ਅਮਰੀਕਾ ’ਚ ਗਰਮੀ ਨੇ ਵਧਾਈ ਕੋਰੋਨਾ ਮਰੀਜ਼ਾਂ ਦੀ ਗਿਣਤੀ
ਵਾਸ਼ਿੰਗਟਨ, 31 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਗਰਮੀ ਦੇ ਨਾਲ-ਨਾਲ ਕੋਰੋਨਾ ਮਰੀਜ਼ਾਂ ਨੇ ਵੀ ਅਤਿ ਮਚਾਉਣੀ ਸ਼ੁਰੂ ਕਰ ਦਿਤੀ ਹੈ ਅਤੇ ਸੈਂਟਰ ਫੌਰ ਡਿਜ਼ੀਜ਼ ਕੰਟਰੋਲ ਵੱਲੋਂ ਨਵੀਂ ਲਹਿਰ ਆਉਣ ਦੀ ਚਿਤਾਵਨੀ ਦਿਤੀ ਗਈ ਹੈ। ਸੀ.ਡੀ.ਸੀ. ਦੇ ਡਾ. ਬਰੈਂਡਨ ਜੈਕਸਨ ਨੇ ਕਿਹਾ ਕਿ ਸੱਤ ਮਹੀਨੇ ਬਾਅਦ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਚਿੰਤਾਵਾਂ ਪੈਦਾ ਕਰ […]
By : Editor (BS)
ਵਾਸ਼ਿੰਗਟਨ, 31 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਗਰਮੀ ਦੇ ਨਾਲ-ਨਾਲ ਕੋਰੋਨਾ ਮਰੀਜ਼ਾਂ ਨੇ ਵੀ ਅਤਿ ਮਚਾਉਣੀ ਸ਼ੁਰੂ ਕਰ ਦਿਤੀ ਹੈ ਅਤੇ ਸੈਂਟਰ ਫੌਰ ਡਿਜ਼ੀਜ਼ ਕੰਟਰੋਲ ਵੱਲੋਂ ਨਵੀਂ ਲਹਿਰ ਆਉਣ ਦੀ ਚਿਤਾਵਨੀ ਦਿਤੀ ਗਈ ਹੈ। ਸੀ.ਡੀ.ਸੀ. ਦੇ ਡਾ. ਬਰੈਂਡਨ ਜੈਕਸਨ ਨੇ ਕਿਹਾ ਕਿ ਸੱਤ ਮਹੀਨੇ ਬਾਅਦ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਚਿੰਤਾਵਾਂ ਪੈਦਾ ਕਰ ਰਿਹਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਇਸ ਵੇਲੇ ਹਸਪਤਾਲਾਂ ਵਿਚ ਭਰਤੀ ਮਰੀਜ਼ਾਂ ਦੀ ਗਿਣਤੀ ਵਿਚ 10 ਫੀ ਸਦੀ ਵਾਧਾ ਹੋਇਆ ਹੈ। 15 ਜੁਲਾਈ ਮਗਰੋਂ ਇਕ ਹਫਤੇ ਦੌਰਾਨ 7 ਹਜ਼ਾਰ ਤੋਂ ਵੱਧ ਮਰੀਜ਼ ਹਸਪਤਾਲਾਂ ਵਿਚ ਭਰਤੀ ਹੋਈ ਜਦਕਿ ਇਸ ਤੋਂ ਪਿਛਲੇ ਹਫਤੇ ਦੌਰਾਨ ਅੰਕੜਾ ਸਾਢੇ ਛੇ ਹਜ਼ਾਰ ਤੋਂ ਵੀ ਘੱਟ ਸੀ। ਐਮਰਜੰਸੀ ਰੂਮਜ਼ ਵਿਚ ਮਰੀਜ਼ਾਂ ਦੀ ਵਧ ਰਹੀ ਆਮਦ ਨੇ ਮੁਲਕ ਵਿਚ ਨਵੀਂ ਲਹਿਰ ਆਉਣ ਦਾ ਖਦਸ਼ਾ ਪੈਦਾ ਕਰ ਦਿਤਾ ਹੈ। ਸੈਂਟਰ ਫੌਰ ਡਿਜ਼ੀਜ਼ ਦੇ ਡਾ. ਬਰੈਂਡਨ ਜੈਕਸਨ ਵੱਲੋਂ ਦਿਤੀ ਚਿਤਾਵਨੀ ਨੂੰ ਹਲਕੇ ਤੌਰ ’ਤੇ ਨਹੀਂ ਲਿਆ ਜਾ ਸਕਦਾ ਕਿਉਂਕਿ ਏਸ਼ੀਆ ਵਿਚ ਕੋਰੋਨਾ ਦਾ ਸਬ-ਵੈਰੀਐਂਟ ਮਿਊਟਾਜੈਨਿਕ ਤੇਜ਼ੀ ਨਾਲ ਫੈਲ ਰਿਹਾ ਹੈ। ਭਾਵੇਂ ਨਵਾਂ ਸਬਵੈਰੀਐਂਟ ਹੁਣ ਤੱਕ ਅਮਰੀਕਾ ਵਿਚ ਸਾਹਮਣੇ ਨਹੀਂ ਆਇਆ ਪਰ ਸਮੇਂ ਦੇ ਨਾਲ ਨਾਲ ਅਤੇ ਮੌਸਮੀ ਤਬਦੀਲੀਆਂ ਨੂੰ ਵੇਖਦਿਆਂ ਮਰੀਜ਼ਾਂ ਦੀ ਗਿਣਤੀ ਵਧਾਉਣ ਦਾ ਕਾਰਨ ਬਣ ਸਕਦਾ ਹੈ। ਨਿਊ ਯਾਰਕ ਦੇ ਐਨ.ਵਾਈ.ਯੂ. ਲੈਂਗੌਨ ਮੈਡੀਕਲ ਸੈਂਟਰ ਵਿਚ ਮੈਡੀਸਨ ਵਿਭਾਗ ਦੇ ਮੁਖੀ ਡਾ. ਮਾਰਕ ਸੀਗਲ ਨੇ ਵੀ ਕੋਰੋਨਾ ਮਾਮਲਿਆਂ ਵਿਚ ਵਾਧੇ ਨੂੰ ਸਮਰ ਵੇਵ ਦੀ ਸ਼ੁਰੂਆਤ ਮੰਨਦਿਆਂ ਲੋਕਾਂ ਨੂੰ ਬੂਸਟਰ ਡੋਜ਼ ਲਗਵਾਉਣ ਦਾ ਸੁਝਾਅ ਦਿਤਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਜਾਂ ਕਮਜ਼ੋਰ ਇਮਿਊਨਿਟੀ ਵਾਲਿਆਂ ਨੂੰ ਬਿਨਾਂ ਦੇਰ ਕੀਤਿਆਂ ਬੂਸਟਰ ਡੋਜ਼ ਲਗਵਾ ਲੈਣੀ ਚਾਹੀਦੀ ਹੈ ਕਿ ਜੇ ਆਖਰੀ ਟੀਕਾ ਲੱਗਿਆ ਛੇ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ।