤਾਵਾਂ ਦਾ ਪਾਲਣ ਕਰਨ ਦੀ ਮੰਗ ਨੂੰ ਲੈ ਕੇ ਮੁਕੱਦਮਾ ਕੀਤਾ ਸੀ। ਇਸੇ ਮੁਕੱਦਮੇ ’ਤੇ ਫ਼ੈਡਰਲ ਕੋਰਟ ਨੇ ਅਪ੍ਰੈਲ ਮਹੀਨੇ ਵਿੱਚ ਹੁਕਮ ਜਾਰੀ ਕੀਤਾ।
ਰਿਪੋਰਟ ਮੁਤਾਬਕ ਅਮਰੀਕਾ ਦੀ ਥਲ ਸੈਨਾ ਅਤੇ ਹਵਾਈ ਫ਼ੌਜ ਵਿੱਚ ਸਿੱਖ ਜਵਾਨਾਂ ਦੀ ਭਰਤੀ ਕੀਤੀ ਜਾਂਦੀ ਹੈ, ਪਰ ਸਮੁੰਦਰੀ ਫੌਜ ਵਿੱਚ ਸੀਮਤ ਗਿਣਤੀ ਵਿੱਚ ਹੀ ਸਿੱਖਾਂ ਜਵਾਨਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਨ੍ਹਾਂ ’ਤੇ ਵੀ ਮਰੀਨ ਕਮਾਂਡੋ ਦੀ ਟ੍ਰੇਨਿੰਗ ਲਈ ਕਾਫ਼ੀ ਜ਼ਿਆਦਾ ਪਾਬੰਦੀਆਂ ਲੱਗੀਆਂ ਹੋਈਆਂ ਨੇ। ਮਰੀਨ ਕਮਾਂਡੋ ਦੀ ਟ੍ਰੇਨਿੰਗ ਲਈ ਜਵਾਨਾਂ ਨੂੰ ਆਪਣੇ ਕੇਸ ਅਤੇ ਦਾੜ੍ਹੀ ਕਟਵਾਉਣੀ ਪੈਂਦੀ ਸੀ। ਇਹੀ ਕਾਰਨ ਸੀ ਕਿ ਮਰੀਨ ਕਮਾਂਡੋ ਦੀ ਟ੍ਰੇਨਿੰਗ ਵਿੱਚ ਸਿੱਖ ਜਵਾਨਾਂ ਨੂੰ ਆਪਣੀਆਂ ਧਾਰਮਿਕ ਮਾਨਤਾਵਾਂ ਨੂੰ ਛੱਡਣਾ ਪੈਂਦਾ ਸੀ, ਪਰ ਫੈਡਰਲ ਕੋਰਟ ਦੇ ਹੁਕਮ ਮਗਰੋਂ ਉਨ੍ਹਾਂ ਨੂੰ ਰਾਹਤ ਮਿਲ ਗਈ। ਹੁਣ ਦਸਤਾਰ ਤੇ ਦਾੜ੍ਹੀ ਸਣੇ ਮਰੀਨ ਕਮਾਂਡੋ ਦੀ ਟ੍ਰੇਨਿੰਗ ਕੀਤੀ ਜਾ ਸਕਦੀ ਹੈ।