ਅਮਰੀਕਾ-ਕੈਨੇਡਾ ਦੇ ਨਾਗਰਿਕਾਂ ਨੂੰ ਮਿਲੀ ਰਾਹਤ
ਟੋਰਾਂਟੋ, 25 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਅਤੇ ਕੈਨੇਡਾ ਵਾਲਿਆਂ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਯੂਰਪੀ ਯੂਨੀਅਨ ਨੇ ਵੀਜ਼ਾ ਸ਼ਰਤ 2025 ਤੱਕ ਮੁਲਤਵੀ ਕਰ ਦਿਤੀ। ਜੁਲਾਈ ਵਿਚ ਪੇਸ਼ ਨਵੇਂ ਨਿਯਮ 2024 ਵਿਚ ਲਾਗੂ ਹੋਣੇ ਸਨ ਪਰ ਕੁਝ ਖਾਸ ਕਾਰਨਾਂ ਕਰ ਕੇ ਅਮਰੀਕਾ ਅਤੇ ਕੈਨੇਡਾ ਦੇ ਨਾਗਰਿਕਾਂ ਨੂੰ ਅਗਲੇ ਸਾਲ ਵੀ ਵੀਜ਼ਾ ਨਹੀਂ ਲੈਣਾ […]
By : Hamdard Tv Admin
ਟੋਰਾਂਟੋ, 25 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਅਤੇ ਕੈਨੇਡਾ ਵਾਲਿਆਂ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਯੂਰਪੀ ਯੂਨੀਅਨ ਨੇ ਵੀਜ਼ਾ ਸ਼ਰਤ 2025 ਤੱਕ ਮੁਲਤਵੀ ਕਰ ਦਿਤੀ। ਜੁਲਾਈ ਵਿਚ ਪੇਸ਼ ਨਵੇਂ ਨਿਯਮ 2024 ਵਿਚ ਲਾਗੂ ਹੋਣੇ ਸਨ ਪਰ ਕੁਝ ਖਾਸ ਕਾਰਨਾਂ ਕਰ ਕੇ ਅਮਰੀਕਾ ਅਤੇ ਕੈਨੇਡਾ ਦੇ ਨਾਗਰਿਕਾਂ ਨੂੰ ਅਗਲੇ ਸਾਲ ਵੀ ਵੀਜ਼ਾ ਨਹੀਂ ਲੈਣਾ ਪਵੇਗਾ। ਯੂਰਪੀ ਯੂਨੀਅਨ ਵੱਲੋਂ ਸਰਹੱਦੀ ਸੁਰੱਖਿਆ ਵਧਾਉਣ ਦੇ ਉਪਰਾਲੇ ਤਹਿਤ ਅਮਰੀਕਾ ਅਤੇ ਕੈਨੇਡੀਅਨ ਪਾਸਪੋਰਟ ਧਾਰਕਾਂ ਸਣੇ 60 ਮੁਲਕਾਂ ਦੇ ਨਾਗਰਿਕਾਂ ਵਾਸਤੇ ਯੂਰਪੀਅਨ ਟ੍ਰੈਵਲ ਇਨਫਰਮੇਸ਼ਨ ਐਂਡ ਆਥੋਰਾਈਜ਼ੇਸ਼ਨ ਸਿਸਟਮ ਲਾਜ਼ਮੀ ਕਰਨ ਦਾ ਫੈਸਲਾ ਲਿਆ ਗਿਆ। ਨਵੇਂ ਨਿਯਮ ਪਹਿਲੀ ਜਨਵਰੀ 2024 ਪਰ ਹੁਣ ਮਾਮਲਾ ਜਨਵਰੀ 2025 ਤੱਕ ਟਲ ਗਿਆ ਹੈ।
ਯੂਰਪ ਜਾਣ ਲਈ ਵੀਜ਼ੇ ਦਾ ਮਾਮਲਾ 2025 ਤੱਕ ਟਲਿਆ
ਮੌਜੂਦਾ ਸਮੇਂ ਵਿਚ ਅਮਰੀਕਾ ਜਾਂ ਕੈਨੇਡਾ ਦੇ ਨਾਗਰਿਕਾਂ ਨੂੰ ਯੂਰਪ ਜਾਣ ਵਾਸਤੇ ਕਿਸੇ ਪਰਮਿਟ ਜਾਂ ਵੀਜ਼ਾ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਉਹ 90 ਦਿਨ ਤੱਕ ਠਹਿਰ ਸਕਦੇ ਹਨ ਪਰ ਵੱਧ ਸਮਾਂ ਰਹਿਣ ਵਾਸਤੇ ਵੀਜ਼ਾ ਲਾਜ਼ਮੀ ਹੁੰਦਾ ਹੈ। ਨਵੇਂ ਨਿਯਮ ਲਾਗੂ ਹੋਣ ’ਤੇ ਅਮਰੀਕਾ ਅਤੇ ਕੈਨੇਡਾ ਤੋਂ ਜਾਣ ਵਾਲੇ ਮੁਸਾਫਰਾਂ ਨੂੰ ਨਿਜੀ ਜਾਣਕਾਰੀ ਵਾਲਾ ਇਕ ਫਾਰਮ ਭਰਨਾ ਹੋਵੇਗਾ ਜਿਸ ਵਿਚ ਵਿਦਿਅਕ ਯੋਗਤਾ, ਮੌਜੂਦਾ ਕਿੱਤਾ, ਯੂਰਪ ਜਾਣ ਦਾ ਮਕਸਦ ਅਤੇ ਕਿਸੇ ਅਪਰਾਧ ਵਿਚ ਦੋਸ਼ੀ ਕਰਾਰ ਦਿਤੇ ਜਾਣ ਦਾ ਰਿਕਾਰਡ, ਜੇ ਕੋਈ ਹੋਵੇ ਤਾਂ ਦਰਜ ਕਰਨਾ ਹੋਵੇਗਾ। ਪਰਮਿਟ ਦੀ ਫੀਸ 10 ਡਾਲਰ ਰੱਖੀ ਗਈ ਹੈ ਪਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 70 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਫੀਸ ਮੁਆਫ ਹੋਵੇਗੀ। ਯੂਰਪੀ ਯੂਨੀਅਨ ਦੇ ਨਾਗਰਿਕਾਂ ਦੇ ਪਰਵਾਰਕ ਮੈਂਬਰਾਂ ਨੂੰ ਵੀ ਫੀਸ ਤੋਂ ਰਾਹਤ ਦਿਤੀ ਗਈ ਹੈ। ਭਾਵੇਂ ਜ਼ਿਆਦਾਤਰ ਬਿਨੈਕਾਰਾਂ ਨੂੰ ਆਨਲਾਈਨ ਪਰਮਿਟ ਲੈਣ ਵਿਚ ਦੇਰ ਨਹੀਂ ਲੱਗੇਗੀ ਪਰ ਕੁਝ ਕੈਨੇਡੀਅਨ ਨਾਗਰਿਕਾਂ ਨੂੰ ਲੰਮੀ ਉਡੀਕ ਕਰਨੀ ਪੈ ਸਕਦੀ ਹੈ।