ਅਮਰੀਕਾ-ਕੈਨੇਡਾ ਦਰਮਿਆਨ ਚਾਰ ਲਾਂਘਿਆਂ ’ਤੇ ਆਵਾਜਾਈ ਮੁੜ ਸ਼ੁਰੂ
ਨਿਊ ਯਾਰਕ, 23 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ-ਕੈਨੇਡਾ ਨੂੰ ਜੋੜਨ ਵਾਲੇ ਰੇਨਬੋਅ ਬ੍ਰਿਜ ’ਤੇ ਧਮਾਕੇ ਮਗਰੋਂ ਆਵਾਜਾਈ ਲਈ ਬੰਦ ਕੀਤੇ ਚਾਰ ਲਾਂਘੇ ਵੀਰਵਾਰ ਸ਼ਾਮ ਖੋਲ੍ਹ ਦਿਤੇ ਗਏ ਜਦਕਿ ਅੰਬੈਸਡਰ ਬ੍ਰਿਜ ’ਤੇ ਚੌਕਸੀ ਵਧਾ ਦਿਤੀ ਗਈ। ਦੂਜੇ ਪਾਸੇ ਧਮਾਕੇ ਵਾਲੀ ਥਾਂ ’ਤੇ ਮੌਜੂਦ ਲੋਕ ਆਪਣੇ ਤਜਰਬੇ ਸਾਂਝੇ ਕਰਦੇ ਨਜ਼ਰ ਆਏ ਜਿਨ੍ਹਾਂ ਵਿਚੋਂ ਇਕ ਨੇ ਦੱਸਿਆ ਕਿ […]

By : Editor Editor
ਨਿਊ ਯਾਰਕ, 23 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ-ਕੈਨੇਡਾ ਨੂੰ ਜੋੜਨ ਵਾਲੇ ਰੇਨਬੋਅ ਬ੍ਰਿਜ ’ਤੇ ਧਮਾਕੇ ਮਗਰੋਂ ਆਵਾਜਾਈ ਲਈ ਬੰਦ ਕੀਤੇ ਚਾਰ ਲਾਂਘੇ ਵੀਰਵਾਰ ਸ਼ਾਮ ਖੋਲ੍ਹ ਦਿਤੇ ਗਏ ਜਦਕਿ ਅੰਬੈਸਡਰ ਬ੍ਰਿਜ ’ਤੇ ਚੌਕਸੀ ਵਧਾ ਦਿਤੀ ਗਈ। ਦੂਜੇ ਪਾਸੇ ਧਮਾਕੇ ਵਾਲੀ ਥਾਂ ’ਤੇ ਮੌਜੂਦ ਲੋਕ ਆਪਣੇ ਤਜਰਬੇ ਸਾਂਝੇ ਕਰਦੇ ਨਜ਼ਰ ਆਏ ਜਿਨ੍ਹਾਂ ਵਿਚੋਂ ਇਕ ਨੇ ਦੱਸਿਆ ਕਿ ਉਡਣੀ ਕਾਰ ਉਸ ਤੋਂ ਕੁਝ ਮੀਟਰ ਦੇ ਫਾਸਲੇ ਤੋਂ ਲੰਘੀ ਅਤੇ ਜ਼ੋਰਦਾਰ ਧਮਾਕੇ ਮਗਰੋਂ ਅੱਗ ਦੇ ਭਾਂਬੜ ਉਠਦੇ ਨਜ਼ਰ ਆਏ।
ਵਾਰਦਾਤ ਮੌਕੇ ਮੌਜੂਦ ਲੋਕਾਂ ਨੇ ਸਾਂਝੇ ਕੀਤੇ ਤਜਰਬੇ
ਇਕ ਔਰਤ ਨੇ ਦੱਸਿਆ ਕਾਰ ਦੀ ਟੱਕਰ ਅਤੇ ਧਮਾਕੇ ਮਗਰੋਂ ਇਉਂ ਮਹਿਸੂਸ ਹੋਇਆ ਜਿਵੇਂ ਭੂਚਾਲ ਆ ਗਿਆ ਹੋਵੇ। ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਵੱਲੋਂ ਜਾਰੀ ਸੀ.ਸੀ.ਟੀ.ਵੀ. ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਸਫੈਦ ਰੰਗ ਦੀ ਇਕ ਤੇਜ਼ ਰਫ਼ਤਾਰ ਗੱਡੀ ਬੇਕਾਬੂ ਹੋਣ ਮਗਰੋਂ ਹਵਾ ਵਿਚ ਉਛਲ ਜਾਂਦੀ ਹੈ ਅਤੇ ਬੈਰੀਕੇਡ ਨਾਲ ਟਕਰਾਉਣ ਤੋਂ ਬਾਅਦ ਇਕ ਵੱਡਾ ਧਮਾਕਾ ਹੁੰਦਾ ਹੈ। ਧਮਾਕੇ ਮਗਰੋਂ ਜਿਥੇ ਰੇਨਬ੍ਰੋਅ ਬ੍ਰਿਜ ਤੋਂ ਆਵਾਜਾਈ ਬੰਦ ਕੀਤੀ ਗਈ, ਉਥੇ ਹੀ ‘ਦਾ ਪੀਸ’, ਕੁਈਨਸਟਨ-ਲੂਈਸਟਨ ਅਤੇ ਵਰਲਪੂਰ ਰੈਪਿਡ ਬ੍ਰਿਜ ਵੀ ਬੰਦ ਕਰ ਦਿਤੇ ਗਏ।


