‘ਅਮਰੀਕਾ ’ਚ ਅੱਜ ਚੋਣਾਂ ਹੋ ਜਾਣ ਤਾਂ ਬਾਇਡਨ ਨੂੰ ਹਰਾ ਦੇਵੇਗੀ ਨਿਕੀ ਹੈਲੀ’
ਵਾਸ਼ਿੰਗਟਨ, 16 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਅੱਜ ਚੋਣਾਂ ਹੋ ਜਾਣ ਤਾਂ ਪੰਜਾਬੀ ਮੂਲ ਦੀ ਨਿੱਕੀ ਹੈਲੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਹਰਾ ਸਕਦੀ ਹੈ। ਜੀ ਹਾਂ, ਇਹ ਦਾਅਵਾ ਤਾਜ਼ਾ ਸਰਵੇਖਣ ਵਿਚ ਕੀਤਾ ਗਿਆ ਹੈ ਜਿਸ ਵਿਚ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਸੰਭਾਵਤ ਉਮੀਦਵਾਰਾਂ ਦੇ ਮੁਕਾਬਲੇ ਰਾਸ਼ਟਰਪਤੀ ਜੋਅ ਬਾਇਡਨ ਦੀ ਦਰਜਾਬੰਦੀ ਤੈਅ ਕਰਨ ਦਾ […]
By : Hamdard Tv Admin
ਵਾਸ਼ਿੰਗਟਨ, 16 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਅੱਜ ਚੋਣਾਂ ਹੋ ਜਾਣ ਤਾਂ ਪੰਜਾਬੀ ਮੂਲ ਦੀ ਨਿੱਕੀ ਹੈਲੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਹਰਾ ਸਕਦੀ ਹੈ। ਜੀ ਹਾਂ, ਇਹ ਦਾਅਵਾ ਤਾਜ਼ਾ ਸਰਵੇਖਣ ਵਿਚ ਕੀਤਾ ਗਿਆ ਹੈ ਜਿਸ ਵਿਚ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਸੰਭਾਵਤ ਉਮੀਦਵਾਰਾਂ ਦੇ ਮੁਕਾਬਲੇ ਰਾਸ਼ਟਰਪਤੀ ਜੋਅ ਬਾਇਡਨ ਦੀ ਦਰਜਾਬੰਦੀ ਤੈਅ ਕਰਨ ਦਾ ਯਤਨ ਕੀਤਾ ਗਿਆ।
ਸੀ.ਐਨ.ਐਨ. ਮਗਰੋਂ ਫੌਕਸ ਨਿਊਜ਼ ਦੇ ਸਰਵੇਖਣ ਵਿਚ ਵੀ ਪੰਜਾਬਣ ਦੀ ਝੰਡੀ
ਸਰਵੇਖਣ ਵਿਚ ਜਿਥੇ ਨਿੱਕੀ ਹੈਲੀ ਨੂੰ ਜਿੱਤ ਮਿਲ ਰਹੀ, ਉਥੇ ਹੀ ਡੌਨਲਡ ਟਰੰਪ ਦੇ ਉਮੀਦਵਾਰ ਹੋਣ ਦੀ ਸੂਰਤ ਵਿਚ ਉਹ ਜੋਅ ਬਾਇਡਨ ਤੋਂ ਹਾਰਦੇ ਮਹਿਸੂਸ ਹੋ ਰਹੇ ਹਨ। ਫੌਕਸ ਨਿਊਜ਼ ਦੇ ਸਰਵੇਖਣ ਵਿਚ ਹੈਰਾਨਕੁੰਨ ਦਾਅਵਾ ਕਰਦਿਆਂ ਕਿਹਾ ਗਿਆ ਹੈ ਕਿ ਨਿਕੀ ਹੈਲੀ ਦੇ ਹਮਾਇਤੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਰਿਪਬਲਿਕਨ ਪਾਰਟੀ ਦਾ ਉਮੀਦਵਾਰ ਹੋਣ ਦੀ ਸੂਰਤ ਵਿਚ ਉਹ ਜੋਅ ਬਾਇਡਨ ਨੂੰ ਆਸਾਨੀ ਨਾਲ ਹਰਾ ਸਕਦੇ ਹਨ। ਸਰਵੇਖਣ ਵਿਚ ਨਿੱਕੀ ਹੈਲੀ ਨੂੰ 49 ਫ਼ੀ ਸਦੀ ਅਤੇ ਬਾਇਡਨ ਨੂੰ 45 ਫੀ ਸਦੀ ਲੋਕਾਂ ਨੇ ਪਹਿਲੀ ਪਸੰਦ ਦੱਸਿਆ।
ਟਰੰਪ ਦੇ ਮਾਮਲੇ ਵਿਚ ਅੰਕੜੇ ਬਿਲਕੁਲ ਉਲਟੇ ਨਜ਼ਰ ਆਏ ਜਿਥੇ 49 ਫ਼ੀ ਸਦੀ ਲੋਕਾਂ ਨੇ ਬਾਇਡਨ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਜਦਕਿ 48 ਫੀ ਸਦੀ ਲੋਕ ਟਰੰਪ ਦੇ ਹੱਕ ਵਿਚ ਨਜ਼ਰ ਆਏ। ਨਿੱਕੀ ਹੈਲੀ ਦੀ ਮਕਬੂਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਡੈਮੋਕ੍ਰੈਟਿਕ ਪਾਰਟੀ ਦੇ 9 ਫੀ ਸਦੀ ਵੋਟਰ ਉਨ੍ਹਾਂ ਦੇ ਹੱਕ ਵਿਚ ਆ ਗਏ ਪਰ ਟਰੰਪ ਦੇ ਮਾਮਲੇ ਵਿਚ ਇਹ ਅੰਕੜਾ ਸਿਰਫ 5 ਫੀ ਸਦੀ ਰਿਹਾ। ਸਿਰਫ ਫੌਕਸ ਨਿਊਜ਼ ਦਾ ਸਰਵੇਖਣ ਹੀ ਨਹੀਂ ਸਗੋਂ ਸੀ.ਐਨ.ਐਨ. ਦਾ ਸਰਵੇਖਣ ਵੀ ਕਹਿ ਰਿਹਾ ਹੈ ਕਿ ਰਿਪਬਲਿਕਨ ਵਿਚ ਪਾਰਟੀ ਵਿਚੋਂ ਜੇ ਕੋਈ ਬਾਇਡਨ ਨੂੰ ਹਰਾ ਸਕਦਾ ਹੈ ਤਾਂ ਉਹ ਨਿੱਕੀ ਹੈਲੀ ਹੈ।